ਭਾਰਤ ਆਸਟਰੇਲਿਆ ਵਿਚਾਲੇ ਟੈਸਟ ਸਰੀਜ਼ੀ ਵਿਚ ਭਾਰਤ ਦੇ ਬੱਲੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ

ਆਸਟਰੇਲੀਆ ਲਈ ਮਿਸ਼ੇਲ ਸਟਾਰਕ ਨੇ 4 ਅਤੇ ਪੈਟ ਕਮਿੰਸ ਨੇ 3 ਵਿਕਟਾਂ ਲਈਆਂ।

ਭਾਰਤ ਆਸਟਰੇਲਿਆ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਡੇ-ਨਾਈਟ ਮੈਚ ਐਡੀਲੇਡ ਓਵਲ ਦੇ ਮੈਦਾਨ ਵਿਚ ਖੇਡਿਆ ਜਾ ਰਿਹਾ ਹੈ। ਗੁਲਾਬੀ ਗੇਂਦ ਦੀ ਪਹਿਲੀ ਭਾਰਤ ਦੀ ਪਾਰੀ 244 ਦੌੜਾਂ 'ਤੇ ਸਿਮਟ ਗਈ। ਆਸਟਰੇਲੀਆ ਲਈ ਮਿਸ਼ੇਲ ਸਟਾਰਕ ਨੇ 4 ਅਤੇ ਪੈਟ ਕਮਿੰਸ ਨੇ 3 ਵਿਕਟਾਂ ਲਈਆਂ। 

ਇਕ ਸਮਾਂ ਅਜਿਹਾ ਸੀ, ਜਦੋਂ ਭਾਰਤ ਦਾ ਸਕੋਰ 3 ਵਿਕਟਾਂ 'ਤੇ 188 ਸੀ, ਪਰ ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਨਵੀਂ ਗੇਂਦਬਾਜ਼ੀ ਵਿਚ ਭਾਰਤੀ ਬੱਲੇਬਾਜ਼ ਬੇਵੱਸ ਨਜ਼ਰ ਆਏ ਅਤੇ ਜਿਸ ਦੇ ਸਿੱਟੇ ਵਜੋ 13.1 ਓਵਰਾਂ ਵਿਚ ਸਿਰਫ 51 ਦੌੜਾਂ ਤੇ 6 ਵਿਕਟਾਂ ਡਿੱਗਆਂ।

 ਡੇ-ਨਾਈਟ ਟੈਸਟ ਦੇ ਦੂਜੇ ਦਿਨ ਭਾਰਤ ਦੇ ਬਚੇ ਹੋਏ ਬੱਲੇਬਾਜ਼ਾਂ ਵੱਲੋ 300 ਦੌੜਾਂ ਤੋਂ ਪਾਰ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਭਾਰਤ ਨੇ ਆਪਣੇ ਬਾਕੀ 4 ਵਿਕਟਾਂ ਸਿਰਫ 11 ਦੌੜਾਂ ਵਿਚ ਹੀ ਗੁਆ ਦਿੱਤਿਆਂ। 
ਭਾਰਤ ਦੀ ਟੀਮ ਦੀ ਖਰਾਬ ਬੱਲੇਬਾਜ਼ੀ ਕਰ ਕੇ ਟੀਮ ਦੀ ਚੋਣ ਦੇ ਸਵਾਲ ਚੁੱਕੇ ਜਾ ਰਿਹੇ ਹਨ । 

ਇਸ ਮੈਚ ਵਿਚ ਪ੍ਰਿਥਵੀ ਸ਼ਾਅ ਨੂੰ ਸ਼ੁਭਮਨ ਗਿੱਲ ਅਤੇ ਕੇ.ਐਲ ਦੀ ਜਗ੍ਹਾ ਦਿੱਤੀ। ਇਸ ਦੇ ਨਾਲ ਹੀ ਰਿਧੀਮਾਨ ਸਾਹਾ ਨੂੰ ਵਿਕਟ ਕੀਪਰ ਦੇ ਤੌਰ 'ਤੇ ਰਿਸ਼ਭ ਪੰਤ ਦੀ ਜਗ੍ਹਾ ਮੌਕਾ ਦਿੱਤਾ ਗਿਆ ਸੀ। ਪ੍ਰਿਥਵੀ ਸ਼ਾਅ ਜ਼ੀਰੋ 'ਤੇ ਆਉਟ ਹੋਏ ਜਦੋਂ ਕਿ ਰਿਧੀਮਾਨ ਸਾਹਾ ਸਿਰਫ਼ 9 ਦੌੜਾਂ ਹੀ ਬਣਾ ਸਕਿਆ ਸੀ। ਇਸ ਦੇ ਨਾਲ ਅਜਿੰਕਿਅਯ ਰਹਾਣੇ ਅਤੇ ਹਨੂਮਾ ਵਿਹਾਰੀ ਵੀ ਕੁਝ ਖਾਸ ਕਮਾਲ ਨਹੀਂ ਕਰ ਪਾਏ।

 ਭਾਰਤ ਇਕ ਸਮੇਂ ਵਿਚ ਤਿੰਨ ਵਿਕਟਾਂ 'ਤੇ 188 ਦੌੜਾਂ 'ਤੇ ਚੰਗੀ ਸਥਿਤੀ ਵਿਚ ਵੇਖਿਆ ਜਾ ਰਿਹਾ ਸੀ ਪਰ ਅੰਜਿਕਿਆ ਰਹਾਣੇ ਅਤੇ ਕੋਹਲੀ ਵਿਚਾਲੇ ਟਕਰਾਅ ਕਾਰਨ ਭਾਰਤ ਕਪਤਾਨ ਰਨ ਆਊਟ ਹੋ ਗਿਆ। ਜੇ ਕੋਹਲੀ ਰਨ ਆਊਟ ਨਾ ਹੁੰਦੇ ਤਾਂ ਮੈਚ ਦੀ ਤਸਵੀਰ ਹੋਰ ਹੁੰਦੀ। ਭਾਰਤ ਨੇ ਦੂਜੇ ਦਿਨ ਰਵੀਚੰਦਰਨ ਅਸ਼ਵਿਨ (15) ਦਾ ਪਹਿਲਾਂ ਵਿਕਟ ਗੁਆ ਦਿੱਤਾ। ਫਿਰ ਮਿਸ਼ੇਲ ਸਟਾਰਕ ਨੇ ਰਿਧੀਮਾਨ ਸਾਹਾ (9) ਨੂੰ ਆਊਟ ਕਰ ਦਿੱਤਾ। 

ਸਟਾਰਕ ਦੀ ਗੇਂਦ 'ਤੇ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਵਿਚ ਉਮੇਸ਼ ਯਾਦਵ (6) ਕੈਚ ਆਊਟ ਹੋਏ। ਕਮਿੰਸ ਨੇ ਬਾਊਂਸਰ ਸੁੱਟ ਕੇ ਮੁਹੰਮਦ ਸ਼ਮੀ (0) ਨੂੰ ਵੀ ਕੈਚ ਆਊਟ ਕਰ ਦਿੱਤਾ। ਇਸੇ ਦੇ ਨਾਲ ਭਾਰਤ ਦੀ ਪਾਰੀ ਖਤਮ/ਸਮਾਪਤੀ ਹੋ ਗਈ ।

Get the latest update about Team India, check out more about TrueScoop, Top news, Trending news & India

Like us on Facebook or follow us on Twitter for more updates.