30 ਜੂਨ ਤੱਕ ਨਿਪਟਾਓ ਆਧਾਰ-ਪੈਨ ਲਿੰਕ ਅਤੇ ਕੇਵਾਈਸੀ ਵਰਗੇ ਇਹ ਜਰੂਰੀ ਕੰਮ, ਨਹੀਂ ਤਾਂ ਭਰਨਾ ਪਵੇਗਾ ਜੁਰਮਾਨਾ

ਇਸ ਮਹੀਨੇ ਦੇ ਅੰਤ ਤੱਕ ਭਾਵ 30 ਜੂਨ ਤੋਂ ਪਹਿਲਾਂ ਪਹਿਲਾਂ ਕੁੱਝ ਕੰਮ ਹਨ ਜੋ ਕਿ ਤੁਹਾਨੂੰ ਨਿਪਟਾ ਲੈਣੇ ਜਰੂਰੀ ਹੈ। ਕੰਮ ਨਾ ਹੋਣ ਤੇ ਤੁਹਾਨੂੰ ਵੱਡੇ ਜੁਰਮਾਨੇ ਦਾ ਭੁਗਤਾਨ ਵੀ ਕਰਨਾ ਪੈ ਸਕਦਾ ਹੈ। 30 ਜੂਨ ਤੱਕ ਆਧਾਰ-ਪੈਨ ਲਿੰਕ ਅਤੇ ਆਪਣੇ ਖਾਤਿਆਂ ਦੀ ਕੇਵਾਈਸੀ ਵਰਗੇ 3 ਕੰਮਾਂ ਨੂੰ ਨਿਪਟਾਉਣਾ ਜਰੂਰੀ ਹੈ...

ਇਸ ਮਹੀਨੇ ਦੇ ਅੰਤ ਤੱਕ ਭਾਵ 30 ਜੂਨ ਤੋਂ ਪਹਿਲਾਂ ਪਹਿਲਾਂ ਕੁੱਝ ਕੰਮ ਹਨ ਜੋ ਕਿ ਤੁਹਾਨੂੰ ਨਿਪਟਾ ਲੈਣੇ ਜਰੂਰੀ ਹੈ। ਕੰਮ ਨਾ ਹੋਣ ਤੇ ਤੁਹਾਨੂੰ ਵੱਡੇ ਜੁਰਮਾਨੇ ਦਾ ਭੁਗਤਾਨ ਵੀ ਕਰਨਾ ਪੈ ਸਕਦਾ ਹੈ। 30 ਜੂਨ ਤੱਕ ਆਧਾਰ-ਪੈਨ ਲਿੰਕ ਅਤੇ ਆਪਣੇ ਖਾਤਿਆਂ ਦੀ ਕੇਵਾਈਸੀ ਵਰਗੇ 3 ਕੰਮਾਂ ਨੂੰ ਨਿਪਟਾਉਣਾ ਜਰੂਰੀ ਹੈ।

1. ਆਧਾਰ ਪੈਨ ਨੂੰ ਲਿੰਕ ਕਰਵਾਉਣਾ 
ਵੈਸੇ ਤਾਂ ਅੱਜ ਹਰ ਭਾਰਤੀ ਦਾ ਆਧਾਰ ਪੈਨ ਕਾਰਨ ਲਿੰਕ ਹੋ ਚੁੱਕਿਆ ਹੈ ਪਰ ਜੇਕਰ ਤੁਸੀਂ ਹੁਣ ਤੱਕ ਆਪਣੇ ਆਧਾਰ ਕਾਰਡ ਨੂੰ ਪੈਨ ਨਾਲ ਲਿੰਕ ਨਹੀਂ ਕੀਤਾ ਤਾਂ ਇਹ 30 ਜੂਨ ਤੋਂ ਬਾਅਦ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। 30 ਜੂਨ ਨੂੰ ਜਾਂ ਇਸ ਤੋਂ ਪਹਿਲਾਂ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਵਾਉਣ ਤੇ 500 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। 1 ਜੁਲਾਈ ਨੂੰ ਜਾਂ ਇਸ ਤੋਂ ਬਾਅਦ ਪੈਨ-ਆਧਾਰ ਲਿੰਕ ਨੂੰ ਪੂਰਾ ਕਰਨ ਲਈ 1,000 ਰੁਪਏ ਦਾ ਚਾਰਜ ਦੇਣਾ ਹੋਵੇਗਾ। ਇਸ ਲਈ ਤੁਸੀਂ ਇਨਕਮ ਟੈਕਸ ਪੋਰਟਲ ਰਾਹੀਂ ਜਾਂ ਆਧਾਰ ਸੇਵਾ ਕੇਂਦਰ 'ਤੇ ਲਿਆ ਕੇ ਵੀ ਆਧਾਰ ਕਾਰਡ ਨੂੰ ਪੈਨ ਨਾਲ ਲਿੰਕ ਕਰ ਸਕਦੇ ਹੋ।

2. ਡੀਮੈਟ ਖਾਤੇ ਲਈ ਕੇਵਾਈਸੀ ਕਰਵਾਉਣਾ 
ਜੇਕਰ ਤੁਹਾਡੇ ਕੋਲ ਡੀਮੈਟ ਖਾਤਾ ਹੈ, ਤਾਂ ਤੁਹਾਨੂੰ 30 ਜੂਨ ਤੱਕ ਇਸਨੂੰ ਕੇਵਾਈਸੀ ਕਰਨਾ ਹੋਵੇਗਾ ਨਹੀਂ ਤਾਂ ਡੀਮੈਟ ਖਾਤਾ ਬੰਦ ਕਰ ਦਿੱਤਾ ਜਾਵੇਗਾ। ਜਿਸ ਕਰਕੇ ਸਟਾਕ ਮਾਰਕੀਟ ਵਿੱਚ ਵਪਾਰ ਕਰਨਾ ਮੁਸ਼ਕਿਲ ਹੋ ਜਾਵੇਗਾ। ਜੇਕਰ ਕੋਈ ਵਿਅਕਤੀ ਕਿਸੇ ਕੰਪਨੀ ਦੇ ਸ਼ੇਅਰ ਖਰੀਦਦਾ ਹੈ ਤਾਂ ਵੀ ਇਹ ਸ਼ੇਅਰ ਖਾਤੇ ਵਿੱਚ ਟਰਾਂਸਫਰ ਨਹੀਂ ਹੋ ਸਕਣਗੇ। ਇਹ ਕੇਵਾਈਸੀ ਪੂਰਾ ਹੋਣ ਅਤੇ ਤਸਦੀਕ ਹੋਣ ਤੋਂ ਬਾਅਦ ਹੀ ਕੀਤਾ ਜਾਵੇਗਾ। 

3. ਰਾਸ਼ਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਵਾਉਣਾ 
ਜੇਕਰ ਤੁਸੀਂ ਰਾਸ਼ਨ ਕਾਰਡ ਰਾਹੀਂ ਸਰਕਾਰੀ ਯੋਜਨਾਵਾਂ ਦੇ ਤਹਿਤ ਘੱਟ ਕੀਮਤ 'ਤੇ ਰਾਸ਼ਨ ਲੈਂਦੇ ਹੋ, ਤਾਂ ਜਲਦੀ ਹੀ ਆਪਣਾ ਰਾਸ਼ਨ ਕਾਰਡ ਆਧਾਰ ਨਾਲ ਲਿੰਕ ਕਰਵਾਓ। ਰਾਸ਼ਨ ਕਾਰਡ ਰਾਹੀਂ ਸਹੀ ਲੋਕਾਂ ਨੂੰ ਸਕੀਮ ਦਾ ਲਾਭ ਮਿਲਦਾ ਹੈ, ਇਸ ਲਈ ਸਰਕਾਰ ਨੇ ਰਾਸ਼ਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਕਰ ਦਿੱਤਾ ਹੈ। ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜ ਕੇ ਸਰਕਾਰ 'ਵਨ ਨੇਸ਼ਨ ਵਨ ਰਾਸ਼ਨ ਕਾਰਡ' ਯੋਜਨਾ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਧੋਖਾਧੜੀ 'ਤੇ ਵੀ ਰੋਕ ਲੱਗੇਗੀ ਅਤੇ ਅਯੋਗ ਲੋਕ ਇਸ ਸਕੀਮ ਦਾ ਲਾਭ ਨਹੀਂ ਲੈ ਸਕਣਗੇ।

Get the latest update about ACCOUNTS, check out more about RASHAN CARD AADHAR LINK, AADHAR, WORK BEFORE 30 JUNE & PAN LINK

Like us on Facebook or follow us on Twitter for more updates.