ਜ਼ਿਲ੍ਹਾ ਜਲੰਧਰ ਦਿਹਾਤੀ ਥਾਣਾ ਮਹਿਤਪੁਰ ਪੁਲਿਸ ਨੇ 4 ਘੰਟੇ 'ਚ ਸੁਲਝਾਈ ਕਿਡਨੈਪਿੰਗ ਦੀ ਗੁੱਥੀ

ਪੀਪੀਐੱਸ ਪੁਲਿਸ ਕਪਤਾਨ ਕੰਵਲਪ੍ਰੀਤ ਸਿੰਘ ਚਾਹਲ, ਜਲੰਧਰ ਦਿਹਾਤੀ ਪੁਲਿਸ ਦੀ ਅਗਵਾਈ ਹੇਠ ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ 4 ਘੰਟਿਆਂ ਅੰਦਰ ਹੀ ਕਿਡਨੈਪਿੰਗ ਦੀ ਗੁੱਥੀ ਨੂੰ ਸੁਲਝਾ ਕੇ ਵੱਡੀ ਸਫ...

ਜਲੰਧਰ- ਪੀਪੀਐੱਸ ਪੁਲਿਸ ਕਪਤਾਨ ਕੰਵਲਪ੍ਰੀਤ ਸਿੰਘ ਚਾਹਲ, ਜਲੰਧਰ ਦਿਹਾਤੀ ਪੁਲਿਸ ਦੀ ਅਗਵਾਈ ਹੇਠ ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ 4 ਘੰਟਿਆਂ ਅੰਦਰ ਹੀ ਕਿਡਨੈਪਿੰਗ ਦੀ ਗੁੱਥੀ ਨੂੰ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਸੁਧੀਰ ਕੁਮਾਰ ਤੇ ਕੁਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਬਿੰਦਰ ਸਿੰਘ, ਪੀਪੀਐੱਸ ਉਪ ਪੁਲਿਸ ਕਪਤਾਨ, ਸਬ ਡਿਵੀਜ਼ਨ ਸ਼ਾਹਕੋਟ ਨੇ ਦੱਸਿਆ ਕਿ ਇੰਸਪੈਕਟਰ ਦਰਸ਼ਨ ਸਿੰਘ ਮੁੱਖ ਦਫਤਰ ਥਾਣਾ ਮਹਿਤਪੁਰ ਨੇ ਮੁਕੱਦਮਾ ਉਕਤ ਬਰਬਿਆਨ ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਣਸੀਆ ਬਾਜਣ ਥਾਣਾ ਸਿੱਧਵਾ ਬੇਟ ਜ਼ਿਲ੍ਹਾ ਲੁਧਿਆਣਾ ਦਰਜ ਕੀਤਾ ਕਿ ਮੁੱਦਈ ਗੁਰਮੀਤ ਸਿੰਘ ਤੇ ਉਸ ਦਾ ਮਾਲਤ ਵਰਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਫਤਿਹਪੁਰ ਥਾਣਾ ਸਮਰਾਲਾ ਜ਼ਿਲਾ ਪਟਿਆਲਾ ਜੋ ਤੂੜੀ ਵਾਲੀ ਟਰਾਲੀ ਭਰਨ ਦਾ ਕੰਮ ਕਰਦੇ ਹਨ। ਉਹ ਪਰਜੀਆ ਪਿੰਡ ਕੰਮ ਕਰ ਰਹੇ ਸਨ ਕਿ ਉਨ੍ਹਾਂ ਦੀ ਟਰਾਲੀ ਦਾ ਰਿੰਮ ਟੁੱਟ ਗਿਆ ਤਾਂ ਉਹ ਤੇ ਉਸ ਦਾ ਮਾਲਤ ਵਰਿੰਦਰ ਸਿੰਘ ਰਿੰਮ ਠੀਕ ਕਰਵਾਉਣ ਲਈ ਮਹਿਤਪੁਰ ਖਾਲਸਾ ਟਾਇਰ ਵਾਲੇ ਦੀ ਦੁਕਾਨ ਉੱਤੇ ਆਏ, ਜਿਥੇ ਦੁਪਹਿਰੇ ਤਕਰੀਬਨ 2.15 ਵਜੇ 4-5 ਵਿਅਕਤੀ ਗੱਡੀ ਵਿਚੋਂ ਉਤਰੇ। ਉਨ੍ਹਾਂ ਵਿਚ ਇਕ ਵਿਅਕਤੀ ਸੁਧੀਰ ਕੁਮਾਰ ਤੇ ਹੋਰ ਲੋਕ ਵਰਿੰਦਰ ਨਾਲ ਕੁੱਟਮਾਰ ਕਰਨ ਲੱਗੇ ਤੇ ਉਸ ਨੂੰ ਧੱਕੇ ਨਾਲ ਗੱਡੀ ਵਿਚ ਅਗਵਾ ਕਰਕੇ ਲੈ ਗਏ।

Get the latest update about Online Punjabi News, check out more about kidnapping case, Jalandhar Rural Police, Truescoop News & Mehtapur police

Like us on Facebook or follow us on Twitter for more updates.