ਦੀਵਾਲੀ 2022: ਨਿਊਯਾਰਕ ਸਮੇਤ ਇਨ੍ਹਾਂ ਦੇਸ਼ਾਂ ਨੇ ਦੀਵਾਲੀ ਮੌਕੇ ਜਨਤਕ ਛੁੱਟੀ ਦਾ ਕੀਤਾ ਐਲਾਨ

ਦੀਵਾਲੀ, ਰੌਸ਼ਨੀਆਂ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਹੁੰਦਾ ਹੈ। ਇਹ ਜਸ਼ਨ ਭਗਵਾਨ ਰਾਮ ਜੀ ਦੀ 14 ਸਾਲਦੇ ਬਨਵਾਸ ਤੋਂ ਬਾਅਦ ਵਾਪਸੀ ਦੀ ਨਿਸ਼ਾਨਦੇਹੀ ਹੁੰਦੀ ਹੈ...

ਦੀਵਾਲੀ, ਰੌਸ਼ਨੀਆਂ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਹੁੰਦਾ ਹੈ। ਇਹ ਜਸ਼ਨ ਭਗਵਾਨ ਰਾਮ ਜੀ ਦੀ 14 ਸਾਲ ਦੇ ਬਨਵਾਸ ਤੋਂ ਬਾਅਦ ਵਾਪਸੀ ਦੀ ਨਿਸ਼ਾਨਦੇਹੀ ਹੁੰਦੀ ਹੈ, ਜਿਵੇਂ ਕਿ ਰਾਮਾਇਣ ਵਿੱਚ ਵਰਣਨ ਕੀਤਾ ਗਿਆ ਹੈ, ਜਿਸ ਨੂੰ ਵਿਸ਼ਵ ਭਰ ਵਿੱਚ ਹਿੰਦੂਆਂ ਦੁਆਰਾ ਵਿਆਪਕ ਤੌਰ 'ਤੇ ਮਨਾਇਆ ਜਾਂਦਾ ਹੈ। ਦੀਵਾਲੀ ਭਾਰਤ ਦੇਸ਼ ਦੇ ਲਈ ਅਤੇ ਭਾਰਤੀਆਂ ਲਈ ਖਾਸ ਹੈ ਪਰ ਅਗਲੇ ਸਾਲ ਤੋਂ ਇਹ ਦੁਨੀਆ 'ਚ ਵੱਸੇ ਭਾਰਤੀਆਂ ਲਈ ਵੀ ਖਾਸ ਬਣਨ ਜਾ ਰਹੀ ਹੈ। 2023 ਤੋਂ ਨਿਊਯਾਰਕ ਸਿਟੀ 'ਚ ਦੀਵਾਲੀ ਦੇ ਮੌਕੇ ਤੇ ਪਬਲਿਕ ਸਕੂਲਾਂ 'ਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇੱਥੇ ਕੁਝ ਖਾਸ ਤਰੀਕਿਆਂ ਨਾਲ ਦੀਵਾਲੀ ਮਨਾਈ ਜਾਵੇਗੀ। ਇਸ ਦੇ ਨਾਲ ਹੀ ਦੁਨੀਆ ਭਰ ਦੇ ਲੋਕ ਵੀ ਦੀਵਾਲੀ ਨੂੰ ਵੱਖਰੇ ਢੰਗ ਨਾਲ ਮਨਾਉਂਦੇ ਹਨ।

ਸਿੰਗਾਪੁਰ
ਦੀਵਾਲੀ ਦੇ ਦਿਨ ਸਿੰਗਾਪੁਰ ਵਿੱਚ ਛੁੱਟੀ ਹੁੰਦੀ ਹੈ। ਲਿਟਲ ਇੰਡੀਆ ਜਿਸ ਵਿਚ ਵੱਡੀ ਗਿਣਤੀ ਵਿਚ ਹਿੰਦੂ ਆਬਾਦੀ ਹੈ, ਕਿਸੇ ਵੀ ਭਾਰਤੀ ਸ਼ਹਿਰ ਦੇ ਬਰਾਬਰ ਹੈ! ਫੁੱਲਾਂ ਦੀ ਡੈਕੋਰੇਸ਼ਨ, ਬੈਨਰ ਅਤੇ ਵੱਖ-ਵੱਖ ਰੰਗਾਂ ਦੀਆਂ ਲਾਈਟਾਂ, ਗਲੀਆਂ ਨੂੰ ਬਦਲ ਦਿੰਦੀਆਂ ਹਨ। 

ਮਾਰੀਸ਼ਸ
ਮਾਰੀਸ਼ਸ ਵਿੱਚ ਵੱਡੀ ਹਿੰਦੂ ਆਬਾਦੀ ਹੈ, ਜੋ ਗੈਰ-ਹਿੰਦੂਆਂ ਦੇ ਨਾਲ ਮਿਲ ਕੇ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਨ। ਇਸ ਬਹੁ-ਸੱਭਿਆਚਾਰਕ ਟਾਪੂ 'ਤੇ, ਦੀਵਾਲੀ ਵਾਲੇ ਦਿਨ  ਜਨਤਕ ਛੁੱਟੀ ਹੁੰਦੀ ਹੈ ਅਤੇ ਜਸ਼ਨ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਚਲਦਾ ਹੈ। ਪਰਿਵਾਰ, ਦੋਸਤ, ਭੋਜਨ ਅਤੇ ਮਜ਼ੇਦਾਰ ਸਾਰੇ ਜਸ਼ਨਾਂ ਦੇ ਮਹੱਤਵਪੂਰਨ ਹਿੱਸੇ ਹਨ ਅਤੇ ਆਤਿਸ਼ਬਾਜ਼ੀ ਤਿਉਹਾਰਾਂ ਦੇ ਮਾਹੌਲ ਨੂੰ ਵਧਾਉਂਦੀ ਹੈ!

ਆਸਟ੍ਰੇਲੀਆ
ਆਸਟ੍ਰੇਲੀਆ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਆਬਾਦੀ ਹੈ ਅਤੇ ਵੱਖ-ਵੱਖ ਸਥਾਨਕ ਭਾਰਤੀ ਭਾਈਚਾਰੇ ਸਿਡਨੀ ਅਤੇ ਮੈਲਬੋਰਨ ਵਰਗੀਆਂ ਥਾਵਾਂ 'ਤੇ ਦੀਵਾਲੀ ਮਨਾਉਂਦੇ ਹਨ। ਖਾਸ ਤੌਰ 'ਤੇ, ਮੈਲਬੌਰਨ ਦੇ ਫੈਡਰੇਸ਼ਨ ਸਕੁਏਅਰ ਨੇ ਆਸਟ੍ਰੇਲੀਆ ਵਿੱਚ ਸਭ ਤੋਂ ਵੱਡੇ ਦੀਵਾਲੀ ਤਿਉਹਾਰ ਦੀ ਮੇਜ਼ਬਾਨੀ ਕੀਤੀ ਹੈ। ਦੀਵਾਲੀ ਸਾਰਿਆਂ ਦੁਆਰਾ ਮਨਾਈ ਜਾਂਦੀ ਹੈ ਅਤੇ ਆਤਿਸ਼ਬਾਜ਼ੀ, ਲਾਈਵ ਮਨੋਰੰਜਨ, ਭਾਰਤੀ ਰਵਾਇਤੀ ਨਾਚਾਂ, ਕਲਾ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੁਆਰਾ ਚਿੰਨ੍ਹਿਤ ਕੀਤੀ ਜਾਂਦੀ ਹੈ।

ਮਲੇਸ਼ੀਆ
ਮਲੇਸ਼ੀਆ ਦਾ ਰਾਜ ਧਰਮ ਇਸਲਾਮ ਹੈ ਇਸ ਤੱਥ ਦੇ ਬਾਵਜੂਦ ਵੀ ਦੇਸ਼ ਵਿੱਚ ਦੀਵਾਲੀ ਨੂੰ ਜਨਤਕ ਛੁੱਟੀ ਵਜੋਂ ਮਨਾਇਆ ਜਾਂਦਾ ਹੈ। ਸਿੰਗਾਪੁਰ ਵਾਂਗ ਹੀ, ਸਾਰੇ ਤਿਉਹਾਰ ਕੁਆਲਾਲੰਪੁਰ ਦੇ ਲਿਟਲ ਇੰਡੀਆ ਖੇਤਰ ਵਿੱਚ ਹਿੰਦੂ ਨਿਵਾਸਾਂ ਦੇ ਬਾਹਰ ਹੁੰਦੇ ਹਨ। ਇਸ ਮੌਕੇ ਤੇ ਦੋਸਤ ਅਤੇ ਪਰਿਵਾਰ ਇਕੱਠ ਹੁੰਦੇ ਹਨ। ਕੁਆਲਾਲੰਪੁਰ ਵਿੱਚ ਦੀਵਾਲੀ ਦੇ ਦੌਰਾਨ ਵਿਸ਼ੇਸ਼ ਮੀਨੂ ਹੁੰਦੇ ਹਨ ਜਿਸ ਵਿੱਚ ਬਹੁਤ ਸਾਰੇ ਭਾਰਤੀ ਖਾਣ-ਪੀਣ ਵਾਲੇ ਭੋਜਨ, ਭਾਰਤੀ ਮਿਠਾਈਆਂ ਸ਼ਾਮਿਲ ਹੁੰਦੀਆਂ  ਹਨ।

ਇੰਡੋਨੇਸ਼ੀਆ
ਇਸ ਦੇਸ਼ 'ਚ ਤਿਉਹਾਰ ਦੌਰਾਨ ਕੀਤੇ ਜਾਣ ਵਾਲੇ ਲਗਭਗ ਸਾਰੇ ਸਮਾਰੋਹ ਭਾਰਤ ਦੇ ਸਮਾਨ ਹਨ ਅਤੇ ਦੇਖਣ 'ਚ ਵੀ ਦਿਲਚਸਪ ਹੁੰਦੇ ਹਨ। ਇਥੇ ਦੀਵਾਲੀ ਦੀ ਇੱਕ ਜਨਤਕ ਛੁੱਟੀ ਹੁੰਦੀ ਹੈ, ਲੋਕਾਂ ਕੋਲ ਤਿਉਹਾਰ ਦਾ ਆਨੰਦ ਲੈਣ ਲਈ ਵਧੇਰੇ ਸਮਾਂ ਹੁੰਦਾ ਹੈ।

ਫਿਜੀ
ਫਿਜੀ ਵਿੱਚ ਵੱਡੀ ਭਾਰਤੀ ਅਬਾਦੀ ਨੂੰ ਦੇਖਦੇ ਹੋਏ ਉੱਥੇ ਦੀਵਾਲੀ ਬੜੇ ਚਾਅ ਅਤੇ ਜੋਸ਼ ਨਾਲ ਮਨਾਈ ਜਾਂਦੀ ਹੈ। ਇਸ ਤੋਂ ਇਲਾਵਾ, ਕਿਉਂਕਿ ਇਹ ਛੁੱਟੀ ਹੁੰਦਾ ਹੈ, ਲੋਕ ਪਾਰਟੀਆਂ ਕਰ ਅਤੇ ਇੱਹ ਦੂਜੇ ਨੂੰ ਤੋਹਫ਼ੇ ਦੇ ਜਸ਼ਨ ਮਨਾਉਂਦੇ ਹਨ।

Get the latest update about public holiday on diwali in world, check out more about new york diwali, public holiday on diwali new york & diwali 2022

Like us on Facebook or follow us on Twitter for more updates.