ਬਰਾਕ ਓਬਾਮਾ ਦੀ ਰੀਤ ਨੂੰ ਅੱਗੇ ਤੋਰਣਗੇ ਡੋਨਾਲਡ ਟਰੰਪ, ਵਾਈਟ ਹਾਉਸ 'ਚ ਮਨਾਇਆ ਜਾਵੇਗਾ ਦੀਵਾਲੀ ਦਾ ਜਸ਼ਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ 24 ਅਕਤੂਬਰ ਨੂੰ ਵਾਈਟ ਹਾਉਸ...

ਨਵੀਂ ਦਿੱਲੀ:- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ 24 ਅਕਤੂਬਰ ਨੂੰ ਵਾਈਟ ਹਾਉਸ 'ਚ ਦੀਵਾਲੀ ਮਨਾਉਣਗੇ। ਇਹ ਰੀਤ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ 2009 ਨੂੰ ਸ਼ੁਰੂ ਕੀਤੀ ਗਈ ਸੀ। ਇਸ ਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਹ ਤੀਸਰੀ ਦੀਵਾਲੀ ਹੋਵੇਗੀ। ਜਿਸ ਦੇ ਚਲਦਿਆਂ ਉਹ ਵਾਈਟ ਹਾਉਸ 'ਚ ਦੀਪ ਜਲਾਉਣ ਤੋਂ ਬਾਅਦ ਅਧਿਕਾਰਿਤ ਤੋਰ ਤੇ ਜਸ਼ਨ ਦੀ ਸ਼ੁਰੂਆਤ ਕਰਨਗੇ। 

ਚੋਣਾਂ 2019 : ਕੈਨੇਡਾ 'ਚ ਮੁੜ ਟਰੂਡੋ ਦਾ ਜਲਵਾ, ਟਰੰਪ ਨੇ ਦਿੱਤੀ ਵਧਾਈ

ਦਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀਰਵਾਰ ਨੂੰ ਵ੍ਹਾਈਟ ਹਾਊਸ ’ਚ ਦੀਵਾਲੀ ਦਾ ਜਸ਼ਨ ਮਨਾਉਣਗੇ। ਇਹ ਪ੍ਰੋਗਰਾਮ ਭਾਰਤ ’ਚ ਦੀਵਾਲੀ ਮਨਾਏ ਜਾਣ ਤੋਂ ਤਿੰਨ ਦਿਨ ਪਹਿਲਾਂ ਹੋਵੇਗਾ।ਪਿਛਲੇ ਵਰ੍ਹੇ ਸ੍ਰੀ ਟਰੰਪ ਨੇ ਅਮਰੀਕਾ ਲਈ ਭਾਰਤ ਦੇ ਤਤਕਾਲੀਨ ਰਾਜਦੂਤ ਨਵਤੇਜ ਸਿੰਘ ਸਰਨਾ ਨੂੰ ਦੀਵਾਲੀ ਦੇ ਪ੍ਰੋਗਰਾਮ ਲਈ ਸੱਦਿਆ ਸੀ।

Get the latest update about True Scoop Punjabi, check out more about Donald Trump, International News, True Scoop News & Online Punjabi News

Like us on Facebook or follow us on Twitter for more updates.