ਸਲਮਾਨ ਖ਼ਾਨ ਦੀ ਇਸ ਜੈਕਟ ਦੀ ਕੀਮਤ ਜਾਣ ਉੱਡ ਜਾਣਗੇ ਹੋਸ਼!!

ਕੁਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਸਲਮਾਨ ਖਾਨ ਨੇ ਇਕ ਫੋਟੋ ਸਾਂਝੀ ਕੀਤੀ ਸੀ। ਇਸ ਤਸਵੀਰ 'ਚ ਸਲਮਾਨ ਖਾਨ ਬੈਕ ਪੋਜ਼ ਦੇ ਰਹੇ ਹਨ। ਇਸ ਫੋਟੋ 'ਚ ਸਲਮਾਨ...

ਨਵੀਂ ਦਿੱਲੀ— ਕੁਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਸਲਮਾਨ ਖਾਨ ਨੇ ਇਕ ਫੋਟੋ ਸਾਂਝੀ ਕੀਤੀ ਸੀ। ਇਸ ਤਸਵੀਰ 'ਚ ਸਲਮਾਨ ਖਾਨ ਬੈਕ ਪੋਜ਼ ਦੇ ਰਹੇ ਹਨ। ਇਸ ਫੋਟੋ 'ਚ ਸਲਮਾਨ ਬਾਈਕ ਰਾਈਡਰ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਫੋਟੋ 'ਚ ਸਲਮਾਨ ਨੇ ਬਲੈਕ ਕਲਰ ਦੀ ਇਕ ਜੈਕੇਟ ਪਾਈ ਹੋਈ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜ਼ਾਹਿਰ ਹੈ ਕਿ ਸਲਮਾਨ ਵਲੋਂ ਪਾਈ ਗਈ ਇਹ ਕੋਈ ਆਮ ਜੈਕੇਟ ਨਹੀਂ ਹੋਵੇਗੀ। ਅਜਿਹੇ 'ਚ ਲੋਕ ਉਨ੍ਹਾਂ ਦੀ ਜੈਕੇਟ ਦੀ ਕੰਪਨੀ ਅਤੇ ਕੀਮਤ ਨੂੰ ਲੈ ਕੇ ਅੰਦਾਜੇ ਲਗਾ ਰਹੇ ਸਨ।

Video: ਸ਼ਹਿਨਾਜ਼ ਦਾ ਬਿਨਾਂ ਨਾਂ ਲਏ ਗੱਲ੍ਹਾਂ-ਗੱਲ੍ਹਾਂ 'ਚ ਸਾਰਾ ਨੇ ਸ਼ਰੇਆਮ ਸਿਧਾਰਥ ਨੂੰ ਕਿਹਾ 'ਜੀਜਾ'

ਜ਼ਿਕਰਯੋਗ ਹੈ ਕਿ ਇਹ ਜੈਕੇਟ 'ਡਸਟ ਆਫ ਗਾਡ' ਕੰਪਨੀ ਦੀ ਹੈ, ਜਿਸ ਦੀਆਂ ਕਾਫੀ ਕੂਲ ਜੈਕੇਟਸ ਆਉਂਦੀਆਂ ਹਨ।  ਰਿਪੋਰਟਸ ਅਨੁਸਾਰ, ਜੇਕਰ ਇਸ ਜੈਕੇਟ ਦੀ ਕੀਮਤ ਦੀ ਗੱਲ ਕਰੀਏ ਤਾਂ ਭਾਰਤੀ ਕਰੰਸੀ ਦੇ ਹਿਸਾਬ ਨਾਲ ਇਸ ਜੈਕੇਟ ਨੂੰ ਖ਼ਰੀਦਣ ਲਈ ਤੁਹਾਨੂੰ ਕਰੀਬ 1 ਲੱਖ 28 ਹਜ਼ਾਰ ਦੀ ਜ਼ਰੂਰਤ ਹੋਵੇਗੀ। ਕੁਝ ਦਿਨਾਂ ਪਹਿਲਾਂ ਸਲਮਾਨ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ''6 ਮਹੀਨਿਆਂ ਬਾਅਦ ਸ਼ੂਟਿੰਗ 'ਤੇ ਵਾਪਸੀ... ਚੰਗਾ ਲੱਗ ਰਿਹਾ ਹੈ।'' ਇਸ ਤਸਵੀਰ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਰਾਧੇ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

Get the latest update about Radhe, check out more about Salman Khan, Instagram, News In Punjabi & Bollywood News

Like us on Facebook or follow us on Twitter for more updates.