ਕੀ ਤੁਹਾਨੂੰ ਪਤਾ ਹਨ ਵਧੇਰੇ ਗਰਮ ਪਾਣੀ ਪੀਣ ਦੇ ਫਾਇਦੇ ਅਤੇ ਨੁਕਸਾਨ?

ਸਰਦੀਆਂ ’ਚ ਠੰਡ ਤੋਂ ਬਚਣ ਲਈ ਬਹੁਤ ਸਾਰੇ ਲੋਕ ਗਰਮ ਪਾਣੀ ਦੀ ਵਰਤੋਂ ਕਰ...

ਸਰਦੀਆਂ ’ਚ ਠੰਡ ਤੋਂ ਬਚਣ ਲਈ ਬਹੁਤ ਸਾਰੇ ਲੋਕ ਗਰਮ ਪਾਣੀ ਦੀ ਵਰਤੋਂ ਕਰਦੇ ਹਨ। ਇਸ ਨਾਲ ਢਿੱਡ ਸਾਫ਼ ਹੋਣ ਦੇ ਨਾਲ-ਨਾਲ ਸਰੀਰ ’ਚ ਮੌਜੂਦ ਗੰਦਗੀ ਨੂੰ ਬਾਹਰ ਕੱਢਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਡਾਕਟਰ ਵੀ ਗਰਮ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਪਰ ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਕਿਸੀ ਵੀ ਚੀਜ਼ ਦੀ ਜ਼ਿਆਦਾ ਵਰਤੋਂ ਕਰਨ ਨਾਲ ਫ਼ਾਇਦੇ ਦੀ ਜਗ੍ਹਾ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਜ਼ਿਆਦਾ ਗਰਮ ਪਾਣੀ ਪੀਣ ਨਾਲ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਜ਼ਿਆਦਾ ਗਰਮ ਪਾਣੀ ਪੀਣ ਦੇ ਫ਼ਾਇਦੇ ਤੇ ਨੁਕਸਾਨ।

ਜ਼ਿਆਦਾ ਗਰਮ ਪਾਣੀ ਪੀਣ ਦੇ ਨੁਕਸਾਨ

ਮੂੰਹ ’ਚ ਛਾਲੇ 
ਬਹੁਤ ਜ਼ਿਆਦਾ ਗਰਮ ਪਾਣੀ ਪੀਣ ਨਾਲ ਮੂੰਹ ‘ਚ ਛਾਲੇ ਹੋ ਸਕਦੇ ਹਨ। ਇਸ ਦੇ ਨਾਲ ਹੀ ਮੂੰਹ ‘ਚ ਜਲਣ ਦੀ ਸ਼ਿਕਾਇਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅੰਦਰੂਨੀ ਅੰਗਾਂ ਨੂੰ ਨੁਕਸਾਨ 
ਗਰਮ ਅਤੇ ਜ਼ਿਆਦਾ ਮਾਤਰਾ ‘ਚ ਗਰਮ ਪਾਣੀ ਦੀ ਵਰਤੋਂ ਕਰਨ ਨਾਲ ਸਰੀਰ ਦਾ ਤਾਪਮਾਨ ਜ਼ਿਆਦਾ ਹੋਣ ਲੱਗਦਾ ਹੈ। ਅਜਿਹੇ ‘ਚ ਇਸ ਨਾਲ ਅੰਦਰੂਨੀ ਅੰਗਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਪਾਚਨ ਤੰਤਰ ਵੀ ਖ਼ਰਾਬ ਹੋਣ ਲੱਗਦਾ ਹੈ।

ਕਿਡਨੀ ਨੂੰ ਨੁਕਸਾਨ 
ਕਿਡਨੀ ਸਰੀਰ ’ਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ ’ਚ ਮਦਦ ਕਰਦੀ ਹੈ ਪਰ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਨਾਲ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ। ਇਹ ਕਿਡਨੀ ਨੂੰ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਨ ਤੋਂ ਰੋਕਦਾ ਹੈ।

ਦਿਮਾਗ ’ਚ ਸੋਜ
ਗਰਮ ਪਾਣੀ ਦੀ ਜ਼ਿਆਦਾ ਮਾਤਰਾ ‘ਚ ਵਰਤੋਂ ਦਿਮਾਗ ਦੇ ਸੈੱਲਾਂ ‘ਚ ਸੋਜ਼ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਸਰੀਰ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਫਾਇਦੇ
ਥਕਾਵਟ ਕਰੇ ਦੂਰ
ਇਸ ਨਾਲ ਸਰੀਰ ਨੂੰ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ’ਚ ਮਦਦ ਮਿਲਦੀ ਹੈ। ਨਾਲ ਹੀ ਦਿਨ ਭਰ ਦੀ ਥਕਾਵਟ ਦੂਰ ਹੋਣ ਦੇ ਨਾਲ ਸਰੀਰ ਰਿਲੈਕਸ ਹੁੰਦਾ ਹੈ।

ਭਾਰ ਕਰੇ ਘੱਟ 
ਗਰਮ ਪਾਣੀ ਦੀ ਵਰਤੋਂ ਕਰਨ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਦਾ ਹੈ। ਅਜਿਹੇ ‘ਚ ਭੁੱਖ ਘੱਟ ਲੱਗਣ ਨਾਲ ਭਾਰ ਕੰਟਰੋਲ ਕਰਨ ‘ਚ ਸਹਾਇਤਾ ਮਿਲਦੀ ਹੈ।

ਬਿਹਤਰ ਬਲੱਡ ਸਰਕੁਲੇਸ਼ਨ
ਗਰਮ ਪਾਣੀ ਸਰੀਰ ‘ਚ ਬਲੱਡ ਸਰਕੂਲੇਸ਼ਨ ਨੂੰ ਵਧੀਆ ਕਰਨ ‘ਚ ਸਹਾਇਤਾ ਕਰਦਾ ਹੈ। ਬਲੱਡ ਸਰਕੂਲੇਸ਼ਨ ਵਧੀਆ ਹੋਣ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।

ਪੀਰੀਅਡਜ ਦੇ ਦਰਦ ਤੋਂ ਆਰਾਮ
ਪੀਰੀਅਡਜ ਦੌਰਾਨ ਔਰਤਾਂ ਨੂੰ ਢਿੱਡ ‘ਚ ਨਾ ਬਰਦਾਸ਼ਤ ਹੋਣ ਵਾਲੀ ਦਰਦ, ਜਲਣ, ਕੜਵੱਲ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਗਰਮ ਪਾਣੀ ਪੀਣ ਨਾਲ ਇਨ੍ਹਾਂ ਮੁਸੀਬਤਾਂ ਤੋਂ ਰਾਹਤ ਮਿਲਣ ਦੇ ਨਾਲ ਢਿੱਡ ਸਾਫ ਹੋਣ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਗਰਮ ਪਾਣੀ ਦਾ ਬੈਗ ਜਾਂ ਬੋਤਲ ਨਾਲ ਢਿੱਡ ਨੂੰ ਸੇਕ ਦੇਣ ਨਾਲ ਪੀਰੀਅਡ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਸਕਿਨ ਕਰੇ ਗਲੋਅ
ਗਰਮ ਪਾਣੀ ਪੀਣ ਸਰੀਰ ਦੀ ਗੰਦਗੀ ਪਸੀਨੇ ਦੇ ਰੂਪ ‘ਚ ਬਾਹਰ ਨਿਕਲਦੀ ਹੈ। ਇਸ ਨਾਲ ਸਕਿਨ ਪੋਰਸ ਦੀ ਡੂੰਘਾਈ ਤੋਂ ਸਫ਼ਾਈ ਹੋ ਕੇ ਪੋਸ਼ਿਤ ਹੁੰਦੇ ਹਨ। ਅਜਿਹੇ ‘ਚ ਚਿਹਰੇ ‘ਤੇ ਪਏ ਦਾਗ-ਧੱਬੇ, ਪਿੰਪਲਸ, ਫ੍ਰੀਕਲ, ਝੁਰੜੀਆਂ ਦੂਰ ਹੋ ਕੇ ਸਕਿਨ ‘ਤੇ ਨੈਚੁਰਲ ਗਲੋਅ ਆਉਂਦਾ ਹੈ।

Get the latest update about disadvantage, check out more about advantage, hot water & drink

Like us on Facebook or follow us on Twitter for more updates.