ਕੇਰਲ ਵਿੱਚ ਡਾਕਟਰ ਦੰਪਤੀ ਦੀ ਕਰਤੂਤ, ਦੌਲਤ ਅਤੇ ਜਾਇਦਾਦ ਦੇ ਲਾਲਚ 'ਚ ਦੋ ਔਰਤਾਂ ਦੀ ਦਿੱਤੀ ਬਲੀ

ਕੇਰਲ ਦੇ ਤ੍ਰਿਰੂਵੱਲਾ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਅੰਧਵਿਸ਼ਵਾਸੀ ਡਾਕਟਰ ਦੰਪਤੀ ਨੇ ਲਾਲਚ 'ਚ ਆ ਕੇ ਦੋ ਔਰਤਾਂ ਦੀ ਬਲੀ ਚੜ੍ਹਾ ਦਿੱਤੀ। ਇਸ ਦੰਪਤੀ ਨੇ ਇਨ੍ਹਾਂ ਔਰਤਾਂ ਦਾ ਗਲਾ ਰੋਂਦ ਕੇ ਕਤਲ ਕਰ ਦਿੱਤਾ...

ਕੇਰਲ ਦੇ ਤ੍ਰਿਰੂਵੱਲਾ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਅੰਧਵਿਸ਼ਵਾਸੀ ਡਾਕਟਰ ਦੰਪਤੀ ਨੇ ਲਾਲਚ 'ਚ ਆ ਕੇ ਦੋ ਔਰਤਾਂ ਦੀ ਬਲੀ ਚੜ੍ਹਾ ਦਿੱਤੀ। ਇਸ ਦੰਪਤੀ ਨੇ ਇਨ੍ਹਾਂ ਔਰਤਾਂ ਦਾ ਗਲਾ ਰੋਂਦ ਕੇ ਕਤਲ ਕਰ ਦਿੱਤਾ ਅਤੇ ਦੋਵੇਂ ਲਾਸ਼ਾਂ ਦੇ ਟੁਕੜੇ-ਟੁਕੜੇ ਕਰ ਕੇ ਉਨ੍ਹਾਂ ਨੂੰ ਦਫਨਾ ਦਿੱਤਾ। ਮੁਲਜ਼ਮਾਂ ਨੇ ਅਜਿਹਾ ਘਰ, ਦੌਲਤ ਅਤੇ ਜਾਇਦਾਦ ਦੇ ਲਾਲਚ 'ਚ ਕੀਤਾ। ਇਹ ਘਟਨਾ 27 ਸਤੰਬਰ ਦੀ ਹੈ। ਪੁਲਿਸ ਨੇ ਮੰਗਲਵਾਰ ਨੂੰ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

ਜਾਣਕਾਰੀ ਮੁਤਾਬਿਕ ਤ੍ਰਿਰੂਵੱਲਾ ਦਾ ਰਹਿਣ ਵਾਲਾ ਭਾਗਵਤ ਅਤੇ ਉਸਦੀ ਪਤਨੀ ਲੀਲਾ ਲੰਬੇ ਸਮੇਂ ਤੋਂ ਆਰਥਿਕ ਤੰਗੀ ਨਾਲ ਜੂਝ ਰਹੇ ਸੀ। ਇੱਕ ਦਿਨ ਉਹ ਪੇਰੁੰਬਾਵੂਰ ਵਿੱਚ ਰਹਿਣ ਵਾਲੇ ਇੱਕ ਸ਼ਿਹਾਬ  ਦੇ ਸੰਪਰਕ 'ਚ ਆਏ ਜਿਸ ਨੇ ਉਨ੍ਹਾਂ ਨੂੰ ਭਗਵਾਨ ਨੂੰ ਖੁਸ਼  ਕਰਨ ਲਈ ਦੋ ਔਰਤਾਂ ਦੀ ਬਲੀ ਦੇਣ ਲਈ ਕਿਹਾ। ਇਹ ਵੀ ਦੱਸਿਆ ਕਿ ਉਹ ਕੁਰਬਾਨੀ ਲਈ ਔਰਤਾਂ ਲਈ ਪ੍ਰਬੰਧ ਕਰੇਗਾ। ਸ਼ਿਹਾਬ ਪੈਸੇ ਅਤੇ ਕੰਮ ਦਾ ਲਾਲਚ ਦੇ ਕੇ ਕਾਲਾਡੀ ਅਤੇ ਕਦਾਵੰਤਰਾ ਦੀਆਂ ਦੋ ਔਰਤਾਂ ਨੂੰ ਤ੍ਰਿਰੂਵੱਲਾ ਲੈ ਆਇਆ। ਇੱਥੋਂ ਡਾਕਟਰ ਜੋੜੇ ਅਤੇ ਸ਼ਿਹਾਬ ਦੋਵਾਂ ਨੂੰ ਪਠਾਨਮਥਿੱਟਾ ਦੇ ਏਲੰਤੁਰ ਲੈ ਗਏ। ਉਨ੍ਹਾਂ ਨੇ ਇੱਥੇ ਤੰਤਰ ਕਰ ਕੇ ਉਨ੍ਹਾਂ ਦਾ ਬਲੀਦਾਨ ਦਿੱਤਾ। ਦੋਵੇਂ ਔਰਤਾਂ ਨੂੰ ਏਲੰਥੁਰ ਵਿੱਚ ਹੀ ਦਫ਼ਨਾਇਆ ਗਿਆ।


ਇਸ ਤੋਂ ਬਾਅਦ ਕਦਾਵੰਤਰਾ ਤੋਂ ਲਿਆਂਦੀ ਗਈ ਔਰਤ ਦੇ ਪਰਿਵਾਰ ਨੇ ਉਸ ਦੀ ਗੁੰਮਸ਼ੁਦਗੀ ਦਰਜ ਕਰਵਾਈ ਸੀ। ਪੁਲਿਸ ਉਸ ਦੇ ਮੋਬਾਈਲ ਦੀ ਲੋਕੇਸ਼ਨ ਟਰੈਕ ਕਰਦਿਆਂ ਤ੍ਰਿਰੂਵਾਲਾ ਪਹੁੰਚੀ। ਉਥੇ ਸੀਸੀਟੀਵੀ ਫੁਟੇਜ ਚੈੱਕ ਕਰਨ ਤੋਂ ਬਾਅਦ ਪਤਾ ਲੱਗਾ ਕਿ ਔਰਤ ਦਾ ਡਾਕਟਰ ਨਾਲ ਸੰਪਰਕ ਸੀ। ਪੁਲਸ ਨੇ ਜਦੋਂ ਡਾਕਟਰ ਜੋੜੇ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਸਾਰਾ ਰਾਜ਼ ਖੋਲ੍ਹ ਦਿੱਤਾ।

ਪੁਲਿਸ ਨੇ ਇਸ ਬਾਰੇ ਜਾਣਕਾਰੀ ਦੇਂਦੀਆਂ ਦਸਿਆ ਕਿ ਡਾਕਟਰ ਦੀ ਪਤਨੀ ਲੀਲਾ ਨੇ ਫੇਸਬੁੱਕ ਰਾਹੀਂ ਸ਼ਿਹਾਬ ਨਾਲ ਸੰਪਰਕ ਕੀਤਾ।ਜਿਸ ਤੋਂ ਬਾਅਦ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਔਰਤਾਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਦੀ ਬਲੀ ਦੇ ਦਿੱਤੀ ਗਈ।   
Get the latest update about kerala murder, check out more about kerala docter couple, black magic & kerala news

Like us on Facebook or follow us on Twitter for more updates.