ਡਾਕਟਰ ਦੀ ਲਾਪਰਵਾਹੀ ਨੇ ਲਈ ਮਹਿਲਾ ਦੀ ਜਾਨ, ਹਸਪਤਾਲ ’ਚ ਫੈਲੀ ਸਨਸਨੀ

ਅੰਮਿ੍ਰਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ’ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੇਟ ਦਰਦ ਹੋਣ ’ਤੇ ਮਹਿਲਾ ਨੂੰ ਨਿੱਜੀ ਹਸਪਤਾਲ ਲਿਆਂਦਾ ਗਿਆ ਅਤੇ...

ਅੰਮਿ੍ਰਤਸਰ— ਅੰਮਿ੍ਰਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ’ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੇਟ ਦਰਦ ਹੋਣ ’ਤੇ ਮਹਿਲਾ ਨੂੰ ਨਿੱਜੀ ਹਸਪਤਾਲ ਲਿਆਂਦਾ ਗਿਆ ਅਤੇ ਅੱਧੇ ਘੰਟੇ ਬਾਅਦ ਹੀ ਮਹਿਲਾ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਹਸਪਤਾਲ ’ਚ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ ਅਤੇ ਜਦੋਂ ਡਾਕਟਰ ਆਇਆ ਤਾਂ ਇਕ ਇੰਜੈਕਸ਼ਨ ਲਗਾਇਆ, ਜਿਸ ਤੋਂ ਬਾਅਦ ਮਨਜੀਤ ਕੌਰ ਦੀ ਮੌਤ ਹੋ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਸਰਕਾਰ ਦਾ ਯੂ-ਟਰਨ, ਸਕੂਲਾਂ ਨੂੰ ਲੈ ਕੇ ਬਦਲਿਆ ਆਪਣਾ ਫੈਸਲਾ

ਪਰਿਵਾਰਕ ਮੈਂਬਰਾਂ ਮੁਤਾਬਕ ਮਨਜੀਤ ਕੌਰ ਦੇ ਪੇਟ ’ਚ ਥੋੜ੍ਹੀ ਦਰਦ ਹੋ ਰਹੀ ਸੀ, ਜਿਸ ਕਾਰਨ ਮਨਜੀਤ ਕੌਰ ਨੂੰ ਹਸਪਤਾਲ ਲਿਆਂਦਾ ਗਿਆ। ਹਸਪਤਾਲ ਪ੍ਰਬੰਧਕ ਨੇ ਮਰੀਜ਼ ਨੂੰ ਦਾਖਲ ਤਾਂ ਕਰ ਲਿਆ ਪਰ ਹਸਪਤਾਲ ’ਚ ਕੋਈ ਵੀ ਡਾਕਟਰ ਨਹੀਂ ਸੀ ਅਤੇ ਜਦੋਂ ਡਾਕਟਰ ਪਹੁੰਚਿਆ ਸੀ ਤਾਂ ਉਸ ਸਮੇਂ ਮਨਜੀਤ ਕੌਰ ਨੂੰ ਇੰਜੈਕਸ਼ਨ ਲਗਾਇਆ ਗਿਆ, ਉਸ ਸਮੇਂ ਮਨਜੀਤ ਕੌਰ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਜਿਹੇ ਹਸਪਤਾਲ ਸੀਲ ਹੋਣੇ ਚਾਹੀਦੇ ਹਨ, ਜਿਨ੍ਹਾਂ ਹਸਪਤਾਲਾਂ ’ਚ ਡਾਕਟਰ ਨਹੀਂ ਹੁੰਦੇ ਅਤੇ ਲਾਪਰਵਾਰੀ ਨਾਲ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ।

ਜਲੰਧਰ ਦੀ ਖ਼ੌਫਨਾਕ ਵਾਰਦਾਤ, ਗੁਰਦੁਆਰਾ ਸਾਹਿਬ ਜਾ ਰਹੇ ਸ਼ਖਸ ਨੂੰ ਭੁੰਨਿਆ ਗੋਲੀਆਂ ਨਾਲ

ਮੌਕੇ ’ਤੇ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਹਸਪਤਾਲ ’ਚ ਹੰਗਾਮਾ (ਤੋੜਫੋੜ) ਹੋ ਰਿਹਾ ਹੈ ਤਾਂ ਉਹ ਮੌਕੇ ’ਤੇ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾ ਕੇ ਜਾਂਚ ਕੀਤੀ ਦਾ ਰਹੀ ਹੈ।

Get the latest update about News In Punjabi, check out more about Fatehgarh Churian Road, Amritsar News, News In Punjabi & Punjab News

Like us on Facebook or follow us on Twitter for more updates.