Shocking Video : ਔਰਤ ਦੇ ਮੂੰਹ 'ਚੋਂ ਨਿਕਲਿਆ 4 ਫੁੱਟ ਲੰਬਾ ਸੱਪ, ਬਾਹਰ ਆਉਂਦੇ ਹੀ ਡਾਕਟਰ 'ਤੇ ਕੀਤਾ ਹਮਲਾ

ਇਕ ਅਜਿਹਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ...

ਵੈੱਬ ਸਟੋਰੀ - ਇਕ ਅਜਿਹਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਦਿਲ ਦੀ ਧੜਕਣ ਵਧ ਸਕਦੀ ਹੈ। ਜਾਂ ਹੋ ਸਕਦਾ ਹੈ ਕਿ ਤੁਸੀਂ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਨਾ ਦੇਖ ਸਕੋ। ਜੀ ਹਾਂ, ਇਹ ਵੀਡੀਓ ਇਕ ਔਰਤ ਦੀ ਹੈ, ਜਿਸ ਨਾਲ ਅਜਿਹੀ ਘਟਨਾ ਵਾਪਰੀ, ਜਿਸ ਬਾਰੇ ਦੇਖ ਕੇ ਸੋਚ ਕੇ ਹੀ ਰੌਂਗਟੇ ਖੜੇ ਹੋ ਜਾਂਦੇ ਹਨ।

4 ਫੁੱਟ ਲੰਬਾ ਸੱਪ ਔਰਤ ਦੇ ਮੂੰਹ 'ਚ ਵੜਿਆ
ਦਰਅਸਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇਸ ਵੀਡੀਓ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਡਾਕਟਰਾਂ ਨੇ ਇਕ ਔਰਤ ਦੇ ਮੂੰਹ 'ਚੋਂ ਚਾਰ ਫੁੱਟ ਲੰਬੇ ਸੱਪ ਨੂੰ ਕੱਢਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੱਪ ਔਰਤ ਦੇ ਮੂੰਹ 'ਚ ਉਸ ਸਮੇਂ ਵੜ ਗਿਆ ਜਦੋਂ ਉਹ ਸੌਂ ਰਹੀ ਸੀ।

ਡਾਕਟਰਾਂ ਨੇ ਔਰਤ ਦੇ ਮੂੰਹ 'ਚੋਂ ਕੱਢਿਆ ਸੱਪ
ਵੀਡੀਓ 'ਚ ਡਾਕਟਰਾਂ ਦੀ ਟੀਮ ਔਰਤ ਦੇ ਮੂੰਹ 'ਚੋਂ 4 ਫੁੱਟ ਲੰਬੇ ਸੱਪ ਨੂੰ ਕੱਢਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਫੈਸੀਨੇਟਿੰਗ ਫੈਕਟਸ ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ 12 ਨਵੰਬਰ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ।

ਵੀਡੀਓ 'ਤੇ 1.9 ਮਿਲੀਅਨ ਵਿਊਜ਼, 40 ਹਜ਼ਾਰ ਲਾਈਕਸ
ਔਰਤ ਦੇ ਮੂੰਹ 'ਚੋਂ ਨਿਕਲਦੇ 4 ਫੁੱਟ ਲੰਬੇ ਸੱਪ ਦੀ ਇਸ ਵੀਡੀਓ ਨੂੰ ਹੁਣ ਤੱਕ 1.9 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਵੀਡੀਓ ਨੂੰ 40 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ, ਜਦਕਿ 7 ਹਜ਼ਾਰ ਤੋਂ ਵੱਧ ਯੂਜ਼ਰਸ ਨੇ ਵੀਡੀਓ ਨੂੰ ਰੀਟਵੀਟ ਕੀਤਾ ਹੈ। ਦੱਸ ਦਈਏ ਕਿ ਜਿਵੇਂ ਹੀ ਡਾਕਟਰ ਨੇ ਔਰਤ ਦੇ ਮੂੰਹ 'ਚੋਂ ਸੱਪ ਕੱਢਿਆ ਤਾਂ ਸੱਪ ਨੇ ਪਿੱਛੇ ਮੁੜ ਕੇ ਉਸ 'ਤੇ ਹਮਲਾ ਕਰ ਦਿੱਤਾ। ਹਾਲਾਂਕਿ, ਡਾਕਟਰ ਹਮਲੇ ਵਿੱਚ ਵਾਲ-ਵਾਲ ਬਚ ਗਿਆ। ਉਹ ਆਪਣੇ ਆਪ ਨੂੰ ਬਚਾਉਣ ਲਈ ਤੁਰੰਤ ਪਿੱਛੇ ਹਟ ਜਾਂਦੀ ਹੈ।

Get the latest update about woman mouth, check out more about snake, doctors & shocking video

Like us on Facebook or follow us on Twitter for more updates.