ਜ਼ਿਲੇ ਵਿਚ ਕੋਰੋਨਾ ਦੀ ਪਹਿਲੀ ਡੋਜ਼ ਲਵਾ ਚੁੱਕੇ ਸੀਨੀਅਰ ਡਾਕਟਰ ਪੀ.ਐਸ. ਬਖਸ਼ੀ ਨੂੰ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਡਾ. ਬਖਸ਼ੀ ਦਾ ਕਹਿਣਾ ਹੈ ਕਿ ਕੋਰੋਨਾ ਦੇ ਲੱਛਣ ਆਉਣ ਦੇ ਬਾਅਦ ਉਨ੍ਹਾਂ ਟੈਸਟ ਕਰਵਾਇਆ ਸੀ। ਦੂਜੇ ਪਾਸੇ ਸਿਹਤ ਵਿਭਾਗ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਵਰਤਮਾਨ ਵਿਚ ਭਲੇ ਹੀ ਕੋਰੋਨਾ ਦੇ ਮਾਮਲੇ ਘੱਟ ਆ ਰਹੇ ਹੈ ਪਰ ਇਨਫੈਕਸ਼ਨ ਅਜੇ ਖਤਮ ਨਹੀਂ ਹੋਇਆ ਹੈ, ਇਸ ਲਈ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਅਤੇ ਕੋਰੋਨਾ ਗਾਇਡਲਾਈਨ ਦਾ ਪਾਲਣ ਕਰਨਾ ਚਾਹੀਦਾ ਹੈ।
ਜ਼ਿਲਾ ਟੀਕਾਕਰਨ ਅਫਸਰ ਡਾ. ਰਾਕੇਸ਼ ਕੁਮਾਰ ਚੋਪੜਾ ਦਾ ਕਹਿਣਾ ਹੈ ਕਿ ਜ਼ਿਲੇ ਵਿਚ 19 ਦਿਨਾਂ ਵਿਚ 7362 ਹੈਲਥ ਵਰਕਰਸ ਅਤੇ ਫਰੰਟਲਾਈਨ ਵਰਕਰਸ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲਗਾਈ ਗਈ ਹੈ, ਉਨ੍ਹਾਂ ਵਿਚੋਂ ਕਿਸੇ ਵੀ ਲਾਭਪਾਤਰੀ ਨੂੰ ਵੈਕਸੀਨ ਦਾ ਰਿਵਰਸ ਰਿਐਕਸ਼ਨ ਨਹੀਂ ਆਇਆ ਹੈ।
ਓਥੇ ਹੀ, ਵੀਰਵਾਰ ਨੂੰ ਸਿਹਤ ਵਿਭਾਗ ਦੀ ਰਿਪੋਰਟ ਵਿਚ ਪੀ.ਏ.ਪੀ. ਕੈਂਪਸ ਵਿਚ ਤਾਇਨਾਤ ਸਪੈਸ਼ਲ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ, ਸ਼ੰਕਰ ਗਾਰਡਨ ਵਿਚ ਰਹਿਣ ਵਾਲੇ ਇਕ ਹੀ ਪਰਿਵਾਰ ਦੇ ਦੋ ਮੈਬਰਾਂ ਸਮੇਤ ਇਨਫੈਕਸ਼ਨ ਦੇ 32 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲੇ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ 20758 ਤੱਕ ਪਹੁੰਚ ਚੁੱਕੀ ਹੈ।