ਫਤਹਿਗੜ ਚੂੜੀਆਂ— ਫਤਹਿਗੜ੍ਹ ਚੂੜੀਆਂ ਦੇ ਪਿੰਡ ਨਿੱਕਾ ਛਿਛਰੇਵਾਲ 'ਚ ਖ਼ਤਰਨਾਕ ਕੁੱਤਿਆਂ ਦੀ ਦਹਿਸ਼ਤ ਦੇਖਣ ਨੂੰ ਮਿਲੀ। ਪਿੰਡ ਦੇ ਨਾਲ ਪੈਂਦੇ ਹੱਡਾਰੋੜੀ ਦੇ ਖ਼ਤਰਨਾਕ ਕੁੱਤਿਆਂ ਨੇ ਪਿੰਡ ਦੇ 80 ਸਾਲਾ ਬਜ਼ੁਰਗ ਯਾਕੂਬ ਮਸੀਹ ਨੇ ਇੰਨੀ ਬੁਰੀ ਤਰ੍ਹਾਂ ਨੋਚ-ਨੋਚ ਕੇ ਮਾਰ ਦਿੱਤਾ ਕਿ ਉਸ ਦਾ ਸਿਰਫ ਪਿੰਜਰ ਹੀ ਮਿਲਿਆ। ਐਤਵਾਰ ਨੂੰ ਕਿਸਾਨ ਗੁਰਨਾਮ ਸਿੰਘ ਨੂੰ ਤੜਕੇ ਝੋਨੇ ਦੇ ਖੇਤਾਂ ਵਿੱਚ ਇਹ ਪਿੰਜਰ ਪਿਆ ਹੋਇਆ ਮਿਲਿਆ। ਇਹ ਬਜ਼ੁਰਗ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ, ਜਿਸ ਕਾਰਨ ਉਸ ਦੇ ਪਰਿਵਾਰ ਵਾਲੇ ਉਸ ਦੀ ਭਾਲ ਕਰ ਰਹੇ ਸੀ। ਪਰਿਵਾਰ ਨੇ ਪਿੰਜਰ ਦੇ ਕੋਲ ਪਏ ਬਜ਼ੁਰਗ ਦੇ ਕੱਪੜਿਆਂ ਤੇ ਪਰਸ ਨਾਲ ਬਜ਼ੁਰਗ ਦੀ ਪਛਾਣ ਕੀਤੀ।
ਐਲਾਂਟੇ ਮੌਲ 'ਚ ਬੰਬ ਦੀ ਖਬਰ ਨੇ ਮਚਾਈ ਅਫਰਾ-ਤਫਰੀ
ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾਧੀ ਲਾਸ਼ ਦੇ ਕੁਝ ਹਿੱਸੇ ਖੇਤ 'ਚ ਵੀ ਮਿਲੇ। ਪੁਲਸ ਨੂੰ ਤੁਰੰਤ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ। ਪਿੰਡ 'ਚ ਵਾਪਰੀ ਇਸ ਘਟਨਾ ਨੂੰ ਲੈ ਕੇ ਹੱਡਾਰੋੜੀ ਦੇ ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਤੋਂ ਹਰ ਕੋਈ ਸਹਿਮ ਗਿਆ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਪਿੰਜਰ ਨੂੰ ਪਿੰਡ ਦੇ ਕਬਰਿਸਤਾਨ ਦੇ ਹਵਾਲੇ ਕਰ ਦਿੱਤਾ ਹੈ। ਕਾਲਾ ਅਫਗਾਨੀ ਚੌਕੀ ਦੇ ਏ. ਐੱਸ. ਆਈ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਪਰਿਵਾਰ ਨੇ ਇਸ ਮਾਮਲੇ ਵਿੱਚ ਪੁਲਸ ਕਾਰਵਾਈ ਨਹੀਂ ਕਰਵਾਈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਪਰ ਸ਼ਿਕਾਇਤ ਨਹੀਂ ਦਿੱਤੀ ਗਈ।
Get the latest update about Fatehgarh Churian, check out more about Gurdaspur News, News In Punjabi, Punjab News & True Scoop News
Like us on Facebook or follow us on Twitter for more updates.