ਦੇਸ਼ ਦੇ ਆਮ ਆਦਮੀ 'ਤੇ ਮਹਿੰਗਾਈ ਦੀ ਮੁੜ ਮਾਰ, ਘਰੇਲੂ LPG ਗੈਸ ਸਿਲੰਡਰ 1000 ਰੁਪਏ ਤੋਂ ਹੋਇਆ ਪਾਰ

ਹੁਣ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਨ ਲਗੀਆਂ ਹਨ। ਭਾਰਤ 'ਚ ਲੋਕਾਂ ਨੂੰ ਹੁਣ ਪੈਟਰੋਲ ਡੀਜ਼ਲ ਦੇ ਨਾਲ-ਨਾਲ ਹੁਣ ਗੈਸ ਸਿਲੰਡਰਾਂ 'ਚ ਵਾਧੇ ਦੀ ਮਾਰ ਵੀ ਝੇਲਣੀ ਪਵੇਗੀ। ਕਿਉਂਕਿ ਘਰੇਲੂ LPG ਗੈਸ ਸਿਲੰਡਰ ਦੀਆਂ ਕੀਮਤਾਂ ਹੁਣ 1000 ਤੋਂ ਪਾਰ ਹੋ ਗਈਆਂ ਹਨ...

ਭਾਰਤ 'ਚ ਵੱਧ ਰਹੀ ਮਹਿੰਗਾਈ ਨੇ ਹਰ ਵਿਅਕਤੀ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਪਹਿਲਾਂ ਜਿਥੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ' 'ਚ ਵਾਧਾ ਦੇਖਿਆ ਗਿਆ ਸੀ ਤੇ ਹੁਣ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਨ ਲਗੀਆਂ ਹਨ। ਭਾਰਤ 'ਚ ਲੋਕਾਂ ਨੂੰ ਹੁਣ ਪੈਟਰੋਲ ਡੀਜ਼ਲ ਦੇ ਨਾਲ-ਨਾਲ ਹੁਣ ਗੈਸ ਸਿਲੰਡਰਾਂ 'ਚ ਵਾਧੇ ਦੀ ਮਾਰ ਵੀ ਝੇਲਣੀ ਪਵੇਗੀ। ਕਿਉਂਕਿ ਘਰੇਲੂ LPG ਗੈਸ ਸਿਲੰਡਰ ਦੀਆਂ ਕੀਮਤਾਂ ਹੁਣ 1000 ਤੋਂ ਪਾਰ ਹੋ ਗਈਆਂ ਹਨ।  


ਇਸ ਮਹੀਨੇ ਦੂਜੀ ਵਾਰ ਐਲਪੀਜੀ ਸਿਲੰਡਰ ਦੀ ਕੀਮਤ 'ਚ ਵਾਧਾ ਹੋਣ ਨਾਲ ਘਰੇਲੂ ਗੈਸ ਸਿਲੰਡਰ 14 ਕਿਲੋ ਦੀ ਕੀਮਤ 3.50 ਰੁਪਏ ਵਧ ਗਈ ਹੈ। ਇਸ ਵਾਧੇ ਨਾਲ ਦੇਸ਼ ਭਰ ਵਿੱਚ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ 1000 ਰੁਪਏ ਨੂੰ ਪਾਰ ਕਰ ਗਈ ਹੈ। ਇਸ ਦੇ ਚਲਦਿਆਂ ਅੱਜ ਤੋਂ ਦਿੱਲੀ ਵਿੱਚ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ 1003 ਰੁਪਏ, ਮੁੰਬਈ ਵਿੱਚ 1002.50 ਰੁਪਏ, ਕੋਲਕਾਤਾ ਵਿੱਚ 1029 ਰੁਪਏ ਅਤੇ ਚੇਨਈ ਵਿੱਚ 1018.50 ਰੁਪਏ ਵਿੱਚ ਮਿਲੇਗਾ। ਇਸ ਤੋਂ ਪਹਿਲਾਂ 7 ਮਈ ਨੂੰ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ।   

ਘਰੇਲੂ ਸਿਲੰਡਰ ਦੇ ਨਾਲ-ਨਾਲ 19 ਕਿਲੋ ਦਾ ਕਮਰਸ਼ੀਅਲ ਸਿਲੰਡਰ ਵੀ ਮਹਿੰਗਾ ਹੋ ਗਿਆ ਹੈ। ਹੁਣ 19 ਕਿਲੋ ਦਾ ਸਿਲੰਡਰ ਦਿੱਲੀ ਵਿੱਚ 2354 ਰੁਪਏ, ਕੋਲਕਾਤਾ ਵਿੱਚ 2454 ਰੁਪਏ, ਮੁੰਬਈ ਵਿੱਚ 2306 ਰੁਪਏ ਅਤੇ ਚੇਨਈ ਵਿੱਚ 2507 ਰੁਪਏ ਦਾ ਹੋ ਗਿਆ ਹੈ।

ਦਸ ਦਈਏ ਕਿ 1 ਸਾਲ 'ਚ ਘਰੇਲੂ ਗੈਸ ਸਿਲੰਡਰ 194 ਰੁਪਏ ਮਹਿੰਗਾ ਹੋ ਗਿਆ ਹੈ। 19 ਮਈ 2021 ਨੂੰ ਦਿੱਲੀ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ 809 ਰੁਪਏ ਸੀ, ਜੋ ਹੁਣ 1003 ਰੁਪਏ ਤੱਕ ਪਹੁੰਚ ਗਈ ਹੈ। ਯਾਨੀ ਪਿਛਲੇ ਇੱਕ ਸਾਲ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 194 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਸ 'ਤੇ ਮਿਲਣ ਵਾਲੀ ਸਬਸਿਡੀ ਵੀ ਖਤਮ ਕਰ ਦਿੱਤੀ ਗਈ ਹੈ।

Get the latest update about LPG GAS, check out more about LPG GAS CYLINDER, LPG CYLINDER RATES, DOMESTIC LPG RATE & NATIONAL NEWS TRUE SCOOP PUNJABI

Like us on Facebook or follow us on Twitter for more updates.