ਈਰਾਨੀ ਹਮਲੇ 'ਚ ਇਕ ਵੀ ਅਮਰੀਕੀ ਸੈਨਿਕ ਦੀ ਮੌਤ ਨਹੀਂ ਹੋਈ : ਡੋਨਾਲਡ ਟਰੰਪ

ਈਰਾਨ ਨਾਲ ਹੋਏ ਹਮਲੇ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ...

ਨਵੀਂ ਦਿੱਲੀ — ਈਰਾਨ ਨਾਲ ਹੋਏ ਹਮਲੇ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਸਾਨੂੰ ਕੋਈ ਨੁਕਸਾਨ ਨਹੀਂ ਹੋਇਆ, ਸਿਰਫ 2 ਲੋਕ ਜ਼ਖਮੀ ਹੋਏ ਹਨ। ਕਿਸੇ ਵੀ ਅਮਰੀਕੀ ਸੈਨਿਕ ਦੀ ਮੌਤ ਨਹੀਂ ਹੋਈ, ਮੈਂ ਅਮਰੀਕੀ ਸੈਨਾ ਦੀ ਹਿੰਮਤ ਨੂੰ ਸਲਾਮ ਕਰਦਾ ਹਾਂ। ਈਰਾਨ ਵਿਸ਼ਵ 'ਚ ਵੱਡੇ ਪੱਧਰ 'ਤੇ ਅੱਤਵਾਦੀਆਂ ਨੂੰ ਸਮਰਥਨ ਦਿੰਦਾ ਹੈ। ਸਾਡੇ ਸਾਰੇ ਫ਼ੌਜੀ ਜਵਾਨ ਸੁਰੱਖਿਅਤ ਹਨ ਤੇ ਸਾਡੇ ਫ਼ੌਜੀ ਅੱਡਿਆਂ ਨੂੰ ਥੋੜ੍ਹਾ–ਬਹੁਤ ਨੁਕਸਾਨ ਹੋਇਆ ਹੈ।ਟਰੰਪ ਦੀ ਇਹ ਟਿੱਪਣੀ ਈਰਾਨ ਵੱਲੋਂ ਇਰਾਕ 'ਚ ਘੱਟੋ–ਘੱਟ ਉਨ੍ਹਾਂ ਦੋ ਅੱਡਿਆਂ ਉੱਤੇ ਇੱਕ ਦਰਜਨ ਤੋਂ ਵੀ ਵੱਧ ਬੈਲਿਸਟਿਕ ਮਿਸਾਇਲਾਂ ਦਾਗੇ ਜਾਣ ਦੇ ਕੁਝ ਘੰਟਿਆਂ ਪਿੱਛੋਂ ਆਈ ਹੈ, ਜਿੱਥੇ ਅਮਰੀਕਨ ਤੇ ਗੱਠਜੋੜ ਫ਼ੌਜਾਂ ਦੇ ਜਵਾਨ ਤਾਇਨਾਤ ਸਨ।ਉਸ ਹਮਲੇ ਨੂੰ ਈਰਾਨ ਨੇ ਅਮਰੀਕਾ ਦੇ 'ਮੂੰਹ ਉੱਤੇ ਥੱਪੜ' ਕਰਾਰ ਦਿੱਤਾ ਸੀ।ਈਰਾਨ ਦੇ ਸਰਕਾਰੀ ਟੀਵੀ ਮੁਤਾਬਕ ਇਹ ਹਮਲਾ ਈਰਾਨ ਦੇ ਤਾਕਤਵਰ ਰੈਵੋਲਿਯੂਸ਼ਨਰੀ ਗਾਰਡਜ਼ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਬੀਤੇ ਸ਼ੁੱਕਰਵਾਰ ਨੂੰ ਅਮਰੀਕੀ ਡ੍ਰੋਨ ਹਮਲੇ ਦੌਰਾਨ ਹੋਈ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ।

ਦੱਸ ਦੱਈਏ ਕਿ ਸੁਲੇਮਾਨੀ ਉੱਤੇ ਹਮਲਾ ਟਰੰਪ ਦੇ ਹੁਕਮਾਂ ਮੁਤਾਬਕ ਕੀਤਾ ਗਿਆ ਸੀ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਦਾਅਵਾ ਕੀਤਾ ਸੀ ਕਿ ਇਰਾਕ 'ਚ ਅਮਰੀਕੀ ਟਿਕਾਣਿਆਂ ਉੱਤੇ ਹਮਲੇ 'ਚ ਘੱਟੋ–ਘੱਟ 80 'ਅਮਰੀਕੀ ਅੱਤਵਾਦੀ ਫ਼ੌਜੀ' ਮਾਰੇ ਗਏ ਹਨ। ਅੱਤਵਾਦੀ ਸਮੂਹ 'ਇਸਲਾਮਿਕ ਸਟੇਟ' ਵਿਰੁੱਧ ਕੌਮਾਂਤਰੀ ਗੱਠਜੋੜ ਦੇ ਇਰਾਕ ਵਿੱਚ ਲਗਭਗ 5,000 ਅਮਰੀਕੀ ਫ਼ੌਜੀ ਹਨ।ਜਨਰਲ ਸੁਲੇਮਾਨੀ ਨੂੰ 'ਜ਼ਾਲਮ ਅੱਤਵਾਦੀ' ਦੱਸਦਿਆਂ ਸ੍ਰੀ ਟਰੰਪ ਨੇ ਕਿਹਾ ਸੀ ਕਿ ਈਰਾਨੀ ਸਰਕਾਰ ਦੇ ਹਮਲੇ 'ਚ ਇੱਕ ਵੀ ਅਮਰੀਕੀ ਨੂੰ ਨੁਕਸਾਨ ਨਹੀਂ ਪੁੱਜਾ ਹੈ।ਟਰੰਪ ਨੇ ਆਪਣਾ ਇਹ ਸੰਕਲਪ ਵੀ ਪ੍ਰਗਟਾਇਆ ਕਿ ਉਹ ਈਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਣਗੇ।ਉਨ੍ਹਾਂ ਕਿਹਾ ਕਿ ਜਦੋਂ ਤੱਕ ਮੈਂ ਅਮਰੀਕਾ ਦਾ ਰਾਸ਼ਟਰਪਤੀ ਹਾਂ, ਮੈਂ ਈਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਵਾਂਗਾ।

Get the latest update about Donald Trump, check out more about Punjabi News, Iranian Attack, True Scoop News & International News

Like us on Facebook or follow us on Twitter for more updates.