ਅੰਮ੍ਰਿਤਸਰ 'ਚ ਵੱਡਾ ਹਾਦਸਾ, ਹੋਟਲ ਦੀ ਇਮਾਰਤ ਢਹਿ ਢੇਰੀ ਹੋਣ ਕਾਰਨ ਨੁਕਸਾਨੇ ਗਏ ਦਰਜਨਾਂ ਘਰ

ਅੰਮ੍ਰਿਤਸਰ ਵਿਚ ਵੱਡਾ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਥੇ ਉਸਾਰੀ ਅਧੀਨ ਹੋਟਲ ਢਹਿ ਜਾਣ ਕਾਰਨ ਗੁਰੂ ਨਾਨਕ ਦੇਵ ਨਗਰ ਇਲਾਕੇ ਦੇ ਦਰਜਨਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਲੋਕਾਂ ਦਾ ਕਹਿਣਾ ਹੈ ਕਿ...

ਅੰਮ੍ਰਿਤਸਰ- ਅੰਮ੍ਰਿਤਸਰ ਵਿਚ ਵੱਡਾ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਥੇ  ਉਸਾਰੀ ਅਧੀਨ ਹੋਟਲ ਢਹਿ ਜਾਣ ਕਾਰਨ ਗੁਰੂ ਨਾਨਕ ਦੇਵ ਨਗਰ ਇਲਾਕੇ ਦੇ ਦਰਜਨਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਨੇੜਲੇ ਹੋਟਲ ਨੂੰ ਢਾਹੁਣ ਕਾਰਨ ਉਨ੍ਹਾਂ ਦੇ ਘਰਾਂ ਨੂੰ ਵੱਡਾ ਨੁਕਸਾਨ ਹੋਇਆ ਹੈ।

ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਹੋਟਲ ਮਾਲਕ ਖਿਲਾਫ ਕਾਰਵਾਈ ਦੀ ਅਪੀਲ ਕੀਤੀ ਹੈ। ਲੋਕਾਂ ਕਿਹਾ ਹੈ ਕਿ ਹੋਟਲ ਮਾਲਕ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਸਾਡੇ ਘਰ ਦੁਬਾਰਾ ਬਣਾਏ ਜਾਣ। ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਹੈ।

Get the latest update about Punjab News, check out more about houses damaged, accident, Truescoop News & hotel

Like us on Facebook or follow us on Twitter for more updates.