DRI ਦੀ ਡਰੱਗ ਤਸਕਰਾਂ ਖਿਲਾਫ ਵੱਡੀ ਕਾਰਵਾਈ, 434 ਕਰੋੜ ਦੀ ਹੈਰੋਇਨ ਅਤੇ 50 ਲੱਖ ਰੁਪਏ ਦੀ ਡਰੱਗ ਮਨੀ ਸਮੇਤ 3 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਦੇਸ਼ 'ਚ ਚਲ ਰਹੇ ਡਰੱਗ ਦੇ ਕਾਰੋਬਾਰ ਤੇ ਕਾਰਵਾਈ ਕਰਦਿਆਂ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੂੰ ਵੱਡੀ ਕਾਮਯਾਬੀ ਮਿਲੀ ਹੈ। DRI ਨੇ ਅਫ਼ਰੀਕਾ ਤੋਂ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਰਾਹੀਂ ਹਰਿਆਣਾ ਵਿੱਚ ਹੋ ਰਹੀ ਨਸ਼ਾ ਤਸਕਰੀ ਦੇ ਗਠਜੋੜ ਦਾ ਪਰਦਾਫਾਸ਼ ਕੀਤਾ ਹੈ। DRI ਨੇ ਮੌਕੇ ਤੇ 434 ਕਰੋੜ ਰੁਪਏ ਦੀ 55 ਕਿਲੋ ਹੈਰੋਇਨ ਸਮੇਤ 50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ...

ਦੇਸ਼ 'ਚ ਚਲ ਰਹੇ ਡਰੱਗ ਦੇ ਕਾਰੋਬਾਰ ਤੇ ਕਾਰਵਾਈ ਕਰਦਿਆਂ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੂੰ ਵੱਡੀ ਕਾਮਯਾਬੀ ਮਿਲੀ ਹੈ। DRI ਨੇ ਅਫ਼ਰੀਕਾ ਤੋਂ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਰਾਹੀਂ ਹਰਿਆਣਾ ਵਿੱਚ ਹੋ ਰਹੀ ਨਸ਼ਾ ਤਸਕਰੀ ਦੇ ਗਠਜੋੜ ਦਾ ਪਰਦਾਫਾਸ਼ ਕੀਤਾ ਹੈ। DRI ਨੇ 434 ਕਰੋੜ ਰੁਪਏ ਦੀ 55 ਕਿਲੋ ਹੈਰੋਇਨ ਸਮੇਤ 50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਡੀਆਰਆਈ ਦੀਆਂ ਟੀਮਾਂ ਨੇ ਇਹ ਬਰਾਮਦਗੀ ਦਿੱਲੀ, ਹਰਿਆਣਾ ਅਤੇ ਲੁਧਿਆਣਾ ਦੇ ਸਾਹਨੇਵਾਲ ਤੋਂ ਕੀਤੀ ਹੈ ਤੇ ਨਾਲ ਹੀ  ਇਸ ਮਾਮਲੇ 'ਚ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤਿੰਨੋ ਦੋਸ਼ੀਆਂ ਨੂੰ ਦਿੱਲੀ ਦੀ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਹੈ।


DRI ਅਧਿਕਾਰੀਆਂ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਅਫ਼ਰੀਕਾ ਤੋਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਵਿੱਚ ਹੈਰੋਇਨ ਦੀ ਖੇਪ ਸਪਲਾਈ ਕੀਤੀ ਜਾ ਰਹੀ ਸੀ। DRI ਨੇ ਆਪਰੇਸ਼ਨ ਬਲੈਕ ਐਂਡ ਵ੍ਹਾਈਟਰਾਹੀਂ ਇਸ ਡਰੱਗ ਰੈਕੇਟ ਦਾ ਪਤਾ ਲਗਾਇਆ। ਇਸੇ ਦੇ ਚਲਦਿਆ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਯੂਗਾਂਡਾ ਦੇ ਏਂਟੇਬੇ ਤੋਂ ਨਿਕਲਣ ਵਾਲਾ ਮਾਲ ਦੁਬਈ ਦੇ ਰਸਤੇ 10 ਮਈ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਹਵਾਈ ਅੱਡੇ ਦੇ ਏਅਰ ਕਾਰਗੋ ਕੰਪਲੈਕਸ ਪਹੁੰਚਿਆ ਸੀ।

ਦਿੱਲੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਡੀ.ਆਰ.ਆਈ. ਦੀ ਟੀਮ ਨੂੰ ਪਤਾ ਲੱਗਾ ਕਿ ਇਕ ਆਯਾਤ ਕੀਤੇ ਗਏ ਕਾਰਗੋ ਦੀ ਖੇਪ ਵਿਚ ਕੁੱਲ 55 ਕਿਲੋ ਹੈਰੋਇਨ ਸੀ, ਜਿਸ ਨੂੰ ਟੀਮ ਨੇ ਜ਼ਬਤ ਕਰ ਲਿਆ। 330 ਟਰਾਲੀ ਬੈਗਾਂ 'ਚੋਂ 126 ਟਰਾਲੀ ਬੈਗਾਂ ਵਿੱਚ ਧਾਤੂ ਦੇ ਅੰਦਰ ਟਿਊਬਾਂ ਲੁਕਾਈਆਂ ਗਈਆਂ ਸਨ। ਨਾਲ ਹੀ DRI ਨੇ ਸਾਹਨੇਵਾਲ ਦੇ ਰਾਮਗੜ੍ਹ ਇਲਾਕੇ ਵਿੱਚ ਸਥਿਤ ਸ਼ੂ ਲੈਂਡ ਦੀ ਦੁਕਾਨ ਦੇ ਗੋਦਾਮ ਵਿੱਚ ਛਾਪਾ ਮਾਰਿਆ। ਦੁਕਾਨ ਵਿੱਚ ਮੌਜੂਦ ਰਮਨਜੀਤ ਸਿੰਘ ਅਤੇ ਨਵਜੋਤ ਸਿੰਘ ਕੋਲੋਂ ਪੁੱਛਗਿੱਛ ਤੋਂ ਬਾਅਦ ਦੁਕਾਨ ਦੀ ਤਲਾਸ਼ੀ 'ਚ 818 ਗ੍ਰਾਮ ਹੈਰੋਇਨ ਅਤੇ 15.34 ਲੱਖ ਤੋਂ ਵੱਧ ਦੀ ਨਕਦੀ ਬਰਾਮਦ ਹੋਈ। ਅਧਿਕਾਰੀਆਂ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਡੀਆਰਆਈ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਡੀ.ਆਰ.ਆਈ ਦੀ ਟੀਮ ਨੇ ਹਰਿਆਣਾ ਤੋਂ ਬਾਕੀ 6 ਕਿਲੋ ਹੈਰੋਇਨ ਅਤੇ ਕਈ ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। 

ਟੀਮ ਨੇ ਇਸ ਮਾਮਲੇ 'ਚ ਗ੍ਰਿਫਤਾਰ ਤਿੰਨ ਲੋਕਾਂ ਨੂੰ ਬੁੱਧਵਾਰ ਨੂੰ ਦਿੱਲੀ ਦੀ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਫਿਲਹਾਲ ਟੀਮ ਇਸ ਮਾਮਲੇ 'ਚ ਕਈ ਹੋਰ ਸੁਰਾਗ ਅਤੇ ਵੱਡੇ ਖੁਲਾਸੇ ਹਾਸਲ ਕਰਨ ਲਈ ਜਾਂਚ ਕਰ ਰਹੀ ਹੈ।

Get the latest update about NATIONAL NEWS, check out more about DRUGS, DR arrested 3 drug smugglers, DRUGS SMUGGLING & DELHI POLICE

Like us on Facebook or follow us on Twitter for more updates.