ਚੀਨੀਆਂ ਲਈ ਧੜਕਦਾ ਹੈ ਪਾਕਿਸਤਾਨ ਦੇ ਇਸ ਸ਼ਖਸ ਦਾ ਦਿਲ, ਵਜ੍ਹਾ 'ਕੋਰੋਨਾ ਵਾਇਰਸ'!!

ਦੁਨੀਆਭਰ 'ਚ 'ਕੋਰੋਨਾ ਵਾਇਰਸ ਇਕ ਗੰਭੀਰ ਮੁੱਦਾ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਹਰ ਕੋਈ ਚਰਚਾ ਕਰ ਰਿਹਾ...

ਇਸਲਾਮਾਬਾਦ— ਦੁਨੀਆਭਰ 'ਚ 'ਕੋਰੋਨਾ ਵਾਇਰਸ ਇਕ ਗੰਭੀਰ ਮੁੱਦਾ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਹਰ ਕੋਈ ਚਰਚਾ ਕਰ ਰਿਹਾ ਹੈ। ਇਕ ਪਾਸੇ ਪਾਕਿਸਤਾਨੀ ਸਰਕਾਰ ਨੂੰ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਚੀਨ ਤੋਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਅਸਮਰਥਾ ਜਤਾਉਣ ਤੋਂ ਬਾਅਦ ਕਿਰਕਿਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਦੂਜੇ ਪਾਸੇ ਇਕ ਪਾਕਿਸਤਾਨੀ ਡਾਕਟਰ ਨੇ ਚੀਨ ਦੀ ਸਰਕਾਰ ਦਾ ਦਿਲ ਜਿੱਤ ਲਿਆ ਹੈ। ਪਾਕਿਸਤਾਨ ਦੇ ਡਾਕਟਰ ਮੁਹੰਮਦ ਓਸਮਾਨ ਜੰਜੁਆ ਜਾਨਲੇਵਾ ਕੋਰੋਨਾ ਵਾਇਰਸ ਖਿਲਾਫ ਲੜਾਈ 'ਚ ਬਤੌਰ ਵਲੰਟੀਅਰ ਕੰਮ ਕਰ ਰਹੇ ਹਨ। ਇਸ ਵਾਇਰਸ ਦੇ ਨਾਲ ਹੁਣ ਤੱਕ ਕਰੀਬ 361 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਕਰੀਬ 17 ਹਜ਼ਾਰ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹਨ।

ਵੱਡੀ ਖ਼ਬਰ!! ਪੰਜਾਬ ਦੇ ਇਸ ਸ਼ਹਿਰ 'ਚ ਮਿਲਿਆ 'ਕੋਰੋਨਾ ਵਾਇਰਸ' ਦਾ ਸ਼ੱਕੀ ਵਿਅਕਤੀ

ਅਜਿਹੇ ਵਿਚ ਡਾ. ਓਸਮਾਨ ਦੇ ਕੰਮ ਦੀ ਤਰੀਫ ਕਰਦੇ ਹੋਏ ਇਸਲਾਮਾਬਾਦ ਸਥਿਤ ਚੀਨੀ ਦੂਤਘਰ ਨੇ ਟਵੀਟ ਕਰ ਆਖਿਆ ਕਿ ਅਸੀਂ ਕੋਰੋਨਾ ਵਾਇਰਸ ਖਿਲਾਫ ਜੰਗ 'ਚ ਵਲੰਟੀਅਰ ਦੇ ਰੂਪ 'ਚ ਕੰਮ ਕਰ ਰਹੇ ਡਾ. ਮੁਹੰਮਦ ਓਸਮਾਨ ਜੰਜੁਆ ਦੀ ਤਾਰੀਫ ਕਰਦੇ ਹਾਂ। ਚੀਨੀ ਦੂਤਘਰ ਨੇ ਇਹ ਵੀ ਦੱਸਿਆ ਕਿ ਡਾ. ਜੰਜੁਆ ਪਾਕਿਸਤਾਨ ਦੇ ਝੇਲਮ ਖੇਤਰ ਦੇ ਡੀਨਾ 'ਚ ਰਹਿਣ ਵਾਲੇ ਹਨ ਅਤੇ ਹੁਨਾਨ ਸੂਬੇ ਵਿਚ ਸਥਿਤ ਚਾਂਗਸ਼ਾ ਮੈਡੀਕਲ ਯੂਨੀਵਰਸਿਟੀ ਵਿਚ ਬਤੌਰ ਅਧਿਆਪਕ ਹਨ। ਜੰਜੁਆ ਨੇ ਇਕ ਇੰਟਰਵਿਊ 'ਚ ਆਪਣੇ ਫੈਸਲੇ ਦੇ ਬਾਰੇ 'ਚ ਗੱਲ ਕਰਦੇ ਹੋਏ ਆਖਿਆ ਕਿ ਮੇਰਾ ਦਿਲ ਚੀਨੀ ਭਰਾਵਾਂ ਲਈ ਧੜਕਦਾ ਹੈ ਜੇਕਰ ਮੈਂ ਇਸ ਮੁਸ਼ਕਿਲ ਘੜੀ ਵਿਚ ਉਨ੍ਹਾਂ ਦੀ ਸੇਵਾ ਕਰ ਸਕਾ ਤਾਂ ਇਹ ਮੇਰੇ ਲਈ ਅਤੇ ਮੇਰੇ ਦੇਸ਼ ਪਾਕਿਸਤਾਨ ਲਈ ਮਾਣ ਦਾ ਵਿਸ਼ਾ ਹੋਵੇਗਾ।

True Scoop ਸਪੈਸ਼ਲ ਇਨਵੈਸਟੀਗੇਸ਼ਨ : ਅੰਮ੍ਰਿਤਸਰ ਜੇਲ੍ਹ ਦੀ ਉਸਾਰੀ ਤੇ ਖੜ੍ਹੋ ਹੋਏ ਸਵਾਲ, ਜ਼ਿੰਮੇਦਾਰ ਕੌਣ?

ਉਨ੍ਹਾਂ ਨੇ ਚੀਨੀ ਮੀਡੀਆ ਦਾ ਚੀਨ ਦੇ ਲੋਕਾਂ ਸਾਹਮਣੇ ਬਤੌਰ ਹੀਰੋ ਦੱਸਣ ਲਈ ਧੰਨਵਾਦ ਵੀ ਕੀਤਾ। ਡਾ. ਜੰਜੁਆ ਨੂੰ ਲੱਗਦਾ ਹੈ ਕਿ ਚੀਨ ਦੀ ਸਰਕਾਰ ਨੇ ਇਸ ਆਪਦਾ ਨਾਲ ਲੜਣ ਲਈ ਲੋੜੀਂਦਾ ਅਤੇ ਸ਼ਕਤੀਸ਼ਾਲੀ ਕਦਮ ਚੁੱਕਿਆ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਚੀਨ ਜਲਦ ਹੀ ਇਸ ਵਾਇਰਸ ਨੂੰ ਮਾਤ ਪਾਉਣ ਵਿਚ ਸਫਲ ਹੋ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਲੋਕ ਚੀਨ ਵਿਚ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣਗੇ।

Get the latest update about Changsha Medical University, check out more about Pakistani Doctor, True Scoop News, International News & Ccoronavirus

Like us on Facebook or follow us on Twitter for more updates.