'ਆਪ' ਤੇ ਆਮ ਲੋਕਾਂ ਤੇ ਚਲਿਆ ਡਾ.ਵਿਜੇ ਸਿੰਗਲਾ ਦਾ ਜਾਦੂ, ਸਿੱਧੂ ਮੂਸੇਵਾਲਾ ਨੂੰ ਹਰਾਉਣ ਦਾ ਮਿਲਿਆ ਇਨਾਮ

ਕਾਂਗਰਸ ਦੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ 63,323 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਪੰਜਾਬ 'ਚ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲੱਖਾਂ ਪ੍ਰਸ਼ੰਸਕ ਹੋਣ...

ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ 'ਚ ਆਮ ਆਦਮੀ ਪਾਰਟੀ (ਆਪ) ਦੇ 10 ਵਿਧਾਇਕ ਮੰਤਰੀਆਂ ਵਜੋਂ ਸਹੁੰ ਚੁੱਕੀ ਗਈ ਹੈ। ਮੰਤਰੀ ਮੰਡਲ ਦਾ ਹਿੱਸਾ ਬਣਨ ਵਾਲੇ ਆਗੂਆਂ ਵਿੱਚ ਹਰਪਾਲ ਸਿੰਘ ਚੀਮਾ, ਬਲਜੀਤ ਕੌਰ, ਹਰਭਜਨ ਸਿੰਘ ਈਟੀਓ, ਵਿਜੇ ਸਿੰਗਲਾ, ਲਾਲ ਚੰਦ ਕਟਾਰੂਚੱਕ, ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਅਤੇ ਹਰਜੋਤ ਸਿੰਘ ਬੈਂਸ ਸ਼ਾਮਲ ਹਨ। ਇਨ੍ਹਾਂ ਮੰਤਰੀਆ 'ਚ ਡਾ: ਵਿਜੇ ਸਿੰਗਲਾ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਅਹਿਮ ਜਿੰਮੇਵਾਰੀ ਨਿਭਾਈ ਸੀ। ਡਾ: ਵਿਜੇ ਸਿੰਗਲਾ ਨੇ ਕਾਂਗਰਸ ਦੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ 63,323 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਪੰਜਾਬ 'ਚ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲੱਖਾਂ ਪ੍ਰਸ਼ੰਸਕ ਹੋਣ ਦੇ ਬਾਵਜੂਦ ਡਾ ਵਿਜੇ ਸਿੰਗਲਾ ਨੇ ਉਸ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ। ਕਈ ਲੋਕ ਵਲੋਂ ਡਾ ਵਿਜੇ ਸਿੰਗਲਾ ਨੂੰ ਮੰਤਰੀ ਪਦ ਦੀ ਜਿੰਮੇਵਾਰੀ ਮਿਲਣ ਸਿੱਧੂ ਮਿਸੇਵਾਲਾ ਨੂੰ ਹਰਾਉਣ ਲਈ ਮਿਲਿਆ ਇਨਾਮ ਵੀ ਦਸਿਆ ਜਾ ਰਿਹਾ ਹੈ।  

ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਵਲੋਂ ਪੰਜਾਬ ਦੇ ਸਟਾਰ ਚਿਹਰਿਆਂ ਨੂੰ ਪ੍ਰਚਾਰ 'ਚ ਸ਼ਾਮਿਲ ਕੀਤਾ ਗਿਆ ਸੀ। ਖਾਸ ਤੋਰ ਤੇ ਸਿੱਧੂ ਮੂਸੇਵਾਲਾ ਜਿਸ ਨੂੰ ਕਿ ਮਾਨਸਾ ਹਲਕੇ ਤੋਂ ਕਾਂਗਰਸ ਦੀ ਸੀਟ ਵੀ ਦਿੱਤੀ ਗਈ। ਕਾਂਗਰਸ ਪਾਰਟੀ ਨੂੰ ਉਮੀਦ ਸੀ ਕਿ ਪੰਜਾਬ 'ਚ ਸਿੱਧੂ ਦੀ ਇਸ ਪ੍ਰਸਿੱਧੀ ਦਾ ਫਾਇਦਾ ਕਾਂਗਰਸ ਪਾਰਟੀ ਨੂੰ ਇਨ੍ਹਾਂ ਚੋਣਾਂ 'ਚ ਹੋਵੇਗਾ ਜਿਸ ਲਈ ਖਾਸ ਤੋਰ ਤੇ ਰਾਹੁਲ ਗਾਂਧੀ ਵੀ ਮਾਨਸਾ ਹਲਕੇ 'ਚ ਪ੍ਰਚਾਰ ਲਈ ਪੁਜੇ ਸਨ ਪਰ ਆਮ ਲੋਕਾਂ ਵਲੋਂ ਸਟਾਰ ਚਿਹਰੇ ਦੀ ਬਜਾਏ ਡਾ ਸਿੰਗਲਾ ਦਾ ਸਾਥ ਦਿੱਤਾ ਗਿਆ ਤੇ ਮਾਨਸਾ ਹਲਕੇ ਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ਼ ਕੀਤੀ। ਸੂਬੇ ਵਿੱਚ ‘ਆਪ’ ਦੀ ਲਹਿਰ ਇੰਨੀ ਮਜ਼ਬੂਤ ​​ਸੀ ਕਿ ਮਾਨਸਾ ਵਿੱਚ ਮੂਸੇਵਾਲਾ ਦਾ ਸਟਾਰ ਫੈਕਟਰ ਬਿਲਕੁਲ ਵੀ ਕੰਮ ਨਹੀਂ ਕਰ ਸਕਿਆ, ਜਿਸ ਨੇ ਨਵੰਬਰ 2021 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਪ੍ਰਸਿੱਧ ਗਾਇਕ ਨਾਲੋਂ ਡਾ ਸਿੰਗਲਾ ਨੂੰ ਚੁਣਿਆ।  ਡਾ ਸਿੰਗਲਾ ਨੇ ਦੰਦਾਂ ਦੀ ਡਾਕਟਰੀ ਅਤੇ ਸਰਜਰੀ (ਬੀਡੀਐਸ) ਵਿੱਚ ਬੈਚਲਰ ਪ੍ਰਾਪਤ ਕੀਤਾ ਹੈ ਅਤੇ ਇੱਕ ਪ੍ਰਾਈਵੇਟ ਡਾਕਟਰ ਹੈ। 52 ਸਾਲ ਡਾ ਸਿੰਗਲਾ ਦੀ  ਦੀ ਕੁੱਲ ਜਾਇਦਾਦ 6.5 ਕਰੋੜ ਰੁਪਏ ਹੈ। 

ਦਸ ਦਈਏ ਕਿ 2017 ਵਿਚ ਵੀ ਮਾਨਸਾ ਤੋਂ 'ਆਪ' ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਚੁਣੇ ਗਏ ਸਨ, ਪਰ ਉਹ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਅਪ੍ਰੈਲ 2019 ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ, ਪਰ ਇਹ ਕਾਰਕ ਵੀ 'ਆਪ' ਉਮੀਦਵਾਰ ਦੇ ਵਿਰੁੱਧ ਨਹੀਂ ਗਿਆ ਸੀ।

 

Get the latest update about PUNJAB NEW CABINET, check out more about BHAGWANT MANN, AAP, SIDHU MOOSEWALA & DR VIJAY SINGLA

Like us on Facebook or follow us on Twitter for more updates.