'ਡਰਾਮਾ ਕੁਈਨ' ਰਾਖੀ ਸਾਵੰਤ ਪਤੀ ਰਿਤੇਸ਼ ਤੋਂ ਵੱਖ ਹੋਣ ਦੀ ਵਜ੍ਹਾ ਦੱਸਦੀ ਹੋਈ ਭਾਵੁਕ ਕਿਹਾ- 'ਉਨ੍ਹਾਂ ਦੀ ਪਹਿਲੀ ਪਤਨੀ ਤੇ ਬੱਚਾ ਹੈ'

ਰਿਐਲਿਟੀ ਸ਼ੋਅ 'ਬਿੱਗ ਬੌਸ 15' ਦੀ ਸਾਬਕਾ ਪ੍ਰਤੀਯੋਗੀ 'ਡਰਾਮਾ ਕੁਈਨ' ਰਾਖੀ ਸਾਵੰਤ ਆਪਣੇ ਪਤੀ ਰਿਤੇਸ਼ ਤੋਂ ਹੁਣ ਵੱਖ ਹੋ ਗਈ ਹੈ

ਨਵੀਂ ਦਿੱਲੀ — ਰਿਐਲਿਟੀ ਸ਼ੋਅ 'ਬਿੱਗ ਬੌਸ 15' ਦੀ ਸਾਬਕਾ ਪ੍ਰਤੀਯੋਗੀ 'ਡਰਾਮਾ ਕੁਈਨ' ਰਾਖੀ ਸਾਵੰਤ ਆਪਣੇ ਪਤੀ ਰਿਤੇਸ਼ ਤੋਂ ਹੁਣ ਵੱਖ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ ਨੂੰ  ਵੱਖ ਹੋਣ ਦੀ ਵਜ੍ਹਾ ਦੱਸੀ ਹੈ। ਉਸ ਨੇ ਦੱਸਿਆ ਹੈ ਕਿ ਰਿਤੇਸ਼ ਨੂੰ ਕਾਨੂੰਨੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਆਪਣੇ ਕਾਰੋਬਾਰ ਦਾ ਸਾਰਾ ਪੈਸਾ ਵੀ ਗੁਆ ਚੁੱਕਾ ਹੈ।

ਮੀਡੀਆ ਰਿਪੋਰਟ ਮੁਤਾਬਕ, ਰਾਖੀ ਸਾਵੰਤ ਨੇ ਪਤੀ ਰਿਤੇਸ਼ ਤੋਂ ਵੱਖਰੇ ਹੋਣ ਦਾ ਕਾਰਨ ਦੱਸਿਆ ਹੈ। ਰਾਖੀ ਸਾਵੰਤ ਨੇ ਕਿਹਾ, ''ਉਹ ਮੈਨੂੰ ਛੱਡ ਗਏ! ਮੈਂ ਉਸਨੂੰ ਬਹੁਤ ਪਿਆਰ ਕੀਤਾ ਅਤੇ ਉਸ ਨੇ ਮੈਨੂੰ ਛੱਡ ਦਿੱਤਾ। ਕੁਝ ਹਫ਼ਤੇ ਪਹਿਲਾਂ ਬਿੱਗ ਬੌਸ ਤੋਂ ਬਾਅਦ ਅਸੀਂ ਮੁੰਬਈ ਵਿੱਚ ਆਪਣੇ ਘਰ ਵਿੱਚ ਇਕੱਠੇ ਰਹਿਣਾ ਸ਼ੁਰੂ ਕੀਤਾ ਸੀ, ਪਰ ਕੱਲ੍ਹ ਉਹ ਆਪਣੇ ਬੈਗ ਪੈਕ ਕਰਕੇ ਚਲੇ ਗਏ।''

ਅਭਿਨੇਤਰੀ ਨੇ ਅੱਗੇ ਕਿਹਾ, ''ਰਿਤੇਸ਼ ਕਾਨੂੰਨੀ ਮੁਸੀਬਤ ਵਿੱਚ ਹੈ ਕਿਉਂਕਿ ਉਸਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਨਹੀਂ ਦਿੱਤਾ ਸੀ ਅਤੇ ਹੁਣ ਉਹ ਮੇਰੇ ਨਾਲ ਨਹੀਂ ਰਹਿਣਾ ਚਾਹੁੰਦਾ। ਉਸ ਨੇ ਕਿਹਾ ਕਿ ਉਸ ਨੇ ਆਪਣੇ ਕਾਰੋਬਾਰ ਵਿਚ ਵੀ ਪੈਸਾ ਗੁਆ ਦਿੱਤਾ ਹੈ ਕਿਉਂਕਿ ਮੇਰੇ ਨਾਲ ਬਿੱਗ ਬੌਸ ਦੇ ਘਰ ਵਿਚ ਦਾਖਲ ਹੋਣ ਤੋਂ ਬਾਅਦ ਉਸ ਨੂੰ ਕਾਫੀ ਜਾਂਚ ਤੋਂ ਲੰਘਣਾ ਪਿਆ ਸੀ। ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਪਤਨੀ ਅਤੇ ਇਕ ਬੱਚਾ ਹੈ ਤਾਂ ਮੇਰਾ ਦਿਲ ਟੁੱਟ ਗਿਆ | ਮੈਂ ਇਕ ਔਰਤ ਅਤੇ ਬੱਚੇ ਨਾਲ ਬੇਇਨਸਾਫੀ ਨਹੀਂ ਕਰ ਸਕਦੀ। ਮੈਂ ਇਸ ਤੱਥ ਦੇ ਨਾਲ ਰਹਿੰਦੀ ਹਾਂ ਕਿ ਉਸਨੇ ਮੈਨੂੰ ਛੱਡ ਦਿੱਤਾ ਹੈ ਅਤੇ ਸਭ ਕੁਝ ਖਤਮ ਹੋ ਗਿਆ ਹੈ।''

ਰਾਖੀ ਸਾਵੰਤ ਨੇ ਵੀ ਰਿਤੇਸ਼ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਹੈ। ਉਸ ਨੇ ਕਿਹਾ, ''ਵੱਟਸਐੈੱਪ' ਰਾਹੀਂ ਜੁੜੇ ਸੀ ਅਤੇ ਅਸੀਂ ਲਗਭਗ 6 ਮਹੀਨਿਆਂ ਤੱਕ ਗੱਲਬਾਤ ਕੀਤੀ। ਫਿਰ ਉਸਨੇ ਆਪਣਾ ਟਿਕਾਣਾ, ਬੈਂਕ ਖਾਤੇ ਦੇ ਵੇਰਵੇ ਅਤੇ ਹੋਰ ਚੀਜ਼ਾਂ ਵੀ ਭੇਜੀਆਂ ਅਤੇ ਮੈਂ ਉਸਦੀ ਗੱਲ ਮੰਨ ਲਈ। ਉਸ ਨੇ ਵਿਆਹ ਦਾ ਪ੍ਰਸਤਾਵ ਦਿੱਤਾ ਸੀ ਅਤੇ ਕਿਉਂਕਿ ਮੈਂ ਵੀ ਆਪਣੀ ਜ਼ਿੰਦਗੀ 'ਚ ਕਿਸੇ ਨੂੰ ਚਾਹੁੰਦੀ ਸੀ, ਮੈਂ ਤਿੰਨ ਸਾਲ ਪਹਿਲਾਂ ਉਸ ਨਾਲ ਵਿਆਹ ਕਰ ਲਿਆ ਸੀ। ਫਿਰ ਜਦੋਂ ਮੈਂ ਇਹ ਜਨਤਕ ਕੀਤਾ ਕਿ ਮੈਂ ਵਿਆਹਿਆ ਹੋਇਆ ਸੀ, ਤਾਂ ਉਹ ਮੇਰੇ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਰਿਤੇਸ਼ ਨੂੰ ਆਪਣੇ ਨਾਲ 'ਬਿੱਗ ਬੌਸ' ਦੇ ਘਰ ਆਉਣ ਲਈ ਮਨਾ ਲਿਆ। ਮੈਂ ਉਸਨੂੰ ਬਹੁਤ ਪਿਆਰ ਕਰਦੀ ਹਾਂ ਤੇ ਮੈਂ ਉਸ ਨੂੰ ਹਰ ਚੀਜ਼ ਲਈ ਮਾਫ਼ ਕਰ ਦਿਆਂਗੀ। ਜੇ ਉਹ ਤਲਾਕ ਲੈ ਲੈਂਦਾ ਹੈ ਅਤੇ ਮੇਰੇ ਕੋਲ ਵਾਪਸ ਆਉਣਾ ਚਾਹੁੰਦਾ ਹੈ, ਤਾਂ ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਉਸਦੀ ਉਡੀਕ ਕਰ ਰਹੀ ਹਾਂ।''

Get the latest update about actress, check out more about Truescoopnews, Truescoop, Bigg Boss 15 & Rakhi Sawant

Like us on Facebook or follow us on Twitter for more updates.