ਨਵਰਾਤਰੇ ਦੇ ਵਰਤ 'ਚ ਪਿਓ ਇਹ 4 ਹੈਲਥੀ ਡ੍ਰਿੰਕ, ਥਕਾਨ ਅਤੇ ਕਮਜ਼ੋਰੀ ਹੋਵੇਗੀ ਦੂਰ

ਨਵਰਾਤਰੀ ਦੇ ਵਰਤ ਦੌਰਾਨ ਜਿਥੇ ਅਨਾਜ ਛਡਿਆ ਜਾਂਦਾ ਹੈ ਪਰ ਇਸ ਦੌਰਾਨ ਚੰਗੀ ਤਰ੍ਹਾਂ ਹਾਈਡਰੇਟਿਡ ਰਹਿਣਾ ਦੀ ਵੀ ਸਲਾਹ੍ਹ ਦਿੱਤੀ ਜਾਂਦੀ ਹੈ...

26 ਸਤੰਬਰ ਤੋਂ 4 ਅਕਤੂਬਰ ਤੱਕ ਚਲਣ ਵਾਲੇ ਨੌਂ ਦਿਨਾਂ ਦਾ ਨਵਰਾਤਰੀ ਵਰਤ ਹਰ ਇੱਕ ਲਈ ਅਹਿਮੀਅਤ ਰੱਖਦੇ ਹਨ। ਇਨ੍ਹਾਂ ਨਵਰਾਤਰੀਆਂ ਦੌਰਾਨ ਦੇਵੀ ਦੁਰਗਾ ਦੇ ਭਗਤ ਸਾਰੇ 9 ਦਿਨਾਂ ਤੱਕ ਵਰਤ ਰੱਖਦੇ ਹਨ। ਇਨ੍ਹਾਂ ਵਰਤ ਦੇ ਦਿਨਾਂ ਦੌਰਾਨ ਖਾਸ ਤਰ੍ਹਾਂ ਦੀ ਖੁਰਾਕ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਸਿਰਫ ਚੁਣੇ ਹੋਏ ਅਨਾਜ ਦਾ ਬਣਿਆ ਹੁੰਦਾ ਹੈ ਜਦਕਿ ਕਣਕ, ਚੌਲ, ਫਲੀਆਂ, ਪਿਆਜ਼, ਲਸਣ ਆਦਿ ਦੀ ਵਰਤੋਂ ਵਰਤ ਦੌਰਾਨ ਨਹੀਂ ਕੀਤੀ ਜਾਂਦੀ। ਨਵਰਾਤਰੀ ਦੇ ਵਰਤ ਦੌਰਾਨ ਜਿਥੇ ਅਨਾਜ ਛਡਿਆ ਜਾਂਦਾ ਹੈ ਪਰ ਇਸ ਦੌਰਾਨ ਚੰਗੀ ਤਰ੍ਹਾਂ ਹਾਈਡਰੇਟਿਡ ਰਹਿਣਾ ਦੀ ਵੀ ਸਲਾਹ੍ਹ ਦਿੱਤੀ ਜਾਂਦੀ ਹੈ। ਇਸ ਲਈ ਇਨ੍ਹਾਂ ਦਿਨਾਂ ਵਿੱਚ ਸਿਹਤਮੰਦ ਅਤੇ ਤਰੋ-ਤਾਜ਼ਾ ਰਹਿਣ ਲਈ ਘਰ ਵਿੱਚ ਕਈ ਡਰਿੰਕ ਬਣਾ ਸਕਦੇ ਹੋ।


ਸੰਤਰਾ ਨਿੰਬੂ ਦਾ ਜੂਸ
ਸੰਤਰੇ ਦੇ ਜੂਸ ਅਤੇ ਨਿੰਬੂ ਦੇ ਰਸ ਨਾਲ ਇੱਕ ਸ਼ਾਨਦਾਰ ਕਲਾਸਿਕ ਘਰੇਲੂ ਨਿੰਬੂ ਪਾਣੀ ਡਰਿੰਕ ਬਣਾਇਆ ਜਾ ਸਕਦਾ ਹੈ। ਇਹ ਡਰਿੰਕ ਐਂਟੀਆਕਸੀਡੈਂਟਸ ਨਾਲ ਭਰਪੂਰ ਵੀ ਹੁੰਦਾ ਹੈ। ਇਸ ਡ੍ਰਿੰਕ ਦਾ ਖੱਟਾ-ਮਿੱਠਾ ਸਵਾਦ ਪਾਚਨ ਵਿੱਚ ਮਦਦ ਕਰਦਾ ਹੈ। ਸੰਤਰੇ ਅਤੇ ਨਿੰਬੂ ਦੀ ਖੁਸ਼ਬੂ ਇਸ ਨੂੰ ਇੱਕ ਹੋਰ ਸ਼ਾਨਦਾਰ ਬਣਾ ਦਿੰਦੀ ਹੈ।  


ਗੋਲਡਨ ਜੂਸ
ਇਸ ਦੇ ਲਈ ਇੱਕ ਚੁਟਕੀ ਕਾਲੀ ਮਿਰਚ ਦੇ ਨਾਲ ਹਲਦੀ ਅਤੇ ਖਜੂਰ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਦਾਮ ਦੇ ਦੁੱਧ 'ਚ ਮਿਲਾ ਕੇ ਮਿਕਸ ਕਰ ਲਓ। ਤੁਸੀਂ ਸੁਆਦ ਨੂੰ ਵਧਾਉਣ ਲਈ ਇੱਕ ਚੁਟਕੀ ਲਾਲ ਨਮਕ ਵੀ ਮਿਲਾ ਸਕਦੇ ਹੋ।


ਅਦਰਕ ਅਤੇ ਗ੍ਰੀਨ ਟੀ
ਹਮੇਸ਼ਾ ਗਰਮ ਗਰੀਨ ਟੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇਕ ਠੰਡੀ ਡਰਿੰਕ ਪੀਣ ਦਾ ਵੀ ਇੱਕ ਵੱਖਰਾ ਮਜ਼ਾ ਹੁੰਦਾ ਹੈ। ਗ੍ਰੀਨ ਟੀ ਨੂੰ ਠੰਡਾ ਕਰੋ ਅਤੇ ਇਸ ਵਿਚ ਥੋੜ੍ਹਾ ਜਿਹਾ ਨਿੰਬੂ, ਸ਼ਹਿਦ ਅਤੇ ਤਾਜ਼ੇ ਨਿਚੋੜੇ ਹੋਏ ਅਦਰਕ ਦਾ ਰਸ ਮਿਲਾਓ। ਇਸ ਨੂੰ ਪੁਦੀਨੇ ਦੇ ਪੱਤਿਆਂ ਨਾਲ ਗਾਰਨਿਸ਼ ਕਰੋ। 

ਤੁਲਸੀ ਤਰਬੂਜ ਦਾ ਜੂਸ
ਇਸ ਨੂੰ ਬਣਾਉਣ ਲਈ ਤੁਹਾਨੂੰ ਇੱਕ ਚੁਟਕੀ ਕਾਲਾ ਨਮਕ, ਤਾਜ਼ੀ ਤੁਲਸੀ ਅਤੇ ਨਿੰਬੂ ਦਾ ਰਸ ਚਾਹੀਦਾ ਹੈ। ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਈ ਅਤੇ ਇਸ 'ਚ ਤਰਬੂਜ ਦੇ ਟੁਕੜੇ ਵੀ  ਮਿਲਾਓ। ਇਸ ਸਭ ਦੇ ਉਪਰ ਆਈਸ ਕਿਊਬ ਦੇ ਨਾਲ ਸਰਵ ਕਰੋ। ਇਹ ਡਰਿੰਕ ਤੁਹਾਨੂੰ ਤਾਜ਼ਾ ਫੀਲ ਕਰਵਜਾਏਗਾ ਅਤੇ ਆਉਣ ਵਾਲੇ ਲੰਬੇ ਦਿਨ ਲਈ ਤੁਹਾਨੂੰ ਰੀਚਾਰਜ ਕਰੇਗਾ।


ਚਿਆ ਕੋਕੋਨਟ ਵਾਟਰ 
ਤਾਜ਼ੇ ਨਾਰੀਅਲ ਦਾ ਪਾਣੀ ਇੱਕ ਚੰਗਾ ਡੀਟੌਕਸ ਹੈ ਅਤੇ ਇਸਨੂੰ ਬਿਹਤਰ ਬਣਾਉਣ ਲਈ ਇਸ ਵਿੱਚ ਚਿਆ ਦੇ ਬੀਜ ਪਾਓ। ਇਹ ਛੋਟੇ ਬੀਜ ਫਾਈਬਰ, ਪ੍ਰੋਟੀਨ ਅਤੇ ਐਂਟੀਆਕਸੀਡੈਂਟਸ ਦੇ ਵਧੀਆ ਸਰੋਤ ਹਨ। ਤੁਸੀਂ ਚਿਆ ਦੇ ਬੀਜਾਂ ਦੀ ਬਜਾਏ ਤੁਲਸੀ ਦੇ ਬੀਜ ਵੀ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਵਿਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ ਜਿਸ ਨਾਲ ਇਹ ਚ ਇੱਕ ਟੇਂਗੀ ਫਲੇਵਰ ਆਏਗਾ।  

Get the latest update about navratri health drink at home, check out more about navratri healthy drink, navratri health drink, navratri health food & navratri festival

Like us on Facebook or follow us on Twitter for more updates.