Healthy Tips : ਕੇਸਰ ਦਾ ਪਾਣੀ ਪੀਣਾ ਔਰਤਾਂ ਲਈ ਵਰਦਾਨ ਸਾਬਿਤ, ਜਾਣੋ ਬਣਾਉਣ ਦੀ ਤਰੀਕਾ

ਭਾਰਤੀ ਰਸੋਈ ‘ਚ ਕੇਸਰ ਖਾਸ ਤੌਰ ‘ਤੇ ਵਰਤੀ ਜਾਣ ਵਾਲੀ ਚੀਜ਼ ਹੈ। ਇਸ ਨਾਲ ਹਲਵੇ ਨੂੰ ਗਾਰਨਿਸ਼ ਅਤੇ ਦੁੱਧ ਨੂੰ ਸਿਹਤਮੰਦ ਬਣਾਇਆ ਜਾਂਦਾ ਹੈ

ਨਵੀਂ ਦਿੱਲੀ— ਭਾਰਤੀ ਰਸੋਈ ‘ਚ ਕੇਸਰ ਖਾਸ ਤੌਰ ‘ਤੇ ਵਰਤੀ ਜਾਣ ਵਾਲੀ ਚੀਜ਼ ਹੈ। ਇਸ ਨਾਲ ਹਲਵੇ ਨੂੰ ਗਾਰਨਿਸ਼ ਅਤੇ ਦੁੱਧ ਨੂੰ ਸਿਹਤਮੰਦ ਬਣਾਇਆ ਜਾਂਦਾ ਹੈ। ਕੇਸਰ ਪ੍ਰੋਟੀਨ, ਵਿਟਾਮਿਨ ਏ, ਸੀ, ਕੈਲਸ਼ੀਅਮ, ਫਾਈਬਰ, ਮੈਂਗਨੀਜ਼, ਪੋਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਸਿਹਤ ਮਾਹਿਰਾਂ ਅਨੁਸਾਰ ਕੇਸਰ ਦਾ ਪਾਣੀ ਔਰਤਾਂ ਲਈ ਕਿਸੀ ਵਰਦਾਨ ਤੋਂ ਘੱਟ ਨਹੀਂ ਮੰਨਿਆ ਜਾ ਸਕਦਾ ਹੈ। ਇਸ ਦਾ ਸੇਵਨ ਕਰਨ ਨਾਲ ਔਰਤਾਂ ਸਿਹਤ ਅਤੇ ਸੁੰਦਰਤਾ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚ ਸਕਦੀਆਂ ਹਨ। ਆਓ ਜਾਣਦੇ ਹਾਂ ਕੇਸਰ ਦਾ ਪਾਣੀ ਬਣਾਉਣ ਦਾ ਤਰੀਕਾ ਅਤੇ ਇਸ ਨੂੰ ਪੀਣ ਦੇ ਫਾਇਦੇ।

ਇਸ ਤਰ੍ਹਾਂ ਤਿਆਰ ਕਰੋ ਕੇਸਰ ਦਾ ਪਾਣੀ: ਇਸ ਦੇ ਲਈ 1/2 ਗਲਾਸ ਪਾਣੀ ‘ਚ 4-5 ਕੇਸਰ ਦੇ ਧਾਗੇ ਪਾ ਕੇ ਉਬਾਲ ਲਓ। ਤਿਆਰ ਪਾਣੀ ਨੂੰ ਛਾਣਕੇ ਥੋੜ੍ਹਾ ਠੰਡਾ ਕਰਕੇ ਪੀਓ।

ਪੀਰੀਅਡਜ਼ ਦਰਦ ਤੋਂ ਦਿਵਾਏ ਰਾਹਤ 
 - ਕੇਸਰ ਦੇ ਪਾਣੀ ਨਾਲ ਪੀਰੀਅਡਜ਼ ਦੌਰਾਨ ਹੋਣ ਵਾਲੇ ਦਰਦ, ਏਂਠਨ ਆਦਿ ਤੋਂ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਅਨਿਯਮਿਤ ਮਾਹਵਾਰੀ ਤੋਂ ਵੀ ਛੁਟਕਾਰਾ ਮਿਲਦਾ ਹੈ।

ਹਾਰਮੋਨ ਸੰਤੁਲਿਤ ਕਰੇ
- ਗਲਤ ਖਾਣ ਪੀਣ ਅਤੇ ਲਾਈਫਸਟਾਈਲ ਦੇ ਕਾਰਨ ਜ਼ਿਆਦਾਤਰ ਕੁੜੀਆਂ ਹਾਰਮੋਨਲ ਅਸੰਤੁਲਨ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਅਜਿਹੇ ‘ਚ ਇਸ ਨੂੰ ਠੀਕ ਕਰਨ ਲਈ ਕੇਸਰ ਦਾ ਪਾਣੀ ਪੀਣਾ ਬੈਸਟ ਆਪਸ਼ਨ ਹੈ। ਸਿਹਤ ਮਾਹਿਰਾਂ ਅਨੁਸਾਰ ਇਸ ਪਾਣੀ ਨੂੰ ਪੀਣ ਨਾਲ ਹਾਰਮੋਨਸ ਨੂੰ ਸੰਤੁਲਿਤ ਕਰਨ ‘ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਮੂਡ ਸਵਿੰਗ, ਫ਼ੂਡ ਕਰੇਵਿੰਗ, ਥਕਾਵਟ, ਚਿੜਚਿੜਾਪਨ, ਤਣਾਅ ਆਦਿ PMS ਦੇ ਲੱਛਣਾਂ ‘ਚ ਬਹੁਤ ਹੱਦ ਤੱਕ ਕਮੀ ਆਉਂਦੀ ਹੈ।

ਦਿਮਾਗ ਨੂੰ ਰੱਖੇ ਤੰਦਰੁਸਤ
- ਜ਼ਿਆਦਾਤਰ ਔਰਤਾਂ ਤਣਾਅ, ਚਿੰਤਾ, ਡਿਪਰੈਸ਼ਨ ਆਦਿ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਕੇਸਰ ਦਾ ਪਾਣੀ ਕਾਰਗਰ ਮੰਨਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਇਸ ਨੂੰ ਪੀਣ ਨਾਲ ਮਾਨਸਿਕ ਸਿਹਤ ਠੀਕ ਰਹਿੰਦੀ ਹੈ। ਅਜਿਹੇ ‘ਚ ਚਿੰਤਾ, ਤਣਾਅ ਆਦਿ ਤੋਂ ਬਚਾਅ ਰਹਿੰਦਾ ਹੈ।

ਗਲੋਇੰਗ ਸਕਿਨ ਲਈ
- ਸਕਿਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੇਸਰ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਸ ਪਾਣੀ ਦਾ ਸੇਵਨ ਕਰਨ ਨਾਲ ਸਕਿਨ ਨੂੰ ਗਹਿਰਾਈ ਨਾਲ ਪੋਸ਼ਣ ਮਿਲਦਾ ਹੈ। ਸਕਿਨ ਹਾਈਡ੍ਰੇਟ ਹੋਣ ਨਾਲ ਪਿੰਪਲਸ, ਦਾਗ-ਧੱਬੇ ਆਦਿ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਨਾਲ ਹੀ ਇਸ ‘ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ ਅਤੇ ਐਂਟੀ-ਏਜਿੰਗ ਗੁਣ ਸਕਿਨ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਤੁਸੀਂ ਇਸ ਨੂੰ ਫੇਸ ਪੈਕ ‘ਚ ਮਿਲਾ ਕੇ ਵੀ ਲਗਾ ਸਕਦੇ ਹੋ।

ਝੜਦੇ ਵਾਲਾਂ ਤੋਂ ਦਿਵਾਏ ਛੁਟਕਾਰਾ
- ਮਾਹਿਰਾਂ ਅਨੁਸਾਰ ਰੋਜ਼ਾਨਾ ਕੇਸਰ ਦਾ ਪਾਣੀ ਪੀਣ ਨਾਲ ਵਾਲ ਜੜ੍ਹਾਂ ਤੋਂ ਮਜ਼ਬੂਤ ਹੁੰਦੇ ਹਨ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਵਾਲਾਂ ਨੂੰ ਤੇਜ਼ੀ ਨਾਲ ਵਧਣ ‘ਚ ਮਦਦ ਕਰਦੇ ਹਨ।ਅਜਿਹੇ ‘ਚ ਹੇਅਰ ਫਾਲ ਦੀ ਸਮੱਸਿਆ ਦੂਰ ਹੋ ਕੇ ਵਾਲ ਲੰਬੇ, ਸੰਘਣੇ, ਮਜ਼ਬੂਤ, ਨਰਮ ਅਤੇ ਚਮਕਦਾਰ ਹੁੰਦੇ ਹਨ।

ਨੋਟ– ਕੇਸਰ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ ‘ਚ ਇਸ ਦਾ ਪਾਣੀ ਪੀਣ ਤੋਂ ਪਹਿਲਾਂ ਇਕ ਵਾਰ ਮਾਹਿਰ ਦੀ ਸਲਾਹ ਜ਼ਰੂਰ ਲਓ।

Get the latest update about protein, check out more about Truescoop, Healthy Tips, saffron water & Vitamin A

Like us on Facebook or follow us on Twitter for more updates.