ਨਹੀਂ ਘੱਟ ਰਿਹੈ ਸਰੱਹਦੀ ਇਲਾਕੇ 'ਚ 'ਉੱਡਦੇ ਜਾਸੂਸ' ਦਾ ਖੌਫ਼, ਪੜ੍ਹੋ ਫਿਰੋਜ਼ਪੁਰ ਦੀ ਵੱਡੀ ਖ਼ਬਰ

ਸਰਹੱਦੀ ਇਲਾਕਿਆਂ ਅੰਦਰੋਂ ਡਰੋਨ ਦਾ ਖੌਫ਼ ਦੂਰ ਹੁੰਦਾ ਨਜ਼ਰ ਨਹੀਂ ਆ ਰਿਹਾ। ਫਿਰੋਜ਼ਪੁਰ 'ਚ ਪਿੰਡ ਤੇਂਦੀਵਾਲਾ ਅਤੇ ਬੀ.ਐਸ.ਐਫ ਚੌਕੀ ਸ਼ਾਮੇ ਕੇ ਲਾਗਲੇ ਇਲਾਕੇ 'ਚ ਬੀਤੀ ਰਾਤ ਡਰੋਨ ਵੇਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਡਰੋਨ...

ਫਿਰੋਜ਼ਪੁਰ— ਸਰਹੱਦੀ ਇਲਾਕਿਆਂ ਅੰਦਰੋਂ ਡਰੋਨ ਦਾ ਖੌਫ਼ ਦੂਰ ਹੁੰਦਾ ਨਜ਼ਰ ਨਹੀਂ ਆ ਰਿਹਾ। ਫਿਰੋਜ਼ਪੁਰ 'ਚ ਪਿੰਡ ਤੇਂਦੀਵਾਲਾ ਅਤੇ ਬੀ.ਐਸ.ਐਫ ਚੌਕੀ ਸ਼ਾਮੇ ਕੇ ਲਾਗਲੇ ਇਲਾਕੇ 'ਚ ਬੀਤੀ ਰਾਤ ਡਰੋਨ ਵੇਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਡਰੋਨ ਨੂੰ ਡੇਗਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਹਨੇਰੇ ਕਾਰਨ ਸਫਲਤਾ ਨਾ ਮਿਲ ਸਕੀ। ਸੋਮਵਾਰ ਦੁਪਹਿਰ ਤੋਂ ਹੀ ਫਿਰੋਜਪੁਰ 'ਚ ਮੌਸਮ ਖਰਾਬ ਹੋ ਗਿਆ ਸੀ ਅਤੇ ਸ਼ਾਮ ਨੂੰ ਜ਼ੋਰਦਾਰ ਮੀਂਹ ਪੈਣ ਤੋਂ ਬਾਅਦ ਰਾਤ ਨੂੰ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ। ਇਸੇ ਧੁੰਦ ਤੇ ਧੁੰਦ ਤੇ ਠੰਢ ਦਾ ਫ਼ਾਇਦਾ ਉਠਾਉਣ ਦੇ ਮਾੜੇ ਇਰਾਦੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਉਡਣ ਅਤੇ ਭਾਰਤੀ ਖੇਤਰ 'ਚ ਪੈਂਦੀ ਬੀ.ਐਸ.ਐਫ ਚੌਕੀ ਸ਼ਾਮੇ ਕੇ ਲਾਗਲੇ ਇਲਾਕੇ 'ਚ ਦਾਖ਼ਲ ਹੋਣ ਦੀਆਂ ਖਬਰਾਂ ਮਿਲੀਆਂ ਹਨ।

ਜਦੋਂ ਭੈਣ ਨੂੰ ਲੋਹੜੀ ਦੇਣ ਜਾਣ ਲਈ ਵਿਅਕਤੀ ਨੇ ਲਈ ਮੰਗਵੀ ਕਾਰ ਪਰ ਵਾਪਰ ਗਿਆ ਦਿਲ ਕੰਬਾਊ ਹਾਦਸਾ

ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸੋਮਵਾਰ ਰਾਤ 8.42 ਵਜੇ ਬੀਐਸਐਫ ਦੇ ਸੁਰੱਖਿਆ ਗਾਰਡਾਂ ਵੱਲੋਂ ਸਰਹੱਦੀ ਪਿੰਡ ਤੇਂਦੀਵਾਲਾ ਅਤੇ ਬੀ.ਐਸ.ਐਫ ਚੌਕੀ ਨੇੜੇ ਇੱਕ ਉੱਡ ਰਿਹਾ ਡਰੋਨ ਵੇਖਿਆ ਗਿਆ। ਇਹ ਡਰੋਨ 4-5 ਮਿੰਟ ਤਕ ਅਸਮਾਨ 'ਚ ਗੇੜੇ ਲਗਾਉਂਦਾ ਰਿਹਾ। ਬੀਐਸਐਫ ਦੇ ਜਵਾਨਾਂ ਨੇ ਇਸ 'ਤੇ ਗੋਲੀਆਂ ਚਲਾਈਆਂ ਪਰ ਉਹ ਇਸ ਨੂੰ ਡੇਗਣ 'ਚ ਕਾਮਯਾਬ ਨਾ ਹੋ ਸਕੇ। ਬਾਅਦ 'ਚ ਇਹ ਡਰੋਨ ਗਾਇਬ ਹੋ ਗਿਆ।

ਲਾਪਤਾ ਹੋਏ ਸੰਨੀ ਦਿਓਲ ਨੇ ਇੰਝ ਦਿੱਤਾ ਆਪਣੀ ਮੌਜੂਦਗੀ ਦਾ ਸਬੂਤ, ਦੇਖੋ ਵੀਡੀਓ

ਇਹ ਖਬਰ ਅੱਜ ਸਵੇਰੇ ਜਿਵੇਂ ਹੀ ਫੈਲੀ ਤਾਂ ਇਲਾਕੇ ਅੰਦਰ ਸਹਿਮ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਉੱਥੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ, ਜਿੰਨਾ ਵੱਲੋਂ ਜਿੱਥੇ ਡਰੋਨ ਦੀ ਹਰਕਤ ਨੂੰ ਭਾਪਿਆ ਜਾ ਰਿਹਾ। ਉੱਥੇ ਡਰੋਨ ਨੂੰ ਡੇਗਣ ਲਈ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ ਜਵਾਨ ਨੇ ਗੋਲੀ ਵੀ ਚਲਾਈ ਪਰ ਰਾਤ ਦੇ ਹਨੇਰੇ ਅਤੇ ਧੁੰਦ ਕਾਰਨ ਸਫਲਤਾ ਨਾ ਮਿਲ ਸਕੀ।

Get the latest update about True Scoop News, check out more about Pakistani Drone, Firojpur News, Punjab News & BSF Search Operation

Like us on Facebook or follow us on Twitter for more updates.