ਬਿਜਲੀ ਦੇ 100 ਫੁੱਟ ਉੱਚੇ ਟਾਵਰ ਤੇ ਚੜਿਆ ਨਸ਼ੇੜੀ ਵਿਅਕਤੀ, ਹੇਠਾਂ ਉਤਾਰਨ 'ਚ ਪੁਲਿਸ ਹੋਈ ਨਾਕਾਮ

ਸ਼ਹਿਰ 'ਚ ਇਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਇਕ ਵਿਅਕਤੀ ਬਿਜਲੀ ਦੇ 100 ਫੁੱਟ ਉਚੇ ਟਾਵਰ ਤੇ ਛੱਡ ਗਿਆ। ਇਹ ਮਾਮਲਾ ਅੰਮ੍ਰਿਤਸਰ ਦੇ ਗੇਟ ਹਕੀਮਾਂ ਦੇ ਨਜਦੀਕ ਦਾ ਹੈ ਜਿਥੇ ਅੱਜ ਸਵੇਰੇ ਇਕ ਵਿਅਕਤੀ ...

ਅੰਮ੍ਰਿਤਸਰ:ਸ਼ਹਿਰ 'ਚ ਇਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਇਕ ਵਿਅਕਤੀ ਬਿਜਲੀ ਦੇ 100 ਫੁੱਟ ਉਚੇ ਟਾਵਰ ਤੇ ਛੱਡ ਗਿਆ। ਇਹ ਮਾਮਲਾ ਅੰਮ੍ਰਿਤਸਰ ਦੇ ਗੇਟ ਹਕੀਮਾਂ ਦੇ ਨਜਦੀਕ ਦਾ ਹੈ ਜਿਥੇ ਅੱਜ ਸਵੇਰੇ ਇਕ ਵਿਅਕਤੀ ਜੋ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ ਅਤੇ ਨਸ਼ੇ ਦਾ ਆਦਿ ਦਸਿਆ ਜਾ ਰਿਹਾ ਹੈ 100 ਫੁੱਟ ਉੱਚੇ ਟਾਵਰ ਤੇ ਚੜ੍ਹ ਗਿਆ ਅਤੇ ਜਿਸ ਨਾਲ ਇਲਾਕਾ ਨਿਵਾਸੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਵਿਚ ਭਸੂੜੀ ਦਾ ਆਲਮ ਬਣਿਆ ਹੋਇਆ ਹੈ। ਉਥੇ ਹੀ ਜਿਲਾ ਪ੍ਰਸ਼ਾਸ਼ਨ ਕੌਲ ਫਿਲਹਾਲ ਅਜਿਹੇ ਮਾਮਲੇ ਵਿਚ ਵਿਅਕਤੀ ਨੂੰ ਥਲੇ ਲਾਉਣ ਦਾ ਕੋਈ ਵੀ ਸਾਧਨ ਮੌਜੂਦ ਨਹੀ ਹੈ।


ਇਸ ਸੰਬਧੀ ਗੱਲਬਾਤ ਕਰਦਿਆਂ ਗੇਟ ਹਕੀਮਾਂ ਦੇ ਨਿਵਾਸੀਆਂ ਨੇ ਦਸਿਆ ਕਿ ਅੱਜ ਸਵੇਰੇ 8 ਵਜੇ ਦੇ ਕਰੀਬ ਇਹ ਵਿਅਕਤੀ ਅਚਾਨਕ ਬਿਜਲੀ ਦੇ 100 ਫੁੱਟ ਉੱਚੇ ਟਾਵਰ ਤੇ ਚੜ ਕੇ ਬੈਠ ਗਿਆ ਹੈ ਜੋ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ ਅਤੇ ਨਸ਼ੇ ਦਾ ਆਦਿ ਦਸਿਆ ਜਾ ਰਿਹਾ ਹੈ ਅਤੇ ਜਦੌ ਪ੍ਰਸ਼ਾਸ਼ਨ ਨੂੰ ਇਤਲਾਹ ਦਿਤੀ ਗਈ ਤਾ ਉਹ  ਮੌਕੇ ਤੇ  ਪਹੁੰਚੇ ਹਨ ਪਰ ਉਹਨਾ ਕੌਲ ਕੋਈ ਵੀ ਸੁਵਿਧਾ ਜਾ ਸਾਧਨ ਨਹੀਂ ਹੈ ਕਿ ਉਹ ਉਸਨੂੰ ਥੱਲੇ ਉਤਾਰ ਸਕਣ ਫਿਲਹਾਲ ਅਸੀਂ ਵੀੜੁਸਦੇ ਥੱਲੇ ਉਤਰਣ ਦਾ ਇੰਤਜਾਰ ਕਰ ਰਹੇ ਹਨ

ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਨੇ ਦਸਿਆ ਕਿ ਇਹ ਵਿਅਕਤੀ ਨਸ਼ੇ ਦੀ ਹਾਲਤ ਵਿਚ ਟਾਵਰ ਤੇ ਚੜਿਆ ਹੋਇਆ ਹੈ ਫਿਲਹਾਲ ਮੌਕੇ ਤੇ ਐਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆ ਗਡੀਆ ਮੰਗਵਾ ਲੲਈਆ ਹਨ ਜਲਦ ਹੀ ਉਸਨੂੰ ਉਤਾਰਣ ਲੲਈ ਯੋਗ ਕਾਰਵਾਈ ਕੀਤੀ ਜਾਵੇਗੀ ।

Get the latest update about DRUGS, check out more about PUNJAB NEWS, AMRITSAR NEWS, PUNJAB POLICE & TRUE SCOOP NEWS

Like us on Facebook or follow us on Twitter for more updates.