ਗੋਦ ਲਈ 8 ਸਾਲਾਂ ਬੱਚੀ ਤੇ ਫੁੱਟਿਆ ਨਸ਼ੇੜੀ ਪਿਓ ਦਾ ਗੁੱਸਾ, ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਈ ਗ੍ਰਿਫਤਾਰੀ

ਚੀ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਪਿਤਾ ਤੇ ਜੁਵੇਨਾਇਲ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ...

ਪੰਜਾਬ ਦੇ ਬਠਿੰਡਾ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਜਾਲਿਮ ਪਿਓ ਨੇ ਆਪਣਾ ਗੁੱਸਾ ਇਕ 8 ਸਾਲਾਂ ਬੱਚੀ ਤੇ ਕਢਿਆ। ਰਾਮਪੁਰਾ ਫੂਲ ਵਿੱਚ 8 ਸਾਲ ਦੀ ਬੱਚੀ ਨਾਲ ਉਸ ਦੇ ਹੀ ਪਿਓ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਨਸ਼ੇ 'ਚ ਧੁੱਤ ਪਿਤਾ ਇਹ ਹਰਕਤ ਕਾਰਨ ਬੱਚੀ ਮਨਪ੍ਰੀਤ ਕੌਰ ਉੱਚੀ-ਉੱਚੀ ਚੀਕਾਂ ਮਾਰ ਰਹੀ ਸੀ। ਬੱਚੀ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਪਿਤਾ ਤੇ ਜੁਵੇਨਾਇਲ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਬੱਚੀ ਦੀ ਮਾਂ ਰਾਜਵਿੰਦਰ ਕੌਰ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਉਸ ਨੇ ਇਸ ਬੇਟੀ ਨੂੰ ਪਿੰਡ ਦੀਨਾ ਕਾਂਗੜ ਤੋਂ ਗੋਦ ਲਿਆ ਹੈ। ਉਸ ਨੂੰ ਘਰੋਂ ਬਾਹਰ ਕੱਢਦੇ ਸਮੇਂ ਬੇਟੀ ਨੂੰ ਆਪਣੇ ਨਾਲ ਨਹੀਂ ਲਿਜਾਣ ਦਿੱਤਾ ਗਿਆ।ਜਿਸ ਕਰਕੇ ਧੀ ਮਨਪ੍ਰੀਤ ਉੱਥੇ ਹੀ ਰਹਿ ਗਈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ  ਵੀਡੀਓ ਦੇਖ ਕੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਉਸ ਨੇ ਦੋਸ਼ ਲਾਇਆ ਕਿ ਨਿਰਮਲ ਨੇ ਇਕ ਹੋਰ ਔਰਤ ਨੂੰ ਘਰ ਵਿਚ ਰੱਖਿਆ ਹੋਇਆ ਹੈ। ਉਹ ਬੇਟੀ ਨੂੰ ਮਾਰਨਾ ਚਾਹੁੰਦਾ ਸੀ।

ਇਹ ਵੀ ਪੜ੍ਹੋ:- ਕੀ ਪਟਿਆਲਾ 'ਚ ਹੋਈ ਹਿੰਸਾ ਲਈ ਇੰਟੈਲੀਜੈਂਸ ਅਤੇ ਲੋਕਲ ਪ੍ਰਸ਼ਾਸਨ ਹੈ ਜਿੰਮੇਵਾਰ ? ਪੜ੍ਹੋ ਗਰਾਉਂਡ ਰਿਪੋਰਟ

ਇਸ ਮਾਮਲੇ ਪੁਲਿਸ ਤੱਕ ਪਹੁੰਚਣ ਦੀ ਖਬਰ ਮੁਲਜ਼ਮ ਨਿਰਮਲ ਨੂੰ ਮਿਲ ਗਈ ਸੀ ਇਸ ਲਈ ਜਦੋ ਪੁਲਿਸ ਉਸ ਦੇ ਘਰ ਪਹੁੰਚੀ ਤਾਂ ਉਹ ਭੱਜਣ ਦੀ ਤਿਆਰੀ ਕਰ ਚੁੱਕਿਆ ਸੀ।  ਉਸ ਦੀ ਪਤਨੀ ਨੇ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਥਾਣਾ ਰਾਮਪੁਰਾ ਦੇ ਐਸਐਚਓ ਦਰਸ਼ਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਪਤਨੀ ਦੀ ਕੁੱਟਮਾਰ ਕੀਤੀ। ਫਿਰ ਬੇਟੀ ਦੀ ਕੁੱਟਮਾਰ ਕੀਤੀ। ਜਿਸ ਤਰ੍ਹਾਂ ਉਹ ਕੁੱਟ ਰਿਹਾ ਹੈ, ਉਸ ਨਾਲ ਬੱਚੇ ਦੀ ਮੌਤ ਹੋ ਸਕਦੀ ਸੀ। ਮਾਂ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਬੱਚੇ ਨੂੰ ਹੁਣ ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

Get the latest update about TRUE SCOOP PUNJABI, check out more about BATHINDA NEWS, VIARL VIDEO OF 8YEAROLD GIRL, PUNJAB NEWS & RAMPURAPHUL NEWS

Like us on Facebook or follow us on Twitter for more updates.