ਡਰੱਗ ਓਵਰਡੋਜ਼? PPA ਕਾਂਸਟੇਬਲ ਹਾਰ ਗਿਆ ਜ਼ਿੰਦਗੀ ਦੀ ਜੰਗ

ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ, ਫਿਲੌਰ ਦਾ ਕਾਂਸਟੇਬਲ, ਜੋ ਕਿ ਕਥਿਤ ਤੌਰ ਉੱਤੇ ਡਰੱਗ ਓਵਰਡੋਜ਼ ਕਾਰਨ ਲੁਧਿਆਣਾ ਦਾ ਡੀਐੱਮਸੀ ਹਸਪਤਾਲ ਵਿਚ ਦਾਖਲ ਸੀ, ਦੀ ਸ਼ੁੱਕਰਵਾਰ ਨੂੰ ਮੌਤ ਹੋ ਗ...

ਜਲੰਧਰ- ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ, ਫਿਲੌਰ ਦਾ ਕਾਂਸਟੇਬਲ, ਜੋ ਕਿ ਕਥਿਤ ਤੌਰ ਉੱਤੇ ਡਰੱਗ ਓਵਰਡੋਜ਼ ਕਾਰਨ ਲੁਧਿਆਣਾ ਦਾ ਡੀਐੱਮਸੀ ਹਸਪਤਾਲ ਵਿਚ ਦਾਖਲ ਸੀ, ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਕਾਂਸਟੇਬਲ ਦੀ ਗੰਭੀਰ ਹਾਲਤ ਕਾਰਨ ਅਕੈਡਮੀ ਦੇ ਪ੍ਰਸ਼ਾਸਨ ਉੱਤੇ ਸਵਾਲੀਆ ਨਿਸ਼ਾਨ ਲੱਗਿਆ ਹੈ। ਕਾਂਸਟੇਬਲ ਤਕਰੀਬਨ 15 ਦਿਨਾਂ ਤੋਂ ਲਾਈਫ ਸਪੋਰਟ ਸਿਸਟਮ ਉੱਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ। 

ਘਟਨਾ ਤੋਂ ਬਾਅਦ ਜਲੰਧਰ ਰੂਰਲ ਪੁਲਿਸ ਹਰਕਤ ਵਿਚ ਆ ਗਈ ਹੈ। ਇਸ ਦੌਰਾਨ ਫਿਲੌਰ ਪੁਲਿਸ ਨੇ ਦੋ ਦੋਸ਼ੀ ਮੁਲਾਜ਼ਮਾਂ, ਹੈੱਡ ਕਾਂਸਟੇਬਲ ਸ਼ਕਤੀ ਕੁਮਾਰ ਤੇ ਵਾਟਰ ਕੈਰੀਅਰ ਜੈ ਰਾਮ, ਨੂੰ ਕਪੂਰਥਲਾ ਜੇਲ੍ਹ ਤੋਂ ਦੋ ਦਿਨਾਂ ਦੀ ਕਸਟਡੀ ਉੱਤੇ ਲਿਆ ਹੈ,ਜਿਨ੍ਹਾਂ ਉੱਤੇ ਅਕੈਡਮੀ ਵਿਚ ਡਰੱਗ ਸਪਲਾਈ ਕਰਨ ਦੇ ਦੋਸ਼ ਹਨ। ਇਸ ਤੋਂ ਪਹਿਲਾਂ ਪੁਲਿਸ ਨੂੰ ਕੋਰਟ ਤੋਂ ਉਨ੍ਹਾਂ ਦੀ ਰਿਮਾਂਡ ਨਹੀਂ ਮਿਲ ਸਕੀ ਸੀ। ਇਸ ਦੌਰਾਨ ਜਲੰਧਰ ਰੂਰਲ ਪੁਲਿਸ ਦੇ ਐੱਸ.ਐੱਸ.ਪੀ. ਸਵਰਨ ਸਿੰਘ ਨੇ ਕਿਹਾ ਕਿ ਸਾਨੂੰ ਦੋਹਾਂ ਦੀ ਕਸਟਡੀ ਮਿਲ ਗਈ ਹੈ, ਜਿਨ੍ਹਾਂ ਨੂੰ ਅਕੈਡਮੀ ਵਿਚ ਡਰੱਗ ਸਪਲਾਈ ਦੇ ਦੋਸ਼ਾਂ ਵਿਚ ਫੜਿਆ ਗਿਆ ਸੀ। ਹੁਣ ਅਸੀਂ ਦੋਹਾਂ ਤੋਂ ਪੁੱਛਗਿੱਛ ਕਰਕੇ ਇਸ ਪੂਰੀ ਸਮੱਸਿਆ ਦੀ ਜੜ੍ਹ ਤੱਕ ਪਹੁੰਚ ਸਕਾਂਗੇ ਤੇ ਇਸ ਨੂੰ ਖਤਮ ਕਰ ਸਕਾਂਗੇ। 

Get the latest update about Truescoop News, check out more about Dead, Drug Ovedose, Punjab News & constable

Like us on Facebook or follow us on Twitter for more updates.