ਕੈਨੇਡਾ ਵਿੱਚ ਫੜ੍ਹੀ ਗਈ ਢਾਈ ਕਰੋੜ ਡਾਲਰ ਦੀ ਨਸ਼ੇ ਦੀ ਖ਼ੇਪ, 3 ਪੰਜਾਬੀਆਂ ਸਮੇਤ 5 ‘ਡਰੱਗ ਸਮੱਗਲਰ’ ਗ੍ਰਿਫ਼ਤਾਰ

ਹਾਲ੍ਹੀ 'ਚ ਕੈਨੇਡਾ ਦੇ ਪੀਲ ਰੀਜਨਲ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੀਲ ਰੀਜਨਲ ਪੁਲਿਸ ਨੇ ਇਸ ਕਾਰਵਾਈ ਦੇ ਦੌਰਾਨ 3 ਪੰਜਾਬੀਆਂ ਸਣੇ 5 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਢਾਈ ਕਰੋੜ ਡਾੱਲਰ ਤੋਂ ਵੱਧ ਦੀ ਨਸ਼ੇ ਦੀ ਖ਼ੇਪ ਬਰਾਮਦ ਕੀਤੀ ਹੈ...

ਹਾਲ੍ਹੀ 'ਚ ਕੈਨੇਡਾ ਦੇ ਪੀਲ ਰੀਜਨਲ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੀਲ ਰੀਜਨਲ ਪੁਲਿਸ ਨੇ ਇਸ ਕਾਰਵਾਈ ਦੇ ਦੌਰਾਨ 3 ਪੰਜਾਬੀਆਂ ਸਣੇ 5 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਢਾਈ ਕਰੋੜ ਡਾੱਲਰ ਤੋਂ ਵੱਧ ਦੀ ਨਸ਼ੇ ਦੀ ਖ਼ੇਪ ਬਰਾਮਦ ਕੀਤੀ ਹੈ। ਇਹ ਪੰਜੋ ਨਸ਼ਾ ਤਸਕਰ ਅਮਰੀਕਾ ਤੋਂ ਟਰਾਂਸਪੋਰਟ ਦੇ ਧੰਦੇ ਦੀ ਆੜ ਵਿੱਚ ਇਹ ਕਾਰੋਬਾਰ ਕਰਦੇ ਸਨ ਅਤੇ ਇਹ ਨਸ਼ਾ ਅਮਰੀਕਾ ਤੋਂ ਲਿਆ ਕੇ ਕੈਨੇਡਾ ਵਿੱਚ ਵੇਚਦੇ ਸੀ। ਇਹ ਨਸ਼ੇ ਦੀ ਖੇਪ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਦੱਸੀ ਜਾ ਰਹੀ ਹੈ। ਇਨ੍ਹਾਂ ਨਸ਼ਾ ਤਸਕਰਾਂ ਦੇ ਕੋਲੋਂ 70 ਹਜ਼ਾਰ ਡਾੱਲਰ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਨ੍ਹਾਂ ਗ੍ਰਿਫ਼ਤਾਰ ਹੋਏ ਵਿਅਕਤੀਆਂ ਵਿੱਚ 3 ਪੰਜਾਬੀ, ਇਕ ਚੀਨੀ ਅਤੇ ਇਕ ਪਾਕਿਸਤਾਨੀ ਪਿਛੋਕੜ ਦਾ ਹੈ।

ਜਾਣਕਾਰੀ ਮੁਤਾਵਬਿਕ ਇਹ 3 ਪੰਜਾਬੀਆਂ ਵਿਚੋਂ 28 ਸਾਲਾਂ ਜਸਪ੍ਰੀਤ ਸਿੰਘ ਬਰੈਂਪਟਨ ਦਾ ਰਹਿਣ ਵਾਲਾ ਹੈ, 27 ਸਾਲਾਂ ਰਵਿੰਦਰ ਬੋਪਾਰਾਏ ਮਿਸੀਸਾਗਾ ਦਾ ਰਹਿਣ ਵਾਲਾ ਹੈ ਅਤੇ 38 ਸਾਲਾਂ ਗੁਰਦੀਪ ਗਾਖ਼ਲ ਕੇਲਡਨ ਦਾ ਰਹਿਣ ਵਾਲਾ ਹੈ।  ਇਸ ਤੋਂ ਇਲਾਵਾ  46 ਸਾਲਾਂ ਖ਼ਲੀਲੁੱਲਾਹ ਅਮੀਨ ਕੇਲਡਨ ਅਤੇ ਰੇਅ ਆਈ.ਪੀ. ਰਿਚਮੰਡ ਹਿੱਲ ਦਾ ਰਹਿਣ ਵਾਲਾ ਹੈ।


ਜਾਣਕਾਰੀ ਦੇਂਦੀਆਂ ਪੀਲ ਪੁਲਿਸਨੇ ਦੱਸਿਆ ਕਿ ਇਹ ਕਾਮਯਾਬੀ ਨਵੰਬਰ 2021 ਵਿੱਚ ਸ਼ੁਰੂ ਕੀਤੀ ਗਈ ਕਈ ਮਹੀਨਿਆਂ ਦੀ ਜਾਂਚ ਦਾ ਨਤੀਜਾ ਹੈ। ਪੀਲ ਪੁਲਿਸ ਵੱਲੋਂ ‘ਪ੍ਰਾਜੈਕਟ ਜ਼ੁਕਾਰੀਟਸ’ ਨਾਮ ਦੇ ਅਪ੍ਰੇਸ਼ਨ ਤਹਿਤ 383 ਕਿਲੋ ਕੋਕੀਨ, ਮੈਟਾਮੌਰਫ਼ਾਈਨ ਅਤੇ ਕੈਟਾਮਿਨ ਬਰਾਮਦ ਕੀਤੀ ਗਈ ਹੈ ਜਿਸ ਦੀ ਬਜ਼ਾਰ ਕੀਮਤ 25.25 ਮਿਲੀਅਨ ਡਾੱਲਰ ਦੱਸੀ ਜਾ ਰਹੀ ਹੈ। ਇਸ ਕਾਰਵਾਈ ਨੂੰ ਪੀਲ ਪੁਲਿਸ ਦੇ ਵਿਸ਼ੇਸ਼ ਐਨਫ਼ੋਰਸਮੈਂਟ ਬਿਓਰੋ ਨੇ ਯੂ.ਐਸ. ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨਜ਼ ਅਤੇ ਬਾਰਡਰ ਐਨਫ਼ੋਰਸਮੈਂਟ ਸਕਿਉਰਿਟੀ ਟਾਸਕ ਫ਼ੋਰਸ ਦੇ ਸਹਿਯੋਗ ਨਾਲ ਅੰਜ਼ਾਮ ਦਿੱਤਾ।

ਜਾਣਕਾਰੀ ਮੁਤਾਬਿਕ ਇਹ ਗਰੁੱਪ ਮਿਲਟਨ ਦੇ 50 ਸਟੀਲਜ਼ ਐਵੀਨਿਊ ਵਿੱਚ ਸਥਿਤ ਨਾਰਥ ਕਿੰਗ ਲਾਜਿਸਟਿਕਸ ਨਾਂਅ ਦੇ ਟਰੱਕਿੰਗ ਕਾਰੋਬਾਰ ਨੂੰ ਇਸ ਕੰਮ ਲਈ ਵਰਤ ਰਿਹਾ ਸੀ ਜਿਸ ਤਹਿਤ ਇਹ ਅਮਰੀਕਾ ਤੋਂ ਲਿਆ ਕੇ ਸਮਾਨ ਦੀ ਢੋਆ ਢੁਆਈ ਦੌਰਾਨ ਲੁਕਾ ਕੇ ਨਸ਼ੇ ਕੈਨੇਡਾ ਲਿਆਂਦੇ ਸਨ। ਇਸ ਤੋਂ ਇਲਾਵਾ ਮਿਸੀਸਾਗਾ ਵਿੱਚ 2835 ਅਰਜੈਂਸ਼ੀਆ ਰੋਡ ’ਤੇ ਵਸੇ  ਇਕ ਵਪਾਰਕ ਅਦਾਰੇ ਫ਼ਰੈਂਡ ਫ਼ਰਨੀਚਰ ਨੂੰ ‘ਟਰਾਂਸਫ਼ਰ ਹੱਬ’ ਦੇ ਤੌਰ ’ਤੇ ਵਰਤਿਆ ਜਾ ਰਿਹਾ ਸੀ ਜੋਕਿ ਕਮਰਸ਼ੀਅਲ ਟਰੈਕਟਰ ਟਰੇਲਰਜ਼ ਰਾਹੀਂ ਨਸ਼ਾ ਲਿਆ ਰਹੇ ਸਨ।


Get the latest update about TOP WORLD NEWS, check out more about CANADA NEWS, CANADA, WORLD BREAKING NEWS & 3 PUNJABI DRUG SMUGGLERS ARRESTED IN CANADA

Like us on Facebook or follow us on Twitter for more updates.