ਅੰਮ੍ਰਿਤਸਰ 'ਚ ਛਾਪੇਮਾਰੀ ਦੌਰਾਨ ਫੜਿਆ ਗਿਆ ਨਸ਼ੀਲਾ ਪਦਾਰਥ, ਪੁਲਿਸ ਨੂੰ ਦੇਖ ਸਮੱਗਲਰ ਮੌਕੇ ਤੋਂ ਹੋਏ ਫ਼ਰਾਰ

ਜਾਬ 'ਚ ਇਕ ਪਾਸੇ ਜਿਥੇ ਨਸ਼ੇ ਨੇ ਠੱਲ ਪਾਉਣ ਲਈ ਸਰਕਰ ਵਲੋਂ ਪੂਰੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਓਥੇ ਹੀ ਇਨ੍ਹਾਂ ਨਸ਼ੇ ਦੇ ਤਸਕਰਾਂ ਵਲੋਂ ਸਮਗਲਿੰਗ ਦੇ ਨਵੇਂ ਢੰਗ ਲੱਭ ਲਏ ਜਾਂਦੇ ਹਨ। ਹੁਣ ਪੰਜਾਬ 'ਚੋਂ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਨਸ਼ੇ ਨੂੰ ਖਤਮ ਕਰਨ ਲਈ ਕਈ ਉਪਰਾਲੇ ਵਜੋਂ...

ਅੰਮ੍ਰਿਤਸਰ:- ਪੰਜਾਬ 'ਚ ਇਕ ਪਾਸੇ ਜਿਥੇ ਨਸ਼ੇ ਨੇ ਠੱਲ ਪਾਉਣ ਲਈ ਸਰਕਰ ਵਲੋਂ ਪੂਰੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਓਥੇ ਹੀ ਇਨ੍ਹਾਂ ਨਸ਼ੇ ਦੇ ਤਸਕਰਾਂ ਵਲੋਂ ਸਮਗਲਿੰਗ ਦੇ ਨਵੇਂ ਢੰਗ ਲੱਭ ਲਏ ਜਾਂਦੇ ਹਨ। ਹੁਣ ਪੰਜਾਬ 'ਚੋਂ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਨਸ਼ੇ ਨੂੰ ਖਤਮ ਕਰਨ ਲਈ ਕਈ ਉਪਰਾਲੇ ਵਜੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਦੇ ਚਲਦਿਆ ਹੁਣ ਅੰਮ੍ਰਿਤਸਰ ਪੁਲਿਸ ਵੀ ਹਰ ਰੋਜ਼ ਤਸਕਰਾਂ ਦੇ ਘਰਾਂ 'ਤੇ ਛਾਪੇਮਾਰੀ ਕਰ ਰਹੀ ਹੈ।

ਜਾਣਕਰੀ ਮੁਤਾਬਿਕ ਪੁਲਿਸ ਨੇ ਬੀਤੇ ਦਿਨ ਗੁਪਤ ਸੂਚਨਾ ਦੇ ਆਧਾਰ 'ਤੇ ਅੰਮਿ੍ਤਸਰ ਦੇ ਥਾਣਾ ਛੇਹਰਟਾ ਦੇ ਕ੍ਰਿਸ਼ਨਾ ਨਗਰ ਇਲਾਕੇ 'ਚ ਤਸਕਰਾਂ ਦੇ ਘਰ 'ਤੇ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਪੁਲਿਸ ਦੀ ਛਾਪੇਮਾਰੀ ਦੌਰਾਨ ਤਸਕਰ ਘਰ ਦੀ ਛੱਤ ਤੋਂ ਤੋਲਣ ਵਾਲੇ ਤੋਲੇ ਬਰਾਮਦ ਹੋਏ ਇਸ ਦੇ ਨਾਲ ਹੀ ਪੁਲਿਸ ਨੂੰ ਸਮੈਕ ਦੀਆਂ ਛੋਟੀਆਂ-ਛੋਟੀਆਂ ਪਰੀਆਂ ਪੈਕ ਕੀਤੀਆਂ ਹੋਇਆ ਬਰਾਮਦ ਹੋਈਆਂ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ 'ਤੇ ਕਾਬੂ ਪਾਇਆ ਹੈ ।


ਸਮੈਕ ਦੇ ਨਸ਼ੇ ਕਾਰਨ ਇਲਾਕੇ ਦੇ ਲੋਕ ਪਰੇਸ਼ਾਨ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਇਲਾਕੇ 'ਚ ਕਾਫੀ ਸਮੇਂ ਤੋਂ ਸੱਟਾ ਅਤੇ ਨਸ਼ੇ ਦਾ ਕਾਰੋਬਾਰ ਹੁੰਦਾ ਹੈ ਪਰ ਪੁਲਿਸ ਇਨ੍ਹਾਂ ਨੂੰ ਫੜਨ 'ਚ ਅਸਮਰਥ ਹੈ | ਸੂਬੇ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਹੈਰੋਇਨ ਅਤੇ ਸਮੈਕ ਦੇ ਨਸ਼ੇ ਤੋਂ ਮੁਕਤ ਕੀਤਾ ਜਾਵੇ ਅਤੇ ਉਨ੍ਹਾਂ ਦੇ ਇਲਾਕੇ ਨੂੰ ਨਸ਼ਾ ਮੁਕਤ ਕੀਤਾ ਜਾਵੇ।

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਿੱਥੇ ਵੀ ਇਲਾਕੇ ਅੰਦਰ ਨਸ਼ਿਆਂ ਦੀ ਸੂਚਨਾ ਮਿਲਦੀ ਹੈ ਉੱਥੇ ਪੁਲਿਸ ਪਾਰਟੀ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਕਦਮ ਚੁੱਕ ਰਹੀ ਹੈ ਅਤੇ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ

Get the latest update about PUNJAB POLICE, check out more about HEROIN, SMUGGLERS, AMRITSAR NEWS & DRUG

Like us on Facebook or follow us on Twitter for more updates.