DSP ਵਲੋਂ ਪਤਨੀ 'ਤੇ ਗੋਲੀ ਚਲਾਉਣ ਮਾਮਲੇ 'ਚ ਆਇਆ ਨਵਾਂ ਮੋੜ, ਪੜ੍ਹੋ ਪੂਰੀ ਖ਼ਬਰ

ਪੰਜਾਬ ਪੁਲਸ 'ਚ ਡੀ.ਐੱਸ.ਪੀ ਅਤੁੱਲ ਸੋਨੀ ਨੇ ਦਿ ਯੂਨਾਈਟੇਡ ਹਾਊਸਿੰਗ ਸੋਸਾਇਟੀ ਸਥਿਤ ਆਪਣੇ ਫਲੈਟ 'ਚ ਪਤਨੀ ਸੁਨੀਤਾ ਸੋਨੀ ਨੂੰ ਗੋਲੀ ਮਾਰ ਦਿੱਤੀ। ਮੌਕੇ 'ਤੇ ਖੜ੍ਹੇ ਸੋਨੀ ਦੇ ਬੇਟੇ ਨੇ ਆਪਣੀ ਮਾਂ ਨੂੰ ਧੱਕਾ ਦੇ ਕੇ ਉਨ੍ਹਾਂ ਦੀ ਜਾਨ...

ਮੋਹਾਲੀ— ਪੰਜਾਬ ਪੁਲਸ 'ਚ ਡੀ.ਐੱਸ.ਪੀ ਅਤੁੱਲ ਸੋਨੀ ਨੇ ਦਿ ਯੂਨਾਈਟੇਡ ਹਾਊਸਿੰਗ ਸੋਸਾਇਟੀ ਸਥਿਤ ਆਪਣੇ ਫਲੈਟ 'ਚ ਪਤਨੀ ਸੁਨੀਤਾ ਸੋਨੀ ਨੂੰ ਗੋਲੀ ਮਾਰ ਦਿੱਤੀ। ਮੌਕੇ 'ਤੇ ਖੜ੍ਹੇ ਸੋਨੀ ਦੇ ਬੇਟੇ ਨੇ ਆਪਣੀ ਮਾਂ ਨੂੰ ਧੱਕਾ ਦੇ ਕੇ ਉਨ੍ਹਾਂ ਦੀ ਜਾਨ ਬਚਾਈ। ਇਸ ਤੋਂ ਬਾਅਦ ਪੀੜਤ ਨੇ ਪੁਲਸ ਕੰਟਰੋਲ ਰੂਮ ਨੂੰ ਕਾਲ ਕਰਕੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਸੁਨੀਤਾ ਸੋਨੀ ਦੀ ਸ਼ਿਕਾਇਤ 'ਤੇ ਅਤੁੱਲ ਸੋਨੀ ਵਿਰੁੱਧ ਧਾਰਾ 307 ਅਤੇ ਆਰਮਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਡੀ.ਐੱਸ.ਪੀ ਸੋਨੀ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਸੈਕਟਰ-26 ਸਥਿਤ ਸਤਵਾ ਡਿਸਕ 'ਚ ਗਏ ਸਨ। ਪਤਨੀ ਦੇ ਨਾਲ-ਨਾਲ ਬੇਟਾ ਅਤੇ 27 ਦਸੰਬਰ ਨੂੰ ਕੈਨੇਡਾ ਤੋਂ ਆਈ ਬੇਟੀ ਵੀ ਸੀ। ਇਸ ਦੇ ਨਾਲ ਹੀ ਯੂਟੀ ਪੁਲਸ ਦੇ ਇੰਸਪੈਕਟਰ ਪਤੀ-ਪਤਨੀ ਵੀ ਉਸ ਸਮੇਂ ਸਤਵਾ 'ਚ ਹੀ ਮੌਜੂਦ ਸਨ। ਡਿਸਕ 'ਚ ਡੀ.ਐੱਸ.ਪੀ ਦੇ ਬਾਕੀ ਦੋਸਤ ਵੀ ਆਪਣੀ ਫੈਮਿਲੀ ਲੈ ਕੇ ਪਹੁੰਚੇ ਹੋਏ ਸਨ। ਸੂਤਰਾਂ ਮੁਤਾਬਕ ਇੱਥੇ ਡੀ.ਐੱਸ.ਪੀ ਸੋਨੀ ਦੀ ਇਕ ਮਹਿਲਾ ਦੋਸਤ ਦੀ ਗੱਲ ਨੂੰ ਲੈ ਕੇ ਦੰਪਤੀ 'ਚ ਬਹਿਸ ਸ਼ੁਰੂ ਹੋ ਗਈ। ਡਿਸਕ 'ਚ ਹੀ ਪਤੀ-ਪਤਨੀ 'ਚ ਲੜਾਈ ਸ਼ੁਰੂ ਹੋ ਗਈ। ਦੱਸਿਆ ਗਿਆ ਕਿ ਗੁੱਸੇ 'ਚ ਅਤੁੱਲ ਸੋਨੀ ਨੇ ਪਤਨੀ ਸੁਨੀਤਾ ਸੋਨੀ ਨੂੰ ਡਿਸਕੋਥੇਕ 'ਚ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਸੀ।

ਇਸ ਸਬਜ਼ੀ ਵੇਚਣ ਵਾਲੇ 'ਤੇ ਮਿਹਰਬਾਨ ਹੋਇਆ ਰੱਬ, ਰਾਤੋਂ-ਰਾਤ ਬਣਿਆ ਕਰੋੜਪਤੀ

ਜਾਣਕਾਰੀ ਮੁਤਾਬਕ ਘਰ ਆਉਂਦੇ ਹੀ ਡੀ.ਐੱਸ.ਪੀ ਦਾ ਪਤਨੀ ਨਾਲ ਲੜਾਈ ਹੋ ਗਈ। ਇਸ  ਦੌਰਾਨ ਸੋਨੀ ਇੰਨੇ ਗੁੱਸੇ 'ਚ ਆ ਗਏ ਕਿ ਉਨ੍ਹਾਂ ਨੇ ਆਪਣੀ ਨਿੱਜੀ ਪਿਸਟਲ ਨਿਕਾਲ ਕੇ ਸਿੱਧੇ ਪਤਨੀ ਸੁਨੀਤਾ 'ਤੇ ਤਾਣ ਦਿੱਤੀ। ਸੋਨੀ ਨੇ ਫਾਇਰ ਕਰ ਦਿੱਤਾ ਪਰ ਉੱਥੇ ਕੋਲ੍ਹ ਖੜ੍ਹੇ ਬੇਟੇ ਨੇ ਮਾਂ ਨੂੰ ਸਮੇਂ ਰਹਿੰਦੇ ਧੱਕਾ ਦੇ ਦਿੱਤਾ, ਜਿਸ ਨਾਲ ਗੋਲੀ ਸੋਫੇ ਦੇ ਕੋਲ੍ਹ ਜਾ ਕੇ ਲੱਗੀ। ਲੜਾਈ ਅਤੇ ਉਸ ਤੋਂ ਬਾਅਦ ਗੋਲੀ ਚਲਾਉਣ ਦੇ ਮਾਮਲੇ ਨੂੰ ਲੈ ਕੇ ਪਤਨੀ ਸੁਨੀਤਾ ਨੇ ਬਿਨਾਂ ਦੇਰੀ ਕੀਤੇ ਮੋਹਾਲੀ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਗੋਲੀ ਦੀ ਸੂਚਨਾ ਪਾ ਕੇ ਮੌਕੇ 'ਤੇ ਪੀ.ਸੀ.ਆਰ ਪਾਰਟੀ ਪਹੁੰਚੀ ਤਾਂ ਸਾਹਮਣੇ ਡੀ.ਐੱਸ.ਪੀ ਸੋਨੀ ਨੂੰ ਦੇਖ ਪੁਲਸ ਵਾਲੇ ਕੁਝ ਬੋਲ ਨਹੀਂ ਸਕੇ। ਡੀ.ਐੱਸ.ਪੀ ਨੇ ਉਨ੍ਹਾਂ ਨੂੰ ਚਲੇ ਜਾਣ ਲਈ ਕਿਹਾ ਪਰ ਮੁਲਾਜ਼ਮਾਂ ਨੇ ਉੱਥੋਂ ਪੀ.ਸੀ.ਆਰ ਇੰਚਾਰਜ ਅਤੇ ਬਾਕੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ।

ਮਾਂ ਨੇ ਸਿਵਲ ਹਸਪਤਾਲ ਦੇ ਫਰਸ਼ 'ਤੇ ਦਿੱਤਾ ਬੱਚੇ ਨੂੰ ਜਨਮ ਪਰ ਫਿਰ ਵੀ ਨਾ ਸਕੀ ਬਚਾ

ਦੱਸਿਆ ਗਿਆ ਰਿ ਜਦੋਂ ਮੋਹਾਲੀ ਪੁਲਸ ਨੇ ਅਤੁੱਲ ਸੋਨੀ 'ਤੇ ਕਾਤਿਲਾਨਾ ਹਮਲੇ ਦਾ ਕੇਸ ਦਰਜ ਕਰ ਉਸ ਨੂੰ ਤਲਾਸ਼ਣਾ ਸ਼ੁਰੂ ਕੀਤਾ ਤਾਂ ਐਤਵਾਰ ਦੁਪਹਿਰ ਉਨ੍ਹਾਂ ਦੀ ਪਤਨੀ ਸੁਨੀਤਾ ਸੋਨੀ ਸੈਕਟਰ-26 ਪੁਲਸ ਸਟੇਸ਼ਨ ਪਹੁੰਚੀ। ਪਤਨੀ ਨੇ ਲਿਖਿਤ ਬਿਆਨ ਦੇ ਕੇ ਦੱਸਿਆ ਕਿ ਪਰਿਵਾਰ ਦੇ ਲੋਕਾਂ ਨੇ ਸਮਝੌਤਾ ਕਰਵਾ ਦਿੱਤਾ ਹੈ, ਇਸ ਲਈ ਹੁਣ ਕਾਨੂੰਨੀ ਕਾਰਵਾਈ ਨਹੀਂ ਚਾਹੁੰਦੀ।

Get the latest update about True Scoop News, check out more about Dsp Atul Sony, Punjab News, Chandigarh News & United Housing Society

Like us on Facebook or follow us on Twitter for more updates.