ਦੁਬਈ ਨੇ ਰਮਜ਼ਾਨ 'ਚ ਰੋਜ਼ਾ ਨਾ ਰੱਖਣ ਵਾਲਿਆਂ ਲਈ ਕੀਤਾ ਵੱਡਾ ਐਲਾਨ

ਰਮਜ਼ਾਨ ਸ਼ੁਰੂ ਹੋ ਰਿਹਾ ਹੈ। ਦੁਨੀਆ ਭਰ ਦੇ ਮੁਸਲਮਾਨ 14 ਅਪ੍ਰੈਲ ਤੋਂ ਰੋਜ਼ਾ ਰੱਖਣਗੇ। ਰਮਜ਼ਾ...

ਰਮਜ਼ਾਨ ਸ਼ੁਰੂ ਹੋ ਰਿਹਾ ਹੈ। ਦੁਨੀਆ ਭਰ ਦੇ ਮੁਸਲਮਾਨ 14 ਅਪ੍ਰੈਲ ਤੋਂ ਰੋਜ਼ਾ ਰੱਖਣਗੇ। ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਲੋਕ ਇਕ-ਦੂਜੇ ਨੂੰ ਰਮਜ਼ਾਨ ਮੁਬਾਰਕ ਜਾਂ ਰਮਜ਼ਾਨ ਕਰੀਮ ਬੋਲ ਕੇ ਮਿਲਦੇ ਹਨ। ਉਥੇ ਹੀ ਕਈ ਦੇਸ਼ਾਂ ਵਿਚ ਰਮਜ਼ਾਨ ਦੌਰਾਨ ਰੈਸਟੋਰੈਂਟ ਬੰਦ ਕਰ ਦਿੱਤੇ ਜਾਂਦੇ ਹਨ। ਇਸ ਵਿਚ ਦੁਬਈ ਵੀ ਸ਼ਾਮਿਲ ਹੈ ਜਿਥੇ ਰਮਜ਼ਾਨ ਦੌਰਾਨ ਰੈਸਟੋਰੈਂਟ ਉੱਤੇ ਪਰਦੇ ਪਾ ਦਿੱਤੇ ਜਾਂਦੇ ਹਨ ਪਰ ਦੁਬਈ ਨੇ ਹੁਣ ਇਸ ਨਿਯਮ ਵਿਚ ਬਦਲਾਅ ਦਾ ਐਲਾਨ ਕੀਤਾ ਹੈ।

ਦੁਬਈ ਵਿਚ ਸੈਲਾਨੀਆਂ ਅਤੇ ਰੋਜ਼ਾ ਨਹੀਂ ਰੱਖਣ ਵਾਲਿਆਂ ਲਈ ਇਹ ਇਕ ਰਾਹਤ ਵਾਲੀ ਖਬਰ ਹੈ। ਦੁਬਈ ਵਿਚ ਹੁਣ ਰਮਜ਼ਾਨ ਦੌਰਾਨ ਰੈਸਟੋਰੈਂਟ ਪਰਦੇ ਵਿਚ ਢੱਕੇ ਨਹੀਂ ਰਹਿਣਗੇ ਯਾਨੀ ਬਾਹਰ ਖਾਣਾ-ਖਾਣ ਨੂੰ ਤਰਜੀਹ ਦੇਣ ਵਾਲਿਆਂ ਲਈ ਇਹ ਵੱਡੀ ਛੋਟ ਹੈ।

ਅਸਲ ਵਿਚ ਦੁਬਈ ਵਿਚ ਲੰਬੇ ਸਮੇਂ ਤੋਂ ਚੱਲੇ ਆ ਰਹੇ ਉਸ ਲਾਜ਼ਮੀ ਨਿਯਮ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਕਦਮ ਚੁੱਕਿਆ ਗਿਆ ਹੈ, ਜਿਸ ਵਿਚ ਰਮਜ਼ਾਨ ਉੱਤੇ ਰੈਸਟੋਰੈਂਟ ਨੂੰ ਦਿਨ ਵਿਚ ਪਰਦਿਆਂ ਨਾਲ ਢੱਕਣਾ ਜ਼ਰੂਰੀ ਹੁੰਦਾ ਆਇਆ ਹੈ। ਰੋਜ਼ਾ ਰੱਖਣ ਵਾਲੇ ਲੋਕਾਂ ਦੇ ਲਿਹਾਜ਼ ਨਾਲ ਰਮਜ਼ਾਨ ਵਿਚ ਰੈਸਟੋਰੈਂਟਸ ਵਿਚ ਪਰਦੇ ਲਗਾ ਦਿੱਤੇ ਜਾਂਦੇ ਸਨ। ਰੋਜ਼ਾ ਰੱਖ ਰਹੇ ਲੋਕਾਂ ਦੀ ਨਜ਼ਰ ਤੋਂ ਖਾਣ ਵਾਲੀਆਂ ਚੀਜ਼ਾ ਨੂੰ ਦੂਰ ਰੱਖਣ ਦੀ ਕਵਾਇਦ ਦੇ ਤਹਿਤ ਦੁਬਈ ਵਿਚ ਇਹ ਸਭ ਕੀਤਾ ਜਾ ਰਿਹਾ ਸੀ। 

ਨਵੇਂ ਨਿਯਮਾਂ ਤਹਿਤ ਦਿਨ ਵੇਲੇ ਭੋਜਨ ਪਰੋਸਣ ਲਈ ਹੁਣ ਰੈਸਤਰਾਂ ਨੂੰ ਪਹਿਲਾਂ ਦੀ ਤਰ੍ਹਾਂ ਵਿਸ਼ੇਸ਼ ਪਰਮਿਟ ਲੈਣ ਦੀ ਵੀ ਜ਼ਰੂਰਤ ਨਹੀਂ ਪਵੇਗੀ। ਹਾਲ ਦੇ ਸਾਲਾਂ ਵਿਚ ਦੁਬਈ ਨੇ ਰਮਜ਼ਾਨ ਦੌਰਾਨ ਸੈਲਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਬਦਲਾਅ ਕਰਨੇ ਸ਼ੁਰੂ ਕੀਤੇ ਹਨ। 2016 ਵਿਚ ਦੁਬਈ ਨੇ ਦਿਨ ਵਿਚ ਸ਼ਰਾਬ ਪੀਣ ਉੱਤੇ ਲੱਗੀ ਬੰਦਿਸ਼ ਨੂੰ ਖਤਮ ਕਰ ਦਿੱਤਾ ਸੀ।

ਕੁਝ ਦਿਨ ਪਹਿਲਾਂ ਲਾਕਡਾਊਨ ਹੱਟਣ ਦੇ ਨਾਲ ਹੀ ਦੁਬਈ ਦੇ ਸਮੁੰਦਰੀ ਤੱਟੋਂ ਉੱਤੇ ਆਵਾਜਾਹੀ ਦਾ ਰੋਕ ਹਟਾ ਲਿਆ ਗਿਆ ਸੀ। ਸੰਯੁਕਤ ਅਰਬ ਅਮੀਰਾਤ ਦੇ ਸਮੁੰਦਰੀ ਤੱਟ, ਹੋਟਲ, ਰੈਸਟੋਰੈਂਟ ਹੌਲੀ-ਹੌਲੀ ਗਰਮੀ ਦੇ ਵਧਣ ਉੱਤੇ ਸੈਲਾਨੀਆਂ ਦੇ ਸਵਾਗਤ ਦੀ ਤਿਆਰੀ ਕਰਦੇ ਨਜ਼ਰ ਆ ਰਹੇ ਹਨ।

ਇਕ ਰਿਪੋਰਟ ਮੁਤਾਬਕ ਦੁਬਈ ਵਿਚ ਦੋ ਦਹਾਕਿਆਂ ਵਿਚ ਸੈਲਾਨੀਆਂ ਦੀ ਗਿਣਤੀ ਵਿਚ 76 ਫੀਸਦੀ ਵਾਧੇ ਦਾ ਅੰਦਾਜ਼ਾ ਸਾਫ਼ ਕੀਤਾ ਗਿਆ ਸੀ। ਇਸ ਦੇ ਮੁਤਾਬਕ ਦੁਬਈ ਦਾ ਟੀਚਾ ਸਮੁੰਦਰੀ ਤੱਟ ਦੀ ਸਮਰੱਥਾ ਨੂੰ 400 ਫ਼ੀਸਦੀ ਤੱਕ ਵਧਾਉਣਾ ਹੈ। ਨਾਲ ਹੀ ਹੋਟਲਾਂ ਦੀ ਗਿਣਤੀ ਨੂੰ ਦੁੱਗਣਾ ਕਰਨਾ ਹੈ। ਰੇਗਿਸਤਾਨ ਦੇ ਹਰੇ ਭਰੇ ਸਥਾਨ, ਜੋ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ, ਉਨ੍ਹਾਂ ਦਾ ਵਿਸਥਾਰ ਕਰਨਾ ਹੈ।

Get the latest update about Truescoop News, check out more about big announcement, Ramadan, not fasting & Dubai

Like us on Facebook or follow us on Twitter for more updates.