ਕੂਚ ਬਿਹਾਰ 'ਚ ਯਾਤਰਾ ਦੌਰਾਨ ਪਿਕਅੱਪ 'ਚ ਆਇਆ ਕਰੰਟ, ਮੌਕੇ ਤੇ 10 ਕਾਂਵਰੀਆਂ ਦੀ ਹੋਈ ਮੌਤ

ਪੱਛਮੀ ਬੰਗਾਲ ਦੇ ਕੂਚ ਬਿਹਾਰ ਵਿੱਚ ਇੱਕ ਪਿਕਅੱਪ ਵਿੱਚ ਕਰੰਟ ਲੱਗਣ ਕਾਰਨ 10 ਕਾਂਵਰੀਆਂ ਦੀ ਮੌਤ ਹੋ ਗਈ, ਜਦੋਂ ਕਿ 16 ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਜਲਪਾਈਗੁੜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ...

ਪੱਛਮੀ ਬੰਗਾਲ ਦੇ ਕੂਚ ਬਿਹਾਰ ਵਿੱਚ ਇੱਕ ਪਿਕਅੱਪ ਵਿੱਚ ਕਰੰਟ ਲੱਗਣ ਕਾਰਨ 10 ਕਾਂਵਰੀਆਂ ਦੀ ਮੌਤ ਹੋ ਗਈ, ਜਦੋਂ ਕਿ 16 ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਜਲਪਾਈਗੁੜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਮੇਖਲੀਗੰਜ ਥਾਣਾ ਖੇਤਰ ਦੇ ਧਾਰਲਾ ਪੁਲ 'ਤੇ ਦੇਰ ਰਾਤ ਵਾਪਰਿਆ। 


ਜਾਣਕਾਰੀ ਮੁਤਾਬਿਕ 27 ਕਾਂਵਰੀਏ ਪਿੱਕਅੱਪ 'ਤੇ ਬੈਠੇ ਜਲਪੇਸ਼ ਦੇ ਸ਼ਿਵ ਮੰਦਰ 'ਚ ਜਲ ਚੜ੍ਹਾਉਣ ਜਾ ਰਹੇ ਸਨ। ਪਿਕਅੱਪ ਦੇ ਪਿੱਛੇ ਹੀ ਡੀਜੇ ਵੱਜ ਰਿਹਾ ਸੀ। ਜਨਰੇਟਰ ਦੀ ਤਾਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਪਿਕਅੱਪ ਤੱਕ ਕਰੰਟ ਪਹੁੰਚ ਗਿਆ। ਹਾਦਸਾ ਇੰਨਾ ਦਰਦਨਾਕ ਸੀ ਕਿ 10 ਕਾਂਵਰੀਆਂ ਦੀ ਇੱਕੋ ਝਟਕੇ ਵਿੱਚ ਮੌਤ ਹੋ ਗਈ। ਇਕ-ਇਕ ਕਰਕੇ ਉਹ ਪਿਕਅੱਪ ਤੋਂ ਹੇਠਾਂ ਡਿੱਗ ਪਏ। ਜਦੋਂ ਤੱਕ ਲੋਕ ਕੁਝ ਸਮਝ ਪਾਉਂਦੇ, ਉਦੋਂ ਤੱਕ ਹਾਦਸਾ ਹੋ ਚੁੱਕਾ ਸੀ।  ਪਿਕਅੱਪ 'ਚ ਕਰੰਟ ਆਉਂਦੇ ਹੀ ਡਰਾਈਵਰ ਫਰਾਰ ਹੋ ਗਿਆ। ਉਸ ਨੂੰ ਕਰੰਟ ਨਹੀਂ ਲੱਗਿਆ। 

ਸੀਤਾਕੁਚੀ ਪੁਲੀਸ ਨੇ ਪਿਕਅੱਪ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਥਾਣਾ ਮਾਤਭੰਗਾ ਦੇ ਏਐਸਪੀ ਅਮਿਤ ਵਰਮਾ ਮੁਤਾਬਕ ਹਾਦਸਾ ਐਤਵਾਰ ਰਾਤ ਕਰੀਬ 12 ਵਜੇ ਵਾਪਰਿਆ। ਪਿਕਅੱਪ ਜਲਪੇਸ਼ ਜਾ ਰਿਹਾ ਸੀ। ਹਾਦਸੇ 'ਚ ਜ਼ਖਮੀ ਹੋਏ ਕਾਂਵਰੀਆਂ ਨੂੰ ਪਹਿਲਾਂ ਨੇੜੇ ਦੇ ਚੰਗਰਬੰਦਾ ਹਸਪਤਾਲ 'ਚ ਲਿਜਾਇਆ ਗਿਆ, ਜਿੱਥੋਂ 16 ਦੀ ਹਾਲਤ ਨਾਜ਼ੁਕ ਹੋਣ 'ਤੇ ਉਨ੍ਹਾਂ ਨੂੰ ਜਲਪਾਈਗੁੜੀ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਸਾਰੇ ਲੋਕ ਸੀਤਲਕੁਚੀ ਥਾਣਾ ਖੇਤਰ ਦੇ ਰਹਿਣ ਵਾਲੇ ਹਨ। ਏਐਸਪੀ ਨੇ ਦੱਸਿਆ ਕਿ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਫਿਲਹਾਲ ਇਹ ਸਿਰਫ ਅੰਦਾਜ਼ਾ ਹੈ।

Get the latest update about kanwaris, check out more about kanwaris died in cooch bihar, kanwaris died during yatra, cooch bihar & kanwaris died

Like us on Facebook or follow us on Twitter for more updates.