ਈ-ਵੇਸਟ ਹੋਵੇਗਾ ਕੰਟਰੋਲ: ਸਮਾਰਟਫੋਨ, ਟੈਬਲੇਟ ਸਮੇਤ ਸਾਰੇ ਇਲੈਕਟ੍ਰਾਨਿਕ ਉਪਕਰਨਾਂ ਲਈ ਇੱਕ ਹੀ ਚਾਰਜਰ

ਦੁਨੀਆ 'ਚ ਹਰ ਦਿਨ ਵੱਧ ਰਹੇ ਈ ਵੇਸਟ ਦੇ ਕਾਰਨ ਕਾਫੀ ਨੁਕਸਦਾਂ ਹੋ ਰਿਹਾ ਹੈ ਪਰ ਕੁਝ ਸਮੇ 'ਚ ਇਸ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ। ਤੁਹਾਨੂੰ ਇਨ੍ਹਾਂ ਸਮਾਰਟਫੋਨ, ਟੈਬਲੇਟ ਸਮੇਤ ਸਾਰੇ ਇਲੈਕਟ੍ਰਾਨਿਕ ਉਪਕਰਣਾਂ ਲਈ ਇੱਕ ਸਿੰਗਲ ਚਾਰਜਰ ਮਿਲਣ ਵਾਲਾ ਹੈ...

ਦੁਨੀਆ 'ਚ ਹਰ ਦਿਨ ਵੱਧ ਰਹੇ ਈ ਵੇਸਟ ਦੇ ਕਾਰਨ ਕਾਫੀ ਨੁਕਸਦਾਂ ਹੋ ਰਿਹਾ ਹੈ ਪਰ ਕੁਝ ਸਮੇ 'ਚ ਇਸ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ। ਤੁਹਾਨੂੰ ਇਨ੍ਹਾਂ ਸਮਾਰਟਫੋਨ, ਟੈਬਲੇਟ ਸਮੇਤ ਸਾਰੇ ਇਲੈਕਟ੍ਰਾਨਿਕ ਉਪਕਰਣਾਂ ਲਈ ਇੱਕ ਸਿੰਗਲ ਚਾਰਜਰ ਮਿਲਣ ਵਾਲਾ ਹੈ। ਖਪਤਕਾਰ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਿਕ ਮੰਤਰਾਲੇ ਨੇ ਇਸ ਦੇ ਲਈ 17 ਅਗਸਤ ਨੂੰ ਉਦਯੋਗ ਦੀ ਮੀਟਿੰਗ ਬੁਲਾਈ ਹੈ ਜਿਸ 'ਚ ਮੋਬਾਈਲ ਨਿਰਮਾਤਾਵਾਂ ਅਤੇ ਹੋਰ ਸੰਸਥਾਵਾਂ ਨੂੰ ਬੁਲਾਇਆ ਗਿਆ ਹੈ। ਇਸ ਮੀਟਿੰਗ 'ਚ ਚਰਚਾ ਹੋਵੇਗਾ ਕਿ ਸਾਰੇ ਇਲੈਕਟ੍ਰਾਨਿਕ ਉਪਕਰਨਾਂ ਲਈ ਸਿੰਗਲ ਚਾਰਜਰ ਨੂੰ ਲਾਗੂ ਕਰਨ ਵਿੱਚ ਕੀ ਸਮੱਸਿਆ ਹੋ ਸਕਦੀ ਹੈ। 


ਅਧਿਕਾਰੀ ਮੁਤਾਬਕ ਹੁਣ ਤੱਕ ਲਗਾਏ ਗਏ ਕਈ ਚਾਰਜਰਾਂ ਨੂੰ ਖਤਮ ਕਰਨ ਦੀ ਯੋਜਨਾ ਦੇ ਨਾਲ ਈ-ਵੇਸਟ ਵੀ ਘੱਟ ਹੋਵੇਗਾ। ਯੂਰਪੀਅਨ ਯੂਨੀਅਨ ਨੇ ਹਾਲ ਹੀ 'ਚ 2024 ਤੱਕ ਛੋਟੇ ਇਲੈਕਟ੍ਰਾਨਿਕ ਉਪਕਰਣਾਂ ਲਈ ਇੱਕ USB-C ਪੋਰਟ ਅਪਣਾਉਣ ਲਈ ਇੱਕ ਨਿਯਮ ਦੀ ਮੰਗ ਕੀਤੀ ਹੈ। ਅਮਰੀਕਾ ਵਿੱਚ ਵੀ ਅਜਿਹੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।

ਅਧਿਕਾਰੀ ਨੇ ਅੱਗੇ ਕਿਹਾ ਕਿ ਜੇਕਰ ਯੂਰਪ ਅਤੇ ਅਮਰੀਕਾ ਦੀਆਂ ਕੰਪਨੀਆਂ ਅਜਿਹੀ ਸੇਵਾ ਪ੍ਰਦਾਨ ਕਰ ਸਕਦੀਆਂ ਹਨ, ਫਿਰ ਉਹ ਭਾਰਤ ਵਿਚ ਅਜਿਹਾ ਕਿਉਂ ਨਹੀਂ ਕਰ ਸਕਦੀਆਂ? ਪੋਰਟੇਬਲ ਡਿਵਾਈਸਾਂ ਜਿਵੇਂ ਕਿ ਸਮਾਰਟਫ਼ੋਨ ਅਤੇ ਟੈਬਲੇਟਾਂ ਵਿੱਚ ਸਿਰਫ਼ ਇੱਕ ਸਾਧਾਰਨ ਚਾਰਜਰ ਹੋਣਾ ਚਾਹੀਦਾ ਹੈ। ਜੇਕਰ ਭਾਰਤ ਇਸ ਬਦਲਾਅ 'ਤੇ ਜ਼ੋਰ ਨਹੀਂ ਦਿੰਦਾ ਹੈ ਤਾਂ ਅਜਿਹੇ ਉਤਪਾਦਾਂ ਨੂੰ ਇੱਥੇ ਡੰਪ ਕੀਤਾ ਜਾ ਸਕਦਾ ਹੈ। ਫਿਲਹਾਲ ਗਾਹਕਾਂ ਨੂੰ ਇਸ ਕਾਰਨ ਹਰ ਵਾਰ ਨਵਾਂ ਡਿਵਾਈਸ ਖਰੀਦਣ 'ਤੇ ਵੱਖਰੇ ਤੌਰ 'ਤੇ ਨਵਾਂ ਚਾਰਜਰ ਖਰੀਦਣਾ ਪੈਂਦਾ ਹੈ।

Get the latest update about e waste, check out more about one charger for all devise, e waste control, e waste control tips & business news

Like us on Facebook or follow us on Twitter for more updates.