ਦਿਓ ਗੈਰ-ਕਾਨੂੰਨੀ ਵਿਦੇਸ਼ੀ ਪੈਸੇ ਤੇ ਬੇਨਾਮੀ ਜਾਇਦਾਦ ਦੀ ਸੂਚਨਾ, ਮਿਲੇਗਾ 5 ਕਰੋੜ ਰੁਪਏ ਜਿੱਤਣ ਦਾ ਮੌਕਾ

ਜੇਕਰ ਤੁਹਾਡੇ ਕੋਲ ਕਿਸੇ ਵਿਅਕਤੀ ਅਤੇ ਕੰਪਨੀ ਦੀ ਵਿਦੇਸ਼ਾਂ ਵਿਚ ਗ਼ੈਰ-ਕਾਨੂੰਨੀ ਜਾਇਦਾਦ, ਬੇ...

ਜੇਕਰ ਤੁਹਾਡੇ ਕੋਲ ਕਿਸੇ ਵਿਅਕਤੀ ਅਤੇ ਕੰਪਨੀ ਦੀ ਵਿਦੇਸ਼ਾਂ ਵਿਚ ਗ਼ੈਰ-ਕਾਨੂੰਨੀ ਜਾਇਦਾਦ, ਬੇਨਾਮੀ ਜਾਇਦਾਦ ਅਤੇ ਟੈਕਸ ਚੋਰੀ ਬਾਰੇ ਜਾਣਕਾਰੀ ਹੈ ਤਾਂ ਇਸ ਦੀ ਸੂਚਨਾ ਤੁਸੀਂ ਸਰਕਾਰ ਦੇ ਕੋਲ ਦੇ ਸਕਦੇ ਹੋ। ਇਨਕਮ ਟੈਕਸ ਵਿਭਾਗ ਨੇ ਇਸ ਦੇ ਲਈ ਇਕ ਨਵੀਂ ‘ਆਨਲਾਈਨ’ ਸਹੂਲਤ ਸ਼ੁਰੂ ਕੀਤੀ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਜਿਹਾ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਸਰਕਾਰ ਵਲੋਂ ਇਨਾਮ ਦਿੱਤਾ ਜਾਵੇਗਾ। ਮੌਜੂਦਾ ਸਮੇਂ ਵਿਚ ਲਾਗੂ ਯੋਜਨਾ ਮੁਤਾਬਕ ਬੇਨਾਮੀ ਜਾਇਦਾਦ ਦੇ ਮਾਮਲੇ ਵਿਚ ਇਕ ਕਰੋੜ ਰੁਪਏ ਅਤੇ ਵਿਦੇਸ਼ਾਂ ਵਿਚ ਕਾਲਾਧਨ ਰੱਖਣ ਸਹਿਤ ਹੋਰ ਟੈਕਸ ਚੋਰੀ ਦੇ ਮਾਮਲੇ ਵਿਚ ਕੁਝ ਸ਼ਰਤਾਂ ਦੇ ਨਾਲ ਪੰਜ ਕਰੋੜ ਰੁਪਏ ਤੱਕ ਦਾ ਇਨਾਮ ਦਿੱਤੇ ਜਾਣ ਦਾ ਕਾਨੂੰਨ ਹੈ। 

ਸੀ.ਬੀ.ਡੀ.ਟੀ. ਨੇ ਦੱਸਿਆ ਕਿ ਈ-ਫਾਈਲਿੰਗ ਪੋਰਟਲ https://www.incometaxindiaefiling.gov.in, ਉੱਤੇ ਟੈਕਸ ਚੋਰੀ ਅਤੇ ਬੇਨਾਮੀ ਜਾਇਦਾਦ ਹੋਲਡਿੰਗ ਦੀ ਜਾਣਕਾਰੀ ਦੇਣ ਲਈ ਲਿੰਕ ਨੂੰ ਚਾਲੂ ਕਰ ਦਿੱਤਾ ਗਿਆ ਹੈ।
ਇਸ ਸਹੂਲਤ ਤਹਿਤ ਉਹ ਵਿਅਕਤੀ ਸ਼ਿਕਾਇਤ ਕਰ ਸਕਦਾ ਹੈ, ਜੋ ਸਥਾਈ ਖਾਤਾ ਗਿਣਤੀ (ਪੈਨ) ਅਤੇ ਆਧਾਰ ਨੰਬਰ ਰੱਖਦਾ ਹੋਵੇ, ਜਿਸਦੇ ਕੋਲ ਇਹ ਦੋਵੇਂ ਨਹੀਂ ਹਨ ਉਹ ਵੀ ਸ਼ਿਕਾਇਤ ਕਰ ਸਕਦਾ ਹੈ। ਇਹ ਆਨਲਾਈਨ ਸਹੂਲਤ ਹੈ ਅਤੇ ਓ.ਟੀ.ਪੀ. ਆਧਾਰਿਤ ਪ੍ਰਕਿਰਿਆ ਤਹਿਤ ਕੋਈ ਵੀ ਇਨਕਮ ਟੈਕਸ ਕਾਨੂੰਨ 1961 ਦੀ ਉਲੰਘਣਾ, ਅਣਐਲਾਨੀ ਜਾਇਦਾਦ ਕਾਨੂੰਨ ਅਤੇ ਬੇਨਾਮੀ ਲੈਣ-ਦੇਣ ਬਚਾਅ ਕਾਨੂੰਨ ਤਹਿਤ ਤਿੰਨ ਵੱਖ-ਵੱਖ ਫ਼ਾਰਮਾਂ ਵਿਚ ਸ਼ਿਕਾਇਤ ਦਰਜ ਕਰਾ ਸਕਦਾ ਹੈ।  

ਇਕ ਵਾਰ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਵਿਭਾਗ ਵਲੋਂ ਹਰ ਇਕ ਸ਼ਿਕਾਇਤ ਲਈ ਇਕ ਵਿਸ਼ੇਸ਼ ਨੰਬਰ ਮਿਲੇਗਾ ਅਤੇ ਉਸ ਤੋਂ ਸ਼ਿਕਾਇਤਕਰਤਾ ਵੈਬਲਿੰਕ ਉੱਤੇ ਜੋ ਸ਼ਿਕਾਇਤ ਉਸ ਨੇ ਕੀਤੀ ਹੈ ਉਸ ਉੱਤੇ ਹੋਣ ਵਾਲੀ ਕਾਰਵਾਈ ਦੀ ਹਾਲਤ ਵੇਖ ਸਕੇਗਾ। ਇਸ ਨਵੀਂ ਸਹੂਲਤ ਵਿਚ ਕੋਈ ਵੀ ਵਿਅਕਤੀ ਮੁਖ਼ਬਰ ਅਤੇ ਭੇਤੀ ਵੀ ਬਣਾਇਆ ਜਾ ਸਕਦਾ ਹੈ, ਇਸ ਦੇ ਲਈ ਉਸ ਨੂੰ ਇਨਾਮ ਮਿਲੇਗਾ।

ਧਿਆਨਯੋਗ ਹੈ ਕਿ ਇਸ ਸਾਲ 10 ਜਨਵਰੀ, 2021 ਤੱਕ 31 ਮਾਰਚ 2020 ਨੂੰ ਖ਼ਤਮ ਹੋਏ ਵਿੱਤੀ ਸਾਲ ਲਈ 5.95 ਕਰੋੜ ਤੋਂ ਜ਼ਿਆਦਾ ਇਨਕਮ ਰਿਟਰਨਸ (ITRs) ਦਾਖਲ ਹੋਏ ਹਨ। ਇੰਡਵਿਜੁਅਲਸ ਲਈ ਇਨਕਮ ਰਿਟਰਨ ਦਾਖਲ ਕਰਨ ਦੀ ਸਮਾਂਸੀਮਾ 10 ਜਨਵਰੀ ਨੂੰ ਖ਼ਤਮ ਹੋ ਗਈ ਹੈ, ਜਦੋਂ ਕਿ ਕੰਪਨੀਆਂ ਦੁਆਰਾ ਇਨਕਮ ਰਿਟਰਨ ਦਾਖਲ ਕਰਨ ਦੀ ਸਮਾਂਸੀਮਾ 15 ਫਰਵਰੀ ਹੈ।

Get the latest update about Income Tax department, check out more about Earn money & black money

Like us on Facebook or follow us on Twitter for more updates.