ਜੇਕਰ ਤੁਸੀਂ ਵੀ ਲਗਾਉਂਦੇ ਹੋ ਈਅਰਫੋਨ ਤਾਂ ਹੋ ਜਾਓ ਸਾਵਧਾਨ

ਜੇਕਰ ਤੁਸੀਂ ਮੈਟਰੋ ਜਾਂ ਲੰਮੀ ਯਾਤਰਾ ਦੌਰਾਨ ਆਪਣੇ ਕੰਨਾਂ 'ਤੇ ਈਅਰਫੋਨ ਜਾਂ ...

ਨਵੀਂ ਦਿੱਲੀ —  ਜੇਕਰ ਤੁਸੀਂ ਮੈਟਰੋ ਜਾਂ ਲੰਮੀ ਯਾਤਰਾ ਦੌਰਾਨ ਆਪਣੇ ਕੰਨਾਂ 'ਤੇ ਈਅਰਫੋਨ ਜਾਂ ਹੈੱਡਫੋਨ ਲਗਾ ਕੇ ਕਈ ਘੰਟੇ ਗਾਣੇ ਸੁਣਦੇ ਹੋ ਤਾਂ ਹੋ ਜਾਓ ਸਾਵਧਾਨ, ਇਹ ਆਦਤ ਤੁਹਾਨੂੰ ਖ਼ਤਰੇ ਚ ਪਾ ਸਕਦੀ ਹੈ।ਦੱਸ ਦੱਈਏ ਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੰਨਾਂ ਦੇ ਨਾਲ-ਨਾਲ ਤੁਹਾਡੇ ਸਰੀਰ ਨੂੰ ਵੀ ਬਹੁਤ ਨੁਕਸਾਨ ਹੋ ਸਕਦਾ ਹੈ।ਆਓ ਜਾਣਦੇ ਹਾਂ ਇਸ ਦਾ ਕਿਸ ਤਰ੍ਹਾਂ ਪੈਂਦਾ ਹੈ ਪ੍ਰਭਾਵ। ਕੰਨਾਂ ਦੀ ਲਾਗ, ਦਿਮਾਗ 'ਤੇ ਬੁਰਾ ਪ੍ਰਭਾਵ, ਕੰਨ ਸੁੰਨ ਪੈਣਾ, ਘੱਟ ਸੁਣਾਈ ਦੇਣਾ, ਕੰਨ ਦੇ ਪਰਦੇ 'ਤੇ ਮਾੜਾ ਪ੍ਰਭਾਵ ਪੈਂਦਾ ਹੈ।

ਜੇਕਰ ਤੁਸੀਂ ਵੀ ਘਟਾਉਣਾ ਚਾਹੁੰਦੇ ਹੋ ਵਜ਼ਨ ਤਾਂ ਖਾਓ ਆਲੂ

ਇਸ ਤਰ੍ਹਾਂ ਕਰੋ ਬਚਾਅ —
ਈਅਰਫੋਨ ਦੀ ਵਰਤੋਂ ਘੱਟ ਤੋਂ ਘੱਟ ਕਰੋ।ਜੇ ਈਅਰਫੋਨ ਲਗਾ ਕੇ ਕੰਮ ਕਰਨਾ ਜ਼ਰੂਰੀ ਹੈ ਤਾਂ ਇਕ ਘੰਟੇ ਚ ਘੱਟੋ ਘੱਟ 5 ਮਿੰਟ ਦੀ ਬਰੇਕ ਲਓ।ਸਿਰਫ ਚੰਗੀ ਕੁਆਲਟੀ ਦੇ ਹੈੱਡਫੋਨ ਜਾਂ ਈਅਰਫੋਨ ਦੀ ਵਰਤੋਂ ਕਰੋ।ਈਅਰਬਡਜ਼ ਦੀ ਥਾਂ ਚੰਗੇ ਹੈੱਡਫੋਨ ਦੀ ਵਰਤੋਂ ਕਰੋ।ਈਅਰਫੋਨ 'ਤੇ ਕੀਤੀ ਗਈ ਇੱਕ ਖੋਜ ਦੇ ਅਨੁਸਾਰ ਜੇ ਕੋਈ ਵਿਅਕਤੀ ਹਰ ਰੋਜ਼ ਇੱਕ ਘੰਟੇ ਤੋਂ ਵੱਧ ਸਮੇਂ ਲਈ 80 ਡੈਸੀਬਲ ਤੋਂ ਵੱਧ ਆਵਾਜ਼ ਚ ਸੰਗੀਤ ਸੁਣਦਾ ਹੈ ਤਾਂ ਲਗਭਗ 5 ਸਾਲਾਂ ਚ ਉਸਨੂੰ ਸੁਣਨ ਵਿੱਚ ਮੁਸ਼ਕਲ ਮਹਿਸੂਸ ਹੋ ਸਕਦੀ ਹੈ।

ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਕੋਰੋਨਾ ਵਾਇਰਸ, ਜਾਣੋ ਇਸ ਦੇ ਲੱਛਣ

Get the latest update about make You Deaf Here, check out more about Health News, Earphones, Rarphones & 5 Side Effects Using

Like us on Facebook or follow us on Twitter for more updates.