ਸਾਡੇ ਘਰਾਂ ਦੀ ਰਸੋਈ ਇਕ ਪਵਿੱਤਰ ਸਥਾਨ ਹੈ। ਇਸ ਦੇ ਨਾਲ ਹੀ ਰਸੋਈ ਸਭ ਤੋਂ ਵੱਧ ਵਰਤੋਂ 'ਚ ਆਉਣ ਵਾਲੀ ਥਾਂ ਹੈ ਜਿਥੇ ਸਾਫ ਸਫਾਈ ਦਾ ਧਿਆਨ ਹੋਣ ਦੇ ਬਾਵਜੂਦ ਵੀ ਸਭ ਤੋਂ ਵੱਧ ਪ੍ਰਦੂਸ਼ਣ ਗੰਦਗੀ ਹੁੰਦੀ ਹੈ। ਨਿਯਮਿਤ ਤੌਰ 'ਤੇ ਰਸੋਈ ਦੀ ਸਫਾਈ ਸਾਨੂੰ ਕਈ ਬਿਮਾਰੀਆਂ ਤੋਂ ਵੀ ਦੂਰ ਰੱਖਦੀ ਹੈ। ਇਸ ਦੀ ਸਾਂਭ ਸੰਭਾਲ ਲਈ ਖਾਸ ਧਿਆਨ ਰੱਖਿਆ ਜਾਂਦਾ ਹੈ ਜਿਸ ਲਈ ਅਸੀਂ ਅਕਸਰ ਮਹਿੰਗੇ ਕਲੀਨਰ ਦੀ ਵਰਤੋਂ ਵੀ ਕਰਦੇ ਹਾਂ। ਪਰ ਕੁਝ ਅਜਿਹੇ ਆਸਾਨ ਅਤੇ ਸਸਤੇ ਟਿਪਸ ਤਰੀਕੇ ਵੀ ਹਨ ਜਿਸ ਨਾਲ ਘਰ ਦੀ ਰਸੋਈ ਨੂੰ ਕੁਝ ਹੀ ਪਲਾਂ 'ਚ ਚਮਕਦਾਰ ਸਾਫ ਸੁਥਰਾ ਬਣਾਇਆ ਜਾ ਸਕਦਾ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿਚਨ ਦੀ ਸਫ਼ਾਈ ਲਈ ਕੁਝ ਬਿਹਤਰੀਨ ਟਿਪਸ।
ਬੇਕਿੰਗ ਸੋਡਾ
ਬੇਕਿੰਗ ਸੋਡਾ ਰਸੋਈ ਦੀ ਸਫਾਈ ਕਰਨ ਲਈ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਚਿਕਨਾਈ ਅਤੇ ਦਾਗ-ਧੱਬਿਆਂ ਨੂੰ ਦੂਰ ਕਰਨ ਦੇ ਨਾਲ ਨਾਲ ਸਿੰਕ, ਡਰੇਨ, ਓਵਨ, ਗਰਿੱਲ, ਮਾਈਕ੍ਰੋਵੇਵ ਅਤੇ ਸਟੋਵ ਆਦਿ ਨੂੰ ਸਾਫ ਕਰਨ ਲਈ ਵੀ ਕੀਤੀ ਜਾ ਸਕਦੀ ਹੈ।
ਨਿੰਬੂ ਅਤੇ ਸਿਰਕਾ
ਸਿਰਕਾ ਰਸੋਈ ਵਿੱਚ ਬੈਕਟੀਰੀਆ ਨੂੰ ਮਾਰਨ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ। ਇਸ ਦੀ ਤਿੱਖੀ ਬਦਬੂ ਨੂੰ ਦੂਰ ਕਰਨ ਲਈ ਇਸ ਵਿੱਚ ਨਿੰਬੂ ਦੀ ਵਰਤੋਂ ਕੀਤੀ ਜਾਂਦੀ ਹੈ। ਰਸੋਈ ਦੀਆਂ ਅਲਮਾਰੀਆਂ ਨੂੰ ਸਾਫ਼ ਕਰਨ ਲਈ ਨਿੰਬੂ-ਸਿਰਕੇ ਦੇ ਮਿਸ਼ਰਣ ਨੂੰ ਸਪਰੇਅ ਬੋਤਲ 'ਚ ਪਾ ਕੇ ਕਿਚਨ ਕੈਬਿਨੇਟ 'ਤੇ ਸਪਰੇਅ ਕਰੋ। ਕੁਝ ਮਿੰਟਾਂ ਲਈ ਇੰਤਜ਼ਾਰ ਕਰੋ ਅਤੇ ਨਰਮ ਕੱਪੜੇ ਨਾਲ ਸਾਫ਼ ਕਰੋ।
ਇਹ ਵੀ ਪੜ੍ਹੋ :- ਕੀ ਤੁਸੀਂ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਪੀਂਦੇ ਹੋ ਦੁੱਧ? ਕਿਤੇ ਪੈ ਨਾ ਜਾਏ ਕੋਈ ਪੰਗਾ, ਜਾਣੋਂ ਸਹੀ ਸਮਾਂ
ਅਸੈਂਸ਼ੀਅਲ਼ ਤੇਲ
ਅਸੈਂਸ਼ੀਅਲ਼ ਤੇਲ ਤੁਹਾਡੇ ਘਰ ਦੇ ਹਰ ਕੋਨੇ ਨੂੰ ਤਾਜ਼ਾ ਰੱਖਦਾ ਹੈ। ਗੰਧ ਨੂੰ ਦੂਰ ਕਰਨ ਲਈ ਆਪਣੀ ਪਸੰਦ ਦੇ ਅਸੈਂਸ਼ੀਅਲ਼ ਤੇਲ ਦੀਆਂ ਦੋ ਬੂੰਦਾਂ ਇੱਕ ਰੂਈ ਦੇ ਗੋਲੇ 'ਤੇ ਪਾਓ ਅਤੇ ਇਸ ਨੂੰ ਕੂੜੇਦਾਨ ਵਿੱਚ ਪਾ ਦੀਓ । ਇਹ ਅਸੈਂਸ਼ੀਅਲ਼ ਤੇਲ ਕੀੜੇ-ਮਕੌੜਿਆਂ ਨੂੰ ਭਜਾਉਣ ਲਈ ਇੱਕ ਵਧੀਆ ਘਰੇਲੂ ਉਪਚਾਰ ਹੈ।
ਡਿਸ਼ ਵਾਸ਼
ਇੱਕ ਕੱਪ ਕੋਸੇ ਪਾਣੀ ਵਿੱਚ ਤਰਲ ਡਿਸ਼ਵਾਸ਼ਿੰਗ ਸਾਬਣ ਦੀਆਂ ਦੋ ਤੋਂ ਤਿੰਨ ਬੂੰਦਾਂ ਮਿਲਾਓ। ਹੁਣ ਮਿਸ਼ਰਣ ਨੂੰ ਇੱਕ ਸਪ੍ਰੇ ਬੋਤਲ ਵਿੱਚ ਪਾਓ। ਸਟੋਵ ਸਮੇਤ ਸਾਰੀਆਂ ਸਤਹਾਂ 'ਤੇ ਛਿੜਕਾਅ ਕਰੋ ਅਤੇ ਕੁਝ ਮਿੰਟਾਂ ਬਾਅਦ ਪੂੰਝੋ। ਤੁਸੀਂ ਇਸਦੀ ਵਰਤੋਂ ਤੇਜ਼ ਸਫਾਈ ਲਈ ਕਰ ਸਕਦੇ ਹੋ।
ਖਾਣਾ ਬਣਾਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਰਸੋਈ ਨੂੰ ਸਾਫ਼ ਕਰਨ ਲਈ ਇਹ ਤਰੀਕੇ ਅਪਣਾਏ ਜਾ ਸਕਦੇ ਹਨ। ਇਹ ਹੈਕਸ ਰਸੋਈ ਨੂੰ ਸਾਫ਼ ਰੱਖਣਗੇ ਅਤੇ ਤੁਹਾਨੂੰ ਸਿਹਤਮੰਦ ਰੱਖਣਗੇ।
Get the latest update about kitchen cleaning, check out more about kitchen cleaning tips, home care tips & home cleaning tips
Like us on Facebook or follow us on Twitter for more updates.