20 ਦਿਨਾਂ 'ਚ ਵਜਨ ਘਟਾਉਣਾ ਦਾ ਆਸਾਨ ਤਰੀਕਾ, ਇਹ ਖਾਸ ਡਾਇਟ ਚਾਰਟ ਨਾਲ ਮਿਲੇਗਾ ਫਾਇਦਾ

Dietitians ਦੇ ਮੁਤਾਬਿਕ ਸਾਡਾ ਵਜ਼ਨ ਉਦੋਂ ਘੱਟਦਾ ਹੈ, ਜਦੋਂ ਅਸੀਂ ਆਪਣੇ ਖਾਣੇ ਨੂੰ ਘਟਾ ਕੇ ਜਾਂ ਆਪਣੀ ਸਰੀਰਕ ਗਤੀਵਿਧੀ ਨੂੰ ਵਧਾ ਕੇ, ਖਪਤ ਨਾਲੋਂ ਜ਼ਿਆਦਾ ਕੈਲੋਰੀ ਦੀ ਵਰਤੋਂ ਕਰਦੇ ਹਾਂ

ਅੱਜ ਹਰ ਕੋਈ ਮੋਟਾਪੇ ਤੋਂ ਪਰੇਸ਼ਾਨ ਹੈ। ਹਰ ਕੋਈ ਵਜ਼ਨ ਘਟਾਉਣ ਦੇ ਅਲਗ ਅਲਗ ਤਰੀਕੇ ਜਿਵੇਂ Gym, cycling, dieting ਅਪਣਾ ਰਿਹਾ ਹੈ ਪਰ ਫਿਰ ਵੀ ਕੁੱਝ ਖ਼ਾਸ ਨਤੀਜੇ ਨਜ਼ਰ ਨਹੀਂ ਆਉਂਦੇ। ਖਾਸ ਕਰਕੇ ਮਹਿਲਾਵਾਂ, ਕਿਚਨ, ਘਰ ਜਾ ਆਫਿਸ ਜਿਨ੍ਹਾਂ ਮਰਜੀ ਕੰਮ ਕਰ ਲੈਣ ਪਰ ਫਿਰ ਵੀ ਮੋਟਾਪੇ ਦਾ ਸ਼ਿਕਾਰ ਹੋ ਹੀ ਜਾਂਦੀਆਂ ਹਨ। ਵਜ਼ਨ ਘੱਟ ਕਰਨਾ ਬਹੁਤ ਦੀ ਚਣੌਤੀ ਵਾਲਾ ਕੰਮ ਹੈ, ਫਿਰ ਚਾਹੇ ਉਹ 5kg ਹੋਏ ਜਾਂ 20kg ਹੋਏ। ਪਰ ਹੁਣ  20 ਦਿਨਾਂ 'ਚ ਵਜ਼ਨ ਘਟ ਹੋ ਸਕਦਾ ਹੈ, ਪਰ ਇਹ ਵੀ ਉਦੋਂ ਹੀ ਸੰਭਵ ਹੋ ਸਕੇਗਾ, ਜੇ ਤੁਸੀ ਰੋਜ਼ਾਨਾ ਡਾਇਟ ਅਤੇ ਯੋਗਾ ਕਰਦੇ ਹੋ। Dietitians ਦੇ ਮੁਤਾਬਿਕ ਸਾਡਾ ਵਜ਼ਨ ਉਦੋਂ ਘੱਟਦਾ ਹੈ, ਜਦੋਂ ਅਸੀਂ ਆਪਣੇ ਖਾਣੇ ਨੂੰ ਘਟਾ ਕੇ ਜਾਂ ਆਪਣੀ ਸਰੀਰਕ ਗਤੀਵਿਧੀ ਨੂੰ ਵਧਾ ਕੇ, ਖਪਤ ਨਾਲੋਂ ਜ਼ਿਆਦਾ ਕੈਲੋਰੀ ਦੀ ਵਰਤੋਂ ਕਰਦੇ ਹਾਂ।

ਆਓ ਫਿਰ ਤੁਹਾਨੂੰ ਦੱਸਦੇ ਹਾਂ ਇੱਕ ਅਜਿਹਾ ਡਾਈਟ ਚਾਰਟ ਜੋ ਤੁਹਾਡੇ ਲਈ ਕੰਮ ਆਏਗਾ ਅਤੇ ਭਾਰ ਘਟਾਉਣ ਵਿੱਚ ਤੁਹਾਡੀ ਬਹੁਤ ਮਦਦ ਕਰੇਗਾ।

ਸਵੇਰੇ - ਖੀਰਾ-ਨਿੰਬੂ ਪਾਣੀ ਸਵੇਰੇ 6-7 ਵਜੇ ਦੇ ਵਿਚਕਾਰ
ਆਪਣੇ ਦਿਨ ਦੀ ਸ਼ੁਰੂਆਤ ਖੀਰਾ-ਨਿੰਬੂ ਵਾਲੇ ਪਾਣੀ ਨਾਲ ਕਰਨੀ ਚਾਹੀਦੀ ਹੈ। ਖੀਰੇ ਨੂੰ ਕੱਟ ਕੇ ਇਕ ਬੋਤਲ ਵਿਚ ਪਾਓ ਅਤੇ ਫਿਰ ਨਿੰਬੂ ਦਾ ਰਸ ਅਤੇ ਨਿੰਬੂ ਦੇ ਕੁਝ ਟੁਕੜੇ ਪਾਓ ਅਤੇ 1 ਘੰਟੇ ਲਈ ਰੱਖੋ ਤੇ ਫਿਰ ਪੀ ਲਓ। ਨਿੰਬੂ ਇੱਕ ਐਸੀਡਿਕ ਤੱਤ ਹੈ ਜੋ ਬਲੱਡ ਸਰਕੂਲੇਸ਼ਨ ਲਈ ਵਧੀਆ ਹੈ। ਇਹ ਸਰੀਰ ਨੂੰ ਹਾਈਡ੍ਰੇਟ ਕਰਨ ਦੇ ਨਾਲ-ਨਾਲ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਸ ਨਾਲ ਗੈਸ, ਐਸੀਡਿਟੀ, ਬਲੋਟਿੰਗ ਆਦਿ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਨਾਸ਼ਤਾ - 2 ਮੂੰਗ ਦੀ ਦਾਲ/ਲਉਕੀ ਦਾ ਚੀਲਾ ਸਵੇਰੇ 7:30-8:30 ਵਿਚਕਾਰ
ਸਾਨੂੰ ਨਾਸ਼ਤਾ ਹਮੇਸ਼ਾ 7:30-8:30 ਤੱਕ ਕਰ ਲੈਣਾ ਚਾਹੀਦਾ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਨਾਸ਼ਤੇ 'ਚ 300-400 ਕੈਲੋਰੀ ਹੀ ਲਈ ਲਈ ਜਾਵੇ। ਨਾਸ਼ਤੇ 'ਚ ਮੂੰਗ ਦਾਲ  ਅਤੇ ਲਉਕੀ ਦਾ ਚੀਲਾ ਖਾਣਾ ਫਾਇਦੇਮੰਦ ਹੋ ਸਕਦਾ ਹੈ। ਇਸ ਤੋਂ 1 ਘੰਟੇ ਬਾਅਦ ਗ੍ਰੀਨ ਟੀ ਪੀਓ। ਇਹ ਭਾਰ ਘਟਾਉਣ ਲਈ ਵਧੀਆ ਤਰੀਕਾ ਹੈ। ਮੂੰਗ, ਲਉਕੀ ਅਤੇ ਓਟਸ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। 

ਮਿਡ ਮਾਰਨਿੰਗ - ਮਸਾਲੇ ਵਾਲੀ ਚਾਹ ਸਵੇਰੇ 11 ਵਜੇ 
ਮਸਾਲੇਦਾਰ ਚਾਹ, ਰੋਜ਼ਾਨਾ ਕਸਰਤ ਅਤੇ ਵਧੀਆ ਖੁਰਾਕ ਨਾਲ ਤੁਸੀਂ ਬਹੁਤ ਸਾਰਾ ਭਾਰ ਘਟਾ ਸਕਦੇ ਹੋ। ਇਸ ਡਰਿੰਕ ਦੇ ਸਿਹਤ ਨੂੰ ਬਹੁਤ ਸਾਰੇ ਲਾਭ ਹਨ, ਇਹ ਪਾਚਨ ਤੰਤਰ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ, ਸਰੀਰ ਵਿੱਚੋਂ ਵਾਧੂ ਚਰਬੀ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਗ੍ਰੀਨ-ਟੀ ਪੀਣਾ ਫਾਇਦੇਮੰਦ ਹੋ ਸਕਦਾ ਹੈ। ਤੁਸੀਂ  ਮਸਾਲੇਦਾਰ ਚਾਹ ਅਤੇ ਗ੍ਰੀਨ-ਟੀ ਨੂੰ ਦਿਨ ਵਿੱਚ 2 ਵਾਰ ਲੈ ਸਕਦੇ ਹੋ। 

ਦੁਪਹਿਰ ਦਾ ਖਾਣਾ - ਓਟਸ ਦੀ ਰੋਟੀ, ਸਬਜ਼ੀ ਅਤੇ ਸਲਾਦ 1 ਵਜੇ ਦੇ ਵਿਚਕਾਰ
ਭਾਰ ਘਟਾਉਣ ਲਈ ਸਾਡੀ ਡਾਇਟ 'ਚ ਕੋਲੈਸਟ੍ਰੋਲ ਅਤੇ ਕੈਲੋਰੀ ਘੱਟ ਹੋਣੀ ਚਾਹੀਦੀ ਹੈ। ਇਸ ਲਈ ਆਪਣੀ ਖੁਰਾਕ ਨੂੰ ਗਲੁਟਨ ਫ੍ਰੀ ਰੱਖੋ ਅਤੇ ਉਸਦੀ ਜਗ੍ਹਾ ਓਟਸ ਸ਼ਾਮਲ ਕਰੋ।ਆਪਣੇ ਲੰਚ ਵਿੱਚ 1 ਕਟੋਰੀ ਸਬਜ਼ੀ ਅਤੇ 1 ਓਟਸ ਦੀ ਰੋਟੀ,1 ਕੱਪ ਦਹੀਂ ਅਤੇ ਟਮਾਟਰ, ਖੀਰਾ, ਚੁਕੰਦਰ, ਗਾਜਰ ਦਾ ਬਣਿਆ 1 ਕੱਪ ਸਲਾਦ ਸ਼ਾਮਲ ਕਰੋ। ਸਲਾਦ ਵਿੱਚ ਕਾਫੀ ਮਾਤਰਾ ਵਿੱਚ ਫਾਈਬਰ ਹੁੰਦੇ ਹਨ ਜੋ ਪਾਚਨ ਤੰਤਰ ਲਈ ਵਧੀਆ ਹੈ। 

ਨਾਰੀਅਲ ਪਾਣੀ ਅਤੇ ਅੱਧਾ ਕੱਪ ਮਖਾਨਾ-ਸ਼ਾਮ 4 ਵਜੇ ਦੇ ਵਿਚਕਾਰ
ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਤਾਜ਼ਗੀ ਮਿਲਦੀ ਹੈ ਅਤੇ ਭਾਰ ਘੱਟ ਹੁੰਦਾ ਹੈ। ਨਾਰੀਅਲ ਪਾਣੀ ਵਿੱਚ ਪੋਟਾਸ਼ੀਅਮ ਅਤੇ ਕਾਫੀ ਮਾਤਰਾ 'ਚ ਬਾਇਓਐਕਟਿਵ ਐਂਜ਼ਾਈਮ ਹੁੰਦੇ ਹਨ, ਜੋ ਸਰੀਰ 'ਚ ਮੈਟਾਬੌਲਿਕ ਰੇਂਜ ਨੂੰ ਠੀਕ ਰੱਖਦੇ ਹਨ ਅਤੇ ਮਾਸਪੇਸ਼ੀਆਂ ਨੂੰ ਕੈਲੋਰੀ ਬਰਨ ਕਰਨ ਵਿੱਚ ਮਦਦ ਮਿਲਦੀ ਹੈ। ਅਸੀਂ ਦਿਨ ਵਿੱਚ 2 ਵਾਰ ਨਾਰੀਅਲ ਪੀ ਸਕਦੇ ਹਾਂ। ਮਖਾਨਾ ਜਿਗਰ 'ਤੇ ਇੱਕ ਡੀਟੌਕਸਫਾਈਂਗ ਪ੍ਰਭਾਵ ਪਾਉਂਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ, ਜੋ ਵਾਧੂ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। 

ਡਿਨਰ - ਬੀਨਜ਼ ਅਤੇ ਵੈਜੀਟੇਬਲ ਸੂਪ ਸ਼ਾਮ 7-7:30 ਦੇ ਵਿਚਕਾਰ
ਰਾਤ ਦਾ ਖਾਣਾ ਸਾਨੂੰ ਹਮੇਸ਼ਾ ਹਲਕਾ ਹੀ ਲੈਣਾ ਚਾਹੀਦਾ ਹੈ। ਰਾਤ ਦੇ ਖਾਣੇ ਵਿੱਚ ਬਰੋਥ ਆਧਾਰਿਤ ਸਬਜ਼ੀਆਂ ਦਾ ਸੂਪ ਸ਼ਾਮਲ ਕਰੋ। ਬਲੈਕ ਬੀਨਜ਼, ਕਿਡਨੀ ਬੀਨਜ਼(ਰਾਜਮਾ), ਨੇਵੀ ਬੀਨਜ਼(ਚਿੱਟੇ ਰਾਜਮਾ) ਵਿੱਚੋਂ ਕੋਈ ਵੀ ਅੱਧਾ ਕੱਪ ਲਓ ਅਤੇ ਇਸ ਦਾ ਸੂਪ ਬਣਾ ਕੇ ਇਸ ਨੂੰ ਖਾਓ। ਇਹ ਸੂਪ ਭਾਰ ਘਟਾਉਣ ਲਈ ਸਭ ਤੋਂ ਵਧੀਆ ਮੰਨੇ ਜਾਂਦੇ ਹਨ। ਸੂਪ ਪੇਟ ਨੂੰ ਭਰ ਦਿੰਦਾ ਹੈ ਅਤੇ ਹਾਈ ਕੈਲੋਰੀ ਵਾਲਾ ਖਾਣਾ ਖਾਣ ਦੀ ਥਾਂ ਹੀ ਨਹੀਂ ਰਹਿੰਦੀ। ਇਸ ਤੋਂ ਇਲਾਵਾ ਇਸ ਨਾਲ ਸਾਨੂੰ ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ 'ਚ ਮਿਲੇਗਾ।