ਲੰਚ 'ਚ ਖਾਓ ਸਪੈਸ਼ਲ ਮਸ਼ਰੂਮ ਮੰਚੂਰੀਅਨ, ਜਾਣੋ ਬਣਾਉਣ ਦੀ ਰੈਸਿਪੀ

ਇਹ ਮਸ਼ਰੂਮ ਮੰਚੂਰੀਅਨ ਬਣਾਉਣ 'ਚ ਆਸਾਨ ਹੁੰਦਾ ਹੈ ਅਤੇ ਇਸਦੇ ਨਾਲ ਹੀ ਇਹ ਖਾਣ 'ਚ ਵੀ ਬਹੁਤ ਟੇਸਟੀ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਮਸ਼ਰੂਮ ਮੰਚੂਰੀਅਨ ਬਣਾਉਣ ਦਾ ਤਰੀਕਾ.....

ਅੱਜ ਕੱਲ ਚਾਈਨੀਜ਼ ਖਾਣਾ ਹਰ ਕਿਸੇ ਦੀ ਪਸੰਦ ਬਣਿਆ ਹੋਇਆ ਹੈ, ਪਰ ਇਹਨਾਂ ਚਾਈਨੀਜ਼ ਡਿਸ਼ਾਂ ਵਿੱਚੋਂ ਇੱਕ ਸਪੈਸ਼ਲ ਡਿਸ਼ ''ਮਸ਼ਰੂਮ ਮੰਚੂਰੀਅਨ'' ਸਭ ਦਾ ਮਨਪਸੰਦ ਬਣਿਆ ਹੋਇਆ ਹੈ। ਤੁਸੀ ਵੀ ਮਸ਼ਰੂਮ ਮੰਚੂਰੀਅਨ ਨੂੰ ਘਰ 'ਚ ਝਟਪਟ ਤਿਆਰ ਕਰ ਸਕਦੇ ਹੋ। ਇਹ ਮਸ਼ਰੂਮ ਮੰਚੂਰੀਅਨ ਬਣਾਉਣ 'ਚ ਆਸਾਨ ਹੁੰਦਾ ਹੈ ਅਤੇ ਇਸਦੇ ਨਾਲ ਹੀ ਇਹ ਖਾਣ 'ਚ ਵੀ ਬਹੁਤ ਟੇਸਟੀ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਮਸ਼ਰੂਮ ਮੰਚੂਰੀਅਨ ਬਣਾਉਣ ਦਾ ਤਰੀਕਾ-

ਮਸ਼ਰੂਮ ਮੰਚੂਰੀਅਨ ਬਣਾਉਣ ਦੀ ਸਮੱਗਰੀ
ਬੈਟਰ ਦੇ ਲਈ ਆਧਾ ਕੱਪ ਮੈਦਾ, ਤਿੰਨ ਚਮਚ ਕੌਰਨਫਲੋਰ, ਅਦਰਕ-ਲਸਣ ਦਾ  ਪੇਸਟ, ਅੱਧਾ ਚਮਚ ਕਾਲੀ ਮਿਰਚ, ਸੋਇਆ ਸੋਸ ਅਤੇ ਅੱਧਾ ਕੱਪ ਪਾਣੀ ਲਓ। 250 ਗ੍ਰਾਮ ਮਸ਼ਰੂਮ, ਹਰੇ ਪਿਆਜ ਬਾਰੀਕ ਕਟੇ ਹੋਏ, ਹਰੀ ਮਿਰਚ ਬਾਰੀਕ ਕਟੀ ਹੋਈ, ਦੋ ਬਾਰੀਕ ਕਟੀ ਹੋਈ ਲਸਣ ਦੀਆ ਕਲੀਆਂ, ਅਦਰਕ ਬਾਰੀਕ ਕਟਿਆ ਹੋਇਆ, ਕਾਲੀ ਮਿਰਚ, ਨਮਕ, ਟੋਮੈਟੋ ਸੌਸ, ਚਿੱਲੀ ਸੋਸ,ਸ਼ਿਮਲਾ ਮਿਰਚ ਟੁਕੜਿਆਂ 'ਚ ਕਟੀ ਹੋਈ।

ਮਸ਼ਰੂਮ ਮੰਚੂਰੀਅਨ ਬਣਾਉਣ ਦੀ ਰੈਸਿਪੀ 
ਸਭ ਤੋਂ ਪਹਿਲਾਂ ਬੈਟਰ ਤਿਆਰ ਕਰੋ। ਇਸ ਦੇ ਲਈ ਇੱਕ ਕਟੋਰੀ ਵਿੱਚ ਮੈਦਾ ਪਾਓ ਅਤੇ ਕੌਰਨ ਫਲੋਰ ਮਿਲਾਓ। ਇਸ ਵਿਚ ਅਦਰਕ-ਲਸਣ ਦਾ ਪੇਸਟ ਮਿਲਾਓ ਫਿਰ ਕਾਲੀ ਮਿਰਚ ਪਾਊਡਰ ਅਤੇ ਸੋਇਆ ਸੌਸ ਨੂੰ ਮਿਲਾ ਕੇ ਪਾਣੀ ਪਾਓ। ਬੈਟਰ ਨੂੰ ਨਾ ਬਹੁਤ ਪਤਲਾ ਅਤੇ ਨਾ ਹੀ ਬਹੁਤ ਮੋਟਾ ਬਣਾਓ। ਮਸ਼ਰੂਮ ਨੂੰ ਚੰਗੀ ਤਰ੍ਹਾਂ ਧੋਵੋ.ਅਤੇ ਤਲ਼ਣ ਲਈ ਇੱਕ ਪੈਨ ਵਿੱਚ ਤੇਲ ਗਰਮ ਕਰੋ। ਹੁਣ ਮਸ਼ਰੂਮ ਨੂੰ ਬੈਟਰ 'ਚ ਡਿਪ ਕਰਕੇ ਗਰਮ ਤੇਲ 'ਚ ਪਾ ਦਿਓ। ਮੀਡੀਅਮ ਫਲੇਮ 'ਤੇ ਗੋਲਡਨ ਬਰਾਊਨ ਹੋਣ ਤੱਕ ਮਸ਼ਰੂਮ ਫਰਾਈ ਕਰੋ। ਫ੍ਰਾਈ ਮਸ਼ਰੂਮ ਨੂੰ ਕੱਢ ਕੇ ਸਾਈਡ ਤੇ ਰੱਖ ਲਓ। 


ਹੁਣ ਇਕ ਕੜਾਹੀ ਜਾਂ ਪੈਨ ਵਿਚ ਤੇਲ ਗਰਮ ਕਰੋ। ਇਸ ਤੇਲ 'ਚ ਪਿਆਜ਼ ਦੇ ਟੁਕੜੇ ਪਾਓ ਅਤੇ ਇਸ ਨੂੰ ਫਰਾਈ ਕਰੋ। ਜਦੋਂ ਉਹ ਗੋਲਡਨ ਰੰਗ ਦੇ ਹੋ ਜਾਣ ਤਾਂ ਇਸ ਵਿੱਚ ਕੱਟੇ ਹੋਏ ਹਰੇ ਪਿਆਜ਼ ਦੇ ਪੱਤੇ, ਹਰੀ ਮਿਰਚ, ਅਦਰਕ, ਲਸਣ ਪਾਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਘੱਟ ਫਲੇਮ 'ਤੇ ਤਲਣ ਤੋਂ ਬਾਅਦ ਇਸ 'ਚ ਕਾਲੀ ਮਿਰਚ ਪਾਊਡਰ, ਨਮਕ ਅਤੇ ਥੋੜ੍ਹੀ ਜਿਹੀ ਖੰਡ ਮਿਲਾਓ। ਇਸ ਵਿਚ ਸੋਇਆ ਸੋਸ, ਚਿੱਲੀ ਸੋਸ ਅਤੇ ਟੋਮੈਟੋ ਸੋਸ ਵੀ ਮਿਲਾਓ। ਜੇਕਰ ਤੁਸੀਂ ਗ੍ਰੇਵੀ ਦੇ ਨਾਲ ਮੰਚੂਰੀਅਨ ਚਾਹੁੰਦੇ ਹੋ ਤਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਢੱਕ ਦਿਓ। ਪਕਾਉਣ ਤੋਂ ਬਾਅਦ ਜਦੋਂ ਪਾਣੀ ਗਾੜ੍ਹਾ ਹੋ ਜਾਵੇ ਤਾਂ ਇਸ ਵਿਚ ਸਾਰੇ ਤਲੇ ਹੋਏ ਮਸ਼ਰੂਮ ਪਾਓ। ਮਸ਼ਰੂਮ ਮੰਚੂਰੀਅਨ ਖਾਣ ਲਈ ਤਿਆਰ ਹੈ। ਇਸਨੂੰ ਕੱਟੇ ਹੋਏ ਹਰੇ ਧਨੀਏ ਅਤੇ ਹਰੇ ਪਿਆਜ਼ ਨਾਲ ਗਾਰਨਿਸ਼ ਕਰੋ ਤੇ ਖਾਣ ਲਈ ਸਰਵ ਕਰੋ।  

Get the latest update about food news, check out more about easy and quick recipe, truescoop news, lifestyle news & special mashroom manchurian

Like us on Facebook or follow us on Twitter for more updates.