ਮਨੁੱਖੀ ਤਸਕਰੀ ਮਾਫੀਆਂ ਦਾ ਹਵਾਲਾ ਕੁਨੈਕਸ਼ਨ, ਜਾਂਚ 'ਚ ਨਾਮੀ ਬਿਲਡਰ ਦੇ ਕਰੀਬੀ ਮਨੀਚੇਂਜਰ ਦਾ ਆਇਆ ਨਾਮ

2 ਦਿਨ ਪਹਿਲਾਂ ਬੱਸ-ਸਟੈਂਡ ਕੋਲ ਸਥਿਤ ਤਿੰਨ ਇਮੀਗ੍ਰੇਸ਼ਨ ਫਾਰਮਾਂ 'ਤੇ ਰੇਡ ਤੋਂ ਬਾਅਦ ...

ਜਲੰਧਰ — 2 ਦਿਨ ਪਹਿਲਾਂ ਬੱਸ-ਸਟੈਂਡ ਕੋਲ ਸਥਿਤ ਤਿੰਨ ਇਮੀਗ੍ਰੇਸ਼ਨ ਫਾਰਮਾਂ 'ਤੇ ਰੇਡ ਤੋਂ ਬਾਅਦ ਈ. ਡੀ. ਹੁਣ ਇਨ੍ਹਾਂ ਦਾ ਹਵਾਲਾ ਨੈੱਟਵਰਕ ਬ੍ਰੇਕ ਕਰਨ 'ਚ ਜੁੱਟ ਗਈ ਹੈ। ਹਵਾਲਾ ਰਾਹੀਂ ਪੈਸਾ ਭੇਜਣ ਅਤੇ ਮੰਗਵਾਉਣ ਦਾ ਇਨਪੁੱਟ ਮਿਲਣ 'ਤੇ ਈ. ਡੀ. ਨੇ ਮੰਗਲਵਾਰ ਨੂੰ ਤਿੰਨ ਫਾਰਮਾਂ 'ਤੇ ਛਾਪਾ ਮਾਰਿਆ ਸੀ। ਈ. ਡੀ. ਨੂੰ ਜਾਣਕਾਰੀ ਮਿਲੀ ਹੈ ਕਿ ਹਵਾਲਾ ਦੇ ਕਨੈਕਸ਼ਨ 'ਚ ਸਿਟੀ ਦੇ ਇਕ ਨਾਮੀ ਬਿਲਡਰ ਦੇ ਕਰੀਬੀ ਮਨੀਚੇਂਜਰ ਦਾ ਅਹਿਮ ਰੋਲ ਹੈ। ਇਸ ਮਨੀਚੇਂਜਰ ਰਾਹੀਂ ਨਾਮੀ ਬਿਲਡਰ ਕੈਨੇਡਾ 'ਚ ਮੋਟੀ ਪੇਮੇਂਟ ਭੇਜਦਾ ਰਿਹਾ ਹੈ। ਈ. ਡੀ. ਦੋਸ਼ੀਆਂ ਦੀ ਕਾਲ ਡਿਟੇਲ ਦੀ ਜਾਂਚ ਕਰ ਰਹੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਇਨ੍ਹਾਂ ਨਾਲ ਹੋਰ ਕਿਹੜੇ-ਕਿਹੜੇ ਲੋਕ ਜੁੜੇ ਹੋਏ ਹਨ ਅਤੇ ਇਨ੍ਹਾਂ ਦਾ ਹੋਰ ਕਿਹੜਾ-ਕਿਹੜਾ ਬਿਜ਼ਨੈੱਸ ਹੈ। ਈ. ਡੀ. ਇਨ੍ਹਾਂ ਦੀ ਬੇਸ਼ੁਮਾਰ ਜਾਇਦਾਦਾ ਅਤੇ ਲਗਜ਼ਰੀ ਲਾਈਫ ਸਟਾਈਲ ਨੂੰ ਵੀ ਜਾਂਚ ਦੇ ਦਾਇਰੇ 'ਚ ਲੈ ਕੇ ਆਈ ਹੈ। ਇਨ੍ਹਾਂ ਕੋਲ ਕਿਹੜੀਆਂ-ਕਿਹੜੀਆਂ ਲਗਜ਼ਰੀ ਗੱਡੀਆਂ ਹਨ। ਈ. ਡੀ. ਸੰਮਨ ਕਰਨ ਤੋਂ ਪਹਿਲਾਂ ਸਾਰਾ ਰਿਕਾਰਡ ਜੁੱਟਾ ਰਹੀ ਹੈ ਤਾਂ ਕਿ ਪੁੱਛਗਿਛ ਕੀਤੀ ਜਾ ਸਕੇ। ਈ. ਡੀ. ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਡਿਜ਼ੀਟਲ ਰਿਕਾਰਡ ਤੋਂ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਇਕ ਐਕਸਪਰਟ ਟੀਮ ਸਾਰੇ ਰਿਕਾਰਡ ਨੂੰ ਜਾਂਚ ਕਰ ਰਹੀ ਹੈ। ਜਾਂਚ ਦੇ ਦਾਇਰੇ ਆਈਆਂ 3 ਇਮੀਗ੍ਰੇਸ਼ਨ ਕੰਪਨੀਆਂ ਦੇ ਬੈਂਕ ਖਾਤਿਆਂ ਦੀ ਸਟੇਟਮੇਂਟ ਵੀ ਈ. ਡੀ. ਹਾਸਿਲ ਕਰ ਰਹੀ ਹੈ।

ਪ੍ਰਿੰਸੀਪਲ-ਅਧਿਆਪਕ ਨੇ ਵਿਦਿਆਰਥੀ ਨੂੰ ਪੈਂਟ ਉਤਾਰਨ 'ਤੇ ਕੀਤਾ ਮਜਬੂਰ, ਸ਼ਰਮਿੰਦਗੀ 'ਚ ਚੁੱਕਿਆ ਖੌਫਨਾਕ ਕਦਮ

ਦੱਸ ਦੱਈਏ ਕਿ 66 ਫੁੱਟੀ ਰੋਡ 'ਤੇ ਜ਼ਮੀਨ ਦੇ ਇਕ ਵੱਡੇ ਸੌਦੇ ਦੇ ਮਿਲੇ ਐਗਰੀਮੇਂਟ ਦੀ ਈ. ਡੀ. ਨੇ ਜਾਂਚ ਸ਼ੁਰੂ ਕੀਤੀ ਹੈ। ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਨਾਮੀ ਬਿਲਡਰ ਦੇ ਕਰੀਬੀ ਰਹੇ ਦੋਸ਼ੀਆਂ ਨੇ 3 ਪਾਰਟਨਰਾਂ ਨਾਲ ਮਿਲ ਕੇ ਹਾਊਸਿੰਗ ਪ੍ਰੋਜੈਕਟ ਲਈ ਜ਼ਮੀਨ ਖਰੀਦੀ ਸੀ। ਈ. ਡੀ. ਪਤਾ ਲਗਾਏਗੀ ਕਿ ਪ੍ਰਤੀ ਐਕੜ ਜ਼ਮੀਨ ਦੀ ਰਜਿਸਟਰੀ ਕਿੰਨੇ 'ਚ ਹੋਈ? ਪਾਰਟਨਰਾਂ ਤੋਂ ਇਨਕਮ ਦਾ ਸੋਰਸ ਪੁੱਛਿਆ ਜਾਵੇਗਾ। ਬਿਲਡਰ ਤੋਂ ਲੈਣ-ਦੇਣ ਦੀ ਜਾਣਕਾਰੀ ਮਿਲੀ ਹੈ। ਈ. ਡੀ. ਦੇ ਜੁਆਇੰਟ ਡਾਇਰੈਕਟਰ ਅਸ਼ੋਕ ਗੌਤਮ ਹੈੱਡਕੁਆਰਟਰ 'ਚ ਰਿਪੋਰਟ ਭੇਜ ਚੁੱਕੇ ਹਨ। ਅਕਤੂਬਰ 'ਚ ਮੈਕਸਿਕੋ ਤੋਂ 311 ਲੋਕ ਡਿਪੋਰਟ ਹੋਏ ਸਨ। ਜ਼ਿਆਦਾਤਰ ਪੰਜਾਬੀ ਨੌਜਵਾਨ 30-30 ਲੱਖ ਦੇ ਕੇ ਇੱਥੋਂ ਤੱਕ ਪਹੁੰਚੇ ਸਨ। ਮੈਕਸਿਕੋ ਬਾਰਡਰ ਪਾਰ ਕਰਵਾਉਣ ਵਾਲੇ ਏਜੰਟਾਂ ਨੂੰ ਜਲੰਧਰ ਤੋਂ ਹਵਾਲਾ ਰਾਹੀਂ ਪੇਮੇਂਟ ਹੁੰਦੀ ਸੀ। ਸੋਮਵਾਰ ਨੂੰ ਈ. ਡੀ. ਵੱਡਾ ਖੁਲਾਸਾ ਕਰ ਸਕਦੀ ਹੈ।

Get the latest update about True Scoop News, check out more about ED Human Trafficking Reference Mafia Connections Investigation, ED Investigation, Punjab News & News In Punjabi

Like us on Facebook or follow us on Twitter for more updates.