ਜੇਲ੍ਹ 'ਚ ਸਜ਼ਾ ਕੱਟ ਰਹੇ ਸਾਬਕਾ ਸੀ.ਐੱਮ ਓਮਪ੍ਰਕਾਸ਼ ਚੌਟਾਲਾ ਦੇ ਫਾਰਮ ਹਾਊਸ 'ਤੇ ਈਡੀ ਨੇ ਕੀਤੀ ਰੇਡ

ਜੇ.ਬੀ.ਟੀ ਭਰਤੀ ਘੋਟਾਲੇ 'ਚ 10 ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਸੀ.ਐੱਮ ਓਮਪ੍ਰਕਾਸ਼ ਚੌਟਾਲਾ ਦੇ ਤੇਜਾਖੇੜਾ ਸਥਿਤ ਫਾਰਮ ਹਾਊਸ 'ਚ ਬੁੱਧਵਾਰ ਨੂੰ ਈਡੀ ਨੇ ਰੇਡ ਕੀਤੀ ਹੈ। ਸੀ.ਆਰ.ਪੀ.ਐੱਫ ਅਤੇ ਸਥਾਨਕ ਪੁਲਸ ਦੇ ਨਾਲ ਕੁਝ ਅਧਿਕਾਰੀ ਫਾਰਮ...

ਡਬਵਾਲੀ— ਜੇ.ਬੀ.ਟੀ ਭਰਤੀ ਘੋਟਾਲੇ 'ਚ 10 ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਸੀ.ਐੱਮ ਓਮਪ੍ਰਕਾਸ਼ ਚੌਟਾਲਾ ਦੇ ਤੇਜਾਖੇੜਾ ਸਥਿਤ ਫਾਰਮ ਹਾਊਸ 'ਚ ਬੁੱਧਵਾਰ ਨੂੰ ਈਡੀ ਨੇ ਰੇਡ ਕੀਤੀ ਹੈ। ਸੀ.ਆਰ.ਪੀ.ਐੱਫ ਅਤੇ ਸਥਾਨਕ ਪੁਲਸ ਦੇ ਨਾਲ ਕੁਝ ਅਧਿਕਾਰੀ ਫਾਰਮ ਹਾਊਸ 'ਚ ਮੌਜੂਦ ਹੈ। ਫਾਰਮ ਹਾਊਸ ਦੇ ਬਾਹਰ ਪੁਲਸ ਨੇ ਘੇਰਾਬੰਦੀ ਕਰ ਰੱਖੀ ਹੈ। ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਹ ਫਾਰਮ ਹਾਊਸ ਸਿਰਸਾ ਜ਼ਿਲ੍ਹੇ ਦੇ ਡਬਵਾਲੀ 'ਚ ਸਥਿਤ ਹੈ।

ਆਪਣੀ ਇਸ ਅਨੋਖੀ ਪਹਿਲ ਨਾਲ ਇਹ 20 ਸਾਲਾ ਨੌਜਵਾਨ ਲੋਕਾਂ ਨੂੰ ਕਰ ਰਿਹੈ ਜਾਗਰੁਕ

ਸਾਬਕਾ ਸੀ.ਐੱਮ ਦੇਵੀਲਾਲ ਪਰਿਵਾਰ ਦਾ ਇਹ ਜੱਦੀ ਫਾਰਮ ਹਾਊਸ ਹੈ, ਜਿੱਥੇ ਦੇਵੀਲਾਲ ਰਹਿੰਦੇ ਸਨ। ਇਸ ਤੋਂ ਬਾਅਦ ਸਾਬਕਾ ਸੀ.ਐੱਮ ਓਮਪ੍ਰਕਾਸ਼ ਚੌਟਾਲਾ ਵੀ ਇੱਥੇ ਰਹਿੰਦੇ ਸਨ। ਮੌਜੂਦਾ ਸਮੇਂ 'ਚ ਇਸ 'ਚ ਅਭੈ ਸਿੰਘ ਚੌਟਾਲਾ ਰਹਿੰਦੇ ਹਨ। ਓਮਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਪੁੱਤਰ ਅਜੈ ਚੌਟਾਲਾ ਸਿੱਖਿਅਕ ਭਰਤੀ ਘੋਟਾਲੇ 'ਚ 10 ਸਾਲ ਦੀ ਸਜ਼ਾ ਕੱਟ ਰਹੇ ਹਨ। ਓਮਪ੍ਰਕਾਸ਼ ਚੌਟਾਲਾ 'ਤੇ ਆਮਦਨ ਤੋਂ ਵੱਧ ਸੰਪਤੀ ਦਾ ਮਾਮਲਾ ਵੀ ਚੱਲ ਰਿਹਾ ਹੈ।

Get the latest update about True Scoop News, check out more about ED Raid News, Haryana News, Former CM Omprakash Chautala & Hisar News

Like us on Facebook or follow us on Twitter for more updates.