ਰਣਬੀਰ ਕਪੂਰ ਦੀ ਭੂਆ ਰੀਮਾ ਜੈਨ ਦੇ ਬੇਟੇ ਅਰਮਾਨ ਜੈਨ ਕਾਨੂੰਨੀ ਉਲਝਨ ਵਿਚ ਫੱਸਦੇ ਹੋਏ ਵਿੱਖ ਰਹੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਨ੍ਹਾਂ ਨੂੰ ਮਨੀਲਾਂਡਰਿੰਗ ਕੇਸ ਵਿਚ ਸੰਮਨ ਭੇਜਿਆ ਹੈ। ਈਡੀ ਨੇ ਉਨ੍ਹਾਂ ਨੂੰ ਕੱਲ ਯਾਨੀ ਬੁੱਧਵਾਰ ਤੱਕ ਪੇਸ਼ ਹੋਣ ਨੂੰ ਕਿਹਾ ਹੈ। ਇਸ ਤੋਂ ਪਹਿਲਾਂ ਵੀ ਅਰਮਾਨ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਚੁੱਕਿਆ ਹੈ ਪਰ ਉਹ ਨਹੀਂ ਆਏ ਹਨ।
ਅਰਮਾਨ ਰਣਬੀਰ ਕਪੂਰ ਦੀ ਭੂਆ ਰੀਮਾ ਜੈਨ ਦੇ ਬੇਟੇ ਹਨ। ਈਡੀ ਨੇ ਰਾਜੀਵ ਕਪੂਰ ਦੇ ਦੇਹਾਂਤ ਤੋਂ ਕੁਝ ਘੰਟੇ ਪਹਿਲਾਂ ਹੀ ਅਰਮਾਨ ਦੇ ਮੁੰਬਈ ਸਥਿਤ ਘਰ ਉੱਤੇ ਛਾਪਾ ਮਾਰਿਆ ਸੀ। ਜਾਂਚ ਦੌਰਾਨ ਈਡੀ ਨੂੰ ਨਿੱਜੀ ਫਰਮ ਨਾਲ ਜੁੜੇ ਕਥਿਤ ਮਨੀਲਾਂਡਰਿੰਗ ਦੇ ਇਕ ਮਾਮਲੇ ਵਿਚ ਅਰਮਾਨ ਜੈਨ ਦੇ ਲਿੰਕ ਦੇ ਕੁਝ ਸਬੂਤ ਮਿਲੇ ਸਨ।
ਰਿਪੋਰਟ ਮੁਤਾਬਕ ਈਡੀ ਨੇ ਕੁਝ ਘੰਟਿਆਂ ਤੱਕ ਘਰ ਵਿਚ ਤਲਾਸ਼ੀ ਲਈ ਸੀ ਅਤੇ ਛਾਪਾ ਖਤਮ ਹੋਣ ਤੋਂ ਬਾਅਦ ਅਰਮਾਨ ਜੈਨ ਨੂੰ ਆਪਣੇ ਮਾਮਾ (ਰਾਜੀਵ ਕਪੂਰ) ਦੇ ਅੰਤਿਮ ਸੰਸਕਾਰ ਲਈ ਜਾਣ ਦੀ ਆਗਿਆ ਦਿੱਤੀ ਸੀ। ਦੱਸ ਦਈਏ ਕਿ ਇਸ ਮਾਮਲੇ ਵਿਚ ਸ਼ਿਵਸੈਨਾ ਵਿਧਾਇਕ ਪ੍ਰਤਾਪ ਸਰਨਾਇਕ ਨੂੰ ਵੀ ਈਡੀ ਨੇ ਤਲਬ ਕੀਤਾ ਸੀ। ਜਾਣਕਾਰੀ ਅਨੁਸਾਰ ਈਡੀ ਨੂੰ ਨਿੱਜੀ ਫਰਮ, ਟਾਪ ਸਕਿਓਰਿਟੀ ਗਰੁੱਪ ਅਤੇ ਸਰਨਾਇਕ ਵਿਚਾਲੇ ਸ਼ੱਕੀ ਲੈਣ-ਦੇਣ ਦੇ ਕੁਝ ਸਬੂਤ ਮਿਲੇ ਸਨ। ਇਸ ਦੇ ਬਾਅਦ 24 ਨਵੰਬਰ ਨੂੰ ਪ੍ਰਤਾਪ ਸਰਨਾਇਕ ਦੇ ਘਰ ਤੇ ਫਰਮ ਦੇ ਠਿਕਾਣੀਆਂ ਉੱਤੇ ਛਾਪਾਮਾਰੀ ਦੇ ਬਾਅਦ ਉਨ੍ਹਾਂ ਤੋਂ ਪੰਜ ਘੰਟੇ ਤੱਕ ਪੁੱਛਗਿੱਛ ਵੀ ਕੀਤੀ ਗਈ ਸੀ। ਇਸ ਮਾਮਲੇ ਵਿਚ ਟਾਪ ਸਕਿਓਰਿਟੀਜ ਗਰੁੱਪ ਦੇ ਪ੍ਰਮੋਟਰ ਅਤੇ ਸਰਨਾਇਕ ਦੇ ਕਰੀਬੀ ਅਮਿਤ ਚੰਦੋਲੇ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
Get the latest update about money laundering case, check out more about summon, ED, armaan jain & kapoor family
Like us on Facebook or follow us on Twitter for more updates.