CBSE 10ਵੀਂ ਕਲਾਸ ਦਾ ਰਿਜ਼ਲਟ ਲਿੰਕ ਹੋਇਆ ਅਪਲੋਡ, ਪੜ੍ਹੋ ਪੂਰੀ ਖਬਰ

CBSE ਨੇ ਸਕੂਲਾਂ ਦੇ ਨਤੀਜੇ ਅਪਲੋਡ ਕਰਨ ਲਈ ਲਿੰਕ ਨੂੰ ਐਕਟਿਵ ਕਰ ਦਿੱਤਾ ਗਿਆ ਹੈ। ਲਿੰਕ...........

CBSE ਨੇ ਸਕੂਲਾਂ ਦੇ ਨਤੀਜੇ ਅਪਲੋਡ ਕਰਨ ਲਈ ਲਿੰਕ ਨੂੰ ਐਕਟਿਵ ਕਰ ਦਿੱਤਾ ਗਿਆ ਹੈ। ਲਿੰਕ ਸਕੂਲਾਂ ਦੇ 10 ਵੀਂ ਜਮਾਤ ਦੇ ਨਤੀਜਿਆਂ ਨੂੰ ਅਪਲੋਡ ਕਰਨ ਲਈ ਐਕਟਿਵ ਹੋ ਗਿਆ ਹੈ। ਸਕੂਲ ਹੁਣ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਅੰਕ ਈ-ਪ੍ਰੀਖਿਆ ਪੋਰਟਲ ਰਾਹੀਂ ਅਪਲੋਡ ਕਰ ਸਕਦੇ ਹਨ। ਇਸ ਦਾ ਲਿੰਕ ਐਕਟਿਵ ਹੋ ਗਿਆ ਹੈ। 

ਦੱਸ ਦੇਈਏ ਕਿ ਇਸ ਸਾਲ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ CBSE ਨੇ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਸੀ ਅਤੇ ਐਲਾਨ ਕੀਤਾ ਸੀ ਕਿ ਵਿਦਿਆਰਥੀਆਂ ਨੂੰ ਅੰਦਰੂਨੀ ਮੁਲਾਂਕਣ ਦੇ ਜ਼ਰੀਏ ਪਾਸ ਕੀਤਾ ਜਾਵੇਗਾ। ਸਕੂਲ ਦੁਆਰਾ ਵਿਦਿਆਰਥੀਆਂ ਦਾ ਡੇਟਾ ਅਪਲੋਡ ਕਰਨ ਤੋਂ ਬਾਅਦ, ਉਹ ਐਡਿਟ ਜਾਂ ਮੋਡੀਫਾਈ ਕਰਨ ਦੇ ਯੋਗ ਨਹੀਂ ਹੋਣਗੇ। ਅਜਿਹੀ ਸਥਿਤੀ ਵਿਚ, ਬੋਰਡ ਨੇ ਸਕੂਲਾਂ ਨੂੰ ਦਸਵੀਂ ਜਮਾਤ ਦਾ ਨੰਬਰ ਅਪਲੋਡ ਕਰਨ ਦੀ ਪ੍ਰਕਿਰਿਆ ਦੌਰਾਨ ਸਾਵਧਾਨੀ ਵਰਤਣ ਲਈ ਕਿਹਾ ਹੈ।

CBSE  ਬੋਰਡ ਨਾਲ ਜੁੜੇ ਸਾਰੇ ਸਕੂਲ 11 ਵੀਂ ਜੂਨ ਜਾਂ ਇਸ ਤੋਂ ਪਹਿਲਾਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਅੰਕ ਅਪਲੋਡ ਕਰਨੇ ਹਨ। ਇਸ ਸਾਲ CBSE 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ 20 ਜੂਨ ਤੱਕ ਐਲਾਨ ਕਰੇਗਾ। ਦਸਵੀਂ ਜਮਾਤ ਦੇ ਨਤੀਜਿਆਂ ਲਈ ਨਵੀਂ ਮਾਰਕਿੰਗ ਸਕੀਮ ਵਿਚ, ਕੁੱਲ 100 ਨੰਬਰਾਂ ਨੂੰ 20 ਨੰਬਰਾਂ ਅਤੇ 80 ਨੰਬਰਾਂ ਵਿਚ ਵੰਡਿਆ ਗਿਆ ਹੈ। ਸਕੂਲ ਪ੍ਰੀਖਿਆਵਾਂ ਲਈ ਕੀਤੇ ਗਏ ਅੰਦਰੂਨੀ ਮਾਰਕਿੰਗ ਦੇ ਅਧਾਰ 'ਤੇ ਸਕੂਲ 20 ਨੰਬਰ ਦੇਵੇਗਾ।

ਬਾਕੀ 80 ਨੰਬਰ ਵਿਦਿਆਰਥੀਆਂ ਨੂੰ ਸਕੂਲ ਦੁਆਰਾ ਕਰਵਾਏ ਗਏ ਇਮਤਿਹਾਨਾਂ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਅਧਾਰ 'ਤੇ ਦਿੱਤੇ ਜਾਣਗੇ। 80 ਨੰਬਰਾਂ 'ਚੋਂ 10 ਨੰਬਰ ਪਿਰਿਓਡਿਕ/ ਯੂਨਿਟ ਟੈਸਟ ਅਤੇ 30 ਨੰਬਰ ਅੱਧ ਸਾਲਾਨਾ ਅਤੇ 40 ਨੰਬਰ ਪ੍ਰੀ-ਬੋਰਡ ਦੇ ਅਧਾਰ 'ਤੇ ਮਿਲਣਗੇ। CBSE ਨੇ ਸਕੂਲਾਂ ਨੂੰ 25 ਮਈ ਤੱਕ ਨਤੀਜਿਆਂ ਨੂੰ ਅੰਤਮ ਰੂਪ ਦੇਣ ਲਈ ਕਿਹਾ ਹੈ ਅਤੇ ਉਸ ਤੋਂ ਬਾਅਦ 5 ਜੂਨ ਤੱਕ ਸਾਰੇ ਸਕੂਲਾਂ ਨੂੰ ਨਤੀਜੇ ਬੋਰਡ 'ਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ।

Get the latest update about board result 2021, check out more about education, cbse class 10, true scoop news & upload direct link

Like us on Facebook or follow us on Twitter for more updates.