CBSE ਨੇ ਦੇਸ਼ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆ ਨੂੰ ਦੇਖਦੇ ਹੋਏ 10 ਕਲਾਸ ਦੇ ਬੋਰਡ ਪੇਪਰ ਰੱਦ ਕਰ ਦਿਤੇ ਸਨ। ਜਿਸ ਤੋਂ ਬਾਅਦ ਬੋਰਡ ਨੇ ਸ਼ਨੀਵਾਰ 1 ਮਈ ਨੂੰ ਨਵੇਂ ਅੰਕ ਨਿਰਧਾਰਿਤ ਕਰਨ ਦੇ ਐਲਾਨ ਕੀਤੇ। ਇਸ ਦੇ ਨਾਲ ਹੀ, ਬੋਰਡ ਨੇ ਆਧਿਕਾਰਕ ਸੂਚਨਾ ਵਿਚ ਕਲਾਸ 11ਵੀਂ ਦੇ ਦਾਖਲੇ ਨਾਲ ਸਬੰਧਿਤ ਕਈ ਮੱਹਵਪੂਰਨ ਘੋਸ਼ਣਾਵਾਂ ਵੀ ਦੱਸੀਆਂ।
ਕਈ ਹੋਰ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ CBSE ਨੇ 11 ਕਲਾਸ ਵਿਚ ਸਟਰੀਮ ਸਿਸਟਮ (ਸਾਇੰਸ, ਕਾਮਰਸ, ਆਰਟਸ ਆਦਿ) ਨੂੰ ਹਟਾਨ ਦਾ ਫੈਸਲਾ ਲਿਆ ਹੈ। ਨਾਲ ਹੀ ਬੋਰਡ ਨੇ ਸਾਰਿਆ ਸਕੂਲਾਂ ਨੂੰ ਆਦੇਸ਼ ਦਿਤੇ ਹਨ ਕਿ 11ਵੀਂ ਦੇ ਅਲੱਗ ਅੱਲਗ ਤਰ੍ਹਾਂ ਦੇ ਵਿਸ਼ਿਆ ਅਤੇ ਸਟਰੀਮ ਸਿਸਟਮ ਤੋਂ ਬਚਣ। ਨਾਲ ਹੀ ਵਿਦਿਆਰਥੀਆਂ ਨੂੰ ਆਪਣਾ ਪਸੰਦ ਦੇ ਵਿਸ਼ੇ ਚੁਣਣ ਦੀ ਛੂਟ ਦਿਤੀ ਜਾਵੇ।
ਮਤਲਬ ਹੁਣ ਵਿਦਿਆਰਥੀ ਹਿਸਾਬ ਨਾਲ ਇਤਹਾਸ, ਰਾਜਨੀਤਿਕ ਵਿਗਆਨ ਆਦਿ ਚੁਣ ਸਕਦੇ ਹਨ। ਉੱਥੇ ਹੀ ਜਿਹਨਾਂ ਵਿਦਿਆਰਥੀਆਂ ਨੇ 10 ਕਲਾਸ ਵਿਚ ਹਿਸਾਬ ਲਿਆ ਸੀ, ਉਹ 11ਵੀਂ ਕਲਾਸ ਵਿਚ ਮੈਥ ਲੈ ਸਕਦੇ ਹਨ। ਸੂਚਨਾ ਦੇ ਮੁਤਾਬਕ ਜਿਹਨਾਂ ਵਿਦਿਆਰਥੀਆਂ ਦੀ 10 ਕਲਾਸ ਵਿਚੋਂ ਕੰਪਾਰਟਮੈਂਟ ਹੈ, ਉਹ ਪੇਪਰਾਂ ਦੇ ਹੋ ਤੱਕ 11ਵੀਂ ਕਲਾਸ ਵਿਚ ਰਹਿ ਸਕਦੇ ਹਨ।