ਸਿੱਖਿਆ ਮੰਤਰੀ ਸ੍ਰੀ ਸੋਨੀ ਨੇ 5 ਜਿਲ੍ਹਿਆਂ ਦੇ 300 ਤੋਂ ਵੱਧ ਮੁਖੀਆਂ ਨੂੰ 10ਵੀਂ-12ਵੀਂ ਦੇ ਸ਼ਾਨਦਾਰ ਨਤੀਜਿਆਂ ਲਈ ਕੀਤਾ ਸਨਮਾਨਿਤ

ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਸ਼ਾਨਦਾਰ ਨਤੀਜੇ ਦੇਣ ਵਾਲੇ ਜਿਲ੍ਹਾ ਫਰੀਦਕੋਟ, ਫਾਜਿਲਕਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸਿੱਖਿਆ ਮੰਤਰੀ ਓ.ਪੀ.ਸੋਨੀ ਨੇ ਪੰਜਾਬ...

ਮੋਹਾਲੀ(ਬਿਊਰੋ)— ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਸ਼ਾਨਦਾਰ ਨਤੀਜੇ ਦੇਣ ਵਾਲੇ ਜਿਲ੍ਹਾ ਫਰੀਦਕੋਟ, ਫਾਜਿਲਕਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸਿੱਖਿਆ ਮੰਤਰੀ ਓ.ਪੀ.ਸੋਨੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ|  ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਸਮੂਹ ਅਧਿਕਾਰੀਆਂ ਤੇ ਅਧਿਆਪਕਾਂ ਨੇ ਮਿਹਨਤ ਨਾਲ ਕੰਮ ਕਰਕੇ ਵਧੀਆ ਨਤੀਜੇ ਦਿੱਤੇ ਹਨ| ਉਹਨਾਂ ਸਿੱਖਿਆ ਸਕੱਤਰ ਦੀ ਕਾਰਜਸ਼ੈਲੀ ਦੀ ਤਾਰੀਫ ਕੀਤੀ|  ਉਹਨਾਂ ਅਧਿਆਪਕਾਂ ਨੂੰ ਕਿਹਾ ਕਿ ਪਿਛਲੇ ਸਾਲ ਦੇ ਆਏ ਚਿੰਤਾਜਨਕ ਨਤੀਜਿਆਂ ਨੂੰ ਪਿੱਛੇ ਛੱਡਦਿਆਂ ਇਸ ਵਾਰ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਕਰਵਾ ਕੇ ਤੇ ਵਧੀਆਾਂ ਨਤੀਜੇ ਦੇ ਕੇ ਖ਼ੁਸ਼ੀ ਦਾ ਮੌਕਾ ਦਿੱਤਾ ਹੈ| ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਮੁੱਖ ਉਦੇਸ਼ ਸਿੱਖਿਆ ਦੀ ਬਿਹਤਰੀ ਹੈ|  ਜਿਸ ਨੂੰ ਪੂਰਾ ਕਰਨ ਲਈ ਉਹ ਖ਼ੁਦ ਅਤੇ ਸਿਖਿਆ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਅਧਿਆਪਕ ਇੱਕ ਟੀਮ ਵੱਜੋਂ ਕੰਮ ਕਰ ਰਹੇ ਹਨ| ਬਾਰਡਰ ਏਰੀਆ ਦੇ ਸਕੂਲਾਂ ਵਿੱਚ ਨਵੀਂ ਭਰਤੀ ਵਾਲੇ ਅਧਿਆਪਕ ਹਾਜ਼ਰ ਹੋ ਚੁੱਕੇ ਹਨ| ਜਿਹੜੀ ਵੀ ਅਧਿਆਪਕ ਭਰਤੀ ਹੋਵੇ ਉਹ ਮੈਰਿਟ ਦੇ ਆਧਾਰ 'ਤੇ ਹੋਵੇ ਇਸ ਲਈ ਪੰਜਾਬ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ| 

ਸਰਕਾਰੀ ਸਕੂਲਾਂ ਦੇ ਬਿਹਤਰ ਨਤੀਜਿਆਂ ਦਾ ਸਿਹਰਾ ਅਧਿਆਪਕਾਂ ਦੇ ਸਿਰ ਬੱਝਦਾ ਹੈ : ਸਿੱਖਿਆ ਸਕੱਤਰ

ਉਹਨਾਂ ਸਿੱਖਿਆ ਸਕੱਤਰ ਦੀ ਇਮਾਨਦਾਰੀ ਦੀ ਤਾਰੀਫ਼ ਕੀਤੀ| ਉਹਨਾਂ ਸੋਸ਼ਲ ਮੀਡੀਆ 'ਤੇ ਚਲ ਰਹੀ ਅਫ਼ਵਾਹ ਕਿ ਸਕੱਤਰ ਤੇ ਸਿੱਖਿਆ ਮੰਤਰੀ ਵਿੱਚ ਟਕਰਾਅ ਚਲ ਰਿਹਾ ਹੈ ਸਬੰਧੀ ਕਿਹਾ ਕਿ ਇਮਾਨਦਾਰ ਅਫ਼ਸਰ ਨਾਲ ਟਕਰਾਅ ਦਾ ਕੋਈ ਸਵਾਲ ਹੀ ਨਹੀਂ ਹੈ|  ਉਹ ਤਾਂ ਸਗੋਂ ਨਿਸਚਿੰਤ ਹਨ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਮਿਹਨਤ ਅਤੇ ਈਮਾਨਦਾਰੀ ਨਾਲ ਸਿੱਖਿਆ ਵਿਭਾਗ ਦੇ ਜੋ ਵੀ ਕੰਮ ਹੋ ਰਹੇ ਹਨ ਉਹ ਬਹੁਤ ਵਧੀਆ ਹਨ| ਇਸ ਮੌਕੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਲ ਕੀਤੇ ਗਏ ਮਿਸਾਲੀ ਕਾਰਜਾਂ 'ਤੇ ਵਿਸਥਾਰ ਵਿੱਚ ਚਾਨਣਾ ਪਾਇਆ| ਉਹਨਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਦੇ ਬੱਚਿਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਸਿੱਖਿਆ ਵਿਭਾਗ ਦੇ ਹਰ ਪੱਧਰ ਦੇ ਅਧਿਕਾਰੀ ਤਨੋਂ-ਮਨੋਂ ਕੰਮ ਕਰ ਰਹੇ ਹਨ| ਇਸ ਮੌਕੇ ਡੀਪੀਆਈ ਸੈਕੰੰਡਰੀ ਸਿੱਖਿਆ ਸੁਖਜੀਤਪਾਲ ਸਿੰਘ, ਡਾਇਰੈਕਟਰ ਐੱਸ.ਸੀ.ਈ.ਆਰ.ਟੀ.  ਇੰਦਰਜੀਤ ਸਿੰਘ, ਬਲਦੇਵ ਸਚਦੇਵਾ ਵਾਇਸ ਚੇਅਰਮੈਨ ਪੰਜਾਬ ਸਕੂਲ  ਸਿੱਖਿਆ ਬੋਰਡ ਨੇ ਵੀ ਸਮੂਹ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੂੰ ਵਧਾਈ ਦਿੱਤੀ| 

ਆਰਟ ਐਂਡ ਕਰਾਫਟ ਅਧਿਆਪਕਾਂ ਦੀ ਐਜੂਸੈੱਟ ਰਾਹੀਂ ਮੀਟਿੰਗ 21 ਮਈ ਨੂੰ

ਸਨਮਾਨ ਸਮਾਰੋਹ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ 25 ਪ੍ਰਿੰਸੀਪਲ ਅਤੇ 25 ਮੁੱਖ ਅਧਿਆਪਕਾਂ ਦੇ ਨਾਲ਼ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਨੇਕ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਕਮਲ ਅਰੋੜਾ, ਪ੍ਰਿੰਸੀਪਲ ਡਾਇਟ ਧਰਮ ਪਾਲ, ਇੰਚਾਰਜ ਸਿੱਖਿਆ ਸੁਧਾਰ ਟੀਮ ਅਰਵਿੰਦਰ ਧਵਨ, ਜ਼ਿਲ੍ਹਾ ਮੈਂਟਰ ਸਾਇੰਸ ਉਮੇਸ਼ ਕੁਮਾਰ, ਗਣਿਤ ਜ਼ਿਲ੍ਹਾ ਮੈਂਟਰ ਰਵੀ ਕੁਮਾਰ ਅਤੇ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਅਨਿਲ ਕੁਮਾਰ, ਜ਼ਿਲ੍ਹਾ ਸਮਾਰਟ ਸਕੂਲ ਮੋਟੀਵੇਟਰ ਰਾਕੇਸ਼ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ| ਸਨਮਾਨ ਸਮਾਰੋਹ ਵਿੱਚ ਫਰੀਦਕੋਟ ਜ਼ਿਲ੍ਹੇ ਦੇ 21 ਪ੍ਰਿੰਸੀਪਲ ਅਤੇ 24 ਮੁੱਖ ਅਧਿਆਪਕਾਂ ਦੇ ਨਾਲ਼ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਲਜੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪ੍ਰਦੀਪ ਦਿਓੜਾ, ਪ੍ਰਿੰਸੀਪਲ ਡਾਇਟ ਹਰੀਸ਼ ਮੌਂਗਾ, ਇੰਚਾਰਜ ਸਿੱਖਿਆ ਸੁਧਾਰ ਟੀਮ ਧਰਮਵੀਰ ਸਿੰਘ, ਜ਼ਿਲ੍ਹਾ ਮੈਂਟਰ ਸਾਇੰਸ ਬਿਹਾਰੀ ਲਾਲ, ਗਣਿਤ ਜ਼ਿਲ੍ਹਾ ਮੈਂਟਰ ਸੁਨੀਲ ਮਿੱਤਲ ਅਤੇ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਸੁਰਿੰਦਰ ਸਚਦੇਵਾ, ਜ਼ਿਲ੍ਹਾ ਸਮਾਰਟ ਸਕੂਲ ਮੋਟੀਵੇਟਰ ਜਸਮਿੰਦਰ ਹੋਂਡਾ ਨੂੰ ਵੀ ਸਨਮਾਨਿਤ ਕੀਤਾ ਗਿਆ| 

ਆਧੁਨਿਕ ਸਹੂਲਤਾਂ ਨਾਲ ਲੈਸ 'ਸੈਲਫ ਮੇਡ ਸਮਾਰਟ ਸਕੂਲ', ਤਸਵੀਰਾਂ ਦੇਖ ਹੋ ਜਾਓਗੇ ਹੈਰਾਨ

ਸਨਮਾਨ ਸਮਾਰੋਹ ਵਿੱਚ ਫਾਜਿਲਕਾ ਜ਼ਿਲ੍ਹੇ ਦੇ 39 ਪ੍ਰਿੰਸੀਪਲ ਅਤੇ 29 ਮੁੱਖ ਅਧਿਆਪਕਾਂ ਦੇ ਨਾਲ਼ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕੁਲਵੰਤ ਸਿੰਘ, ਪ੍ਰਿੰਸੀਪਲ ਡਾਇਟ ਰਾਜ ਕੁਮਾਰ, ਇੰਚਾਰਜ ਸਿੱਖਿਆ ਸੁਧਾਰ ਟੀਮ ਵਿਪਨ ਕਟਾਰੀਆ, ਜ਼ਿਲ੍ਹਾ ਮੈਂਟਰ ਸਾਇੰਸ ਨਰੇਸ਼ ਕੁਮਾਰ, ਗਣਿਤ ਜ਼ਿਲ੍ਹਾ ਮੈਂਟਰ ਅਸ਼ੋਕ ਕੁਮਾਰ ਅਤੇ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਗੌਤਮ ਗੌੜ ਨੂੰ ਵੀ ਸਨਮਾਨਿਤ ਕੀਤਾ ਗਿਆ| ਸਨਮਾਨ ਸਮਾਰੋਹ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ 58 ਪ੍ਰਿੰਸੀਪਲ ਅਤੇ 32 ਮੁੱਖ ਅਧਿਆਪਕਾਂ ਦੇ ਨਾਲ਼ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਕੇਸ਼ ਬਾਲਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਲਖਵਿੰਦਰ ਸਿੰਘ ਅਤੇ ਰਾਕੇਸ਼ ਗੁਪਤਾ, ਪ੍ਰਿੰਸੀਪਲ ਡਾਇਟ ਬਲਬੀਰ ਸਿੰਘ, ਇੰਚਾਰਜ ਸਿੱਖਿਆ ਸੁਧਾਰ ਟੀਮ ਸੁਰਿੰਦਰ ਕੁਮਾਰ, ਜ਼ਿਲ੍ਹਾ ਮੈਂਟਰ ਅੰਗਰੇਜ਼ੀ ਨਰਿੰਦਰ ਸਿੰਘ ਅਤੇ ਜ਼ਿਲ੍ਹਾ ਸਮਾਰਟ ਸਕੂਲ ਮੋਟੀਵੇਟਰ ਮਨਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ| 

ਮੈਰੀਟੋਰੀਅਸ ਸਕੂਲਾਂ ਦਾ ਆਇਆ ਸ਼ਾਨਦਾਰ ਨਤੀਜਾ, 1448 ਵਿਦਿਆਰਥੀਆਂ ਨੇ ਪ੍ਰਾਪਤ ਕੀਤੇ 80 ਫੀਸਦੀ ਤੋਂ ਵੱਧ ਅੰਕ

ਸਨਮਾਨ ਸਮਾਰੋਹ ਵਿੱਚ ਪਠਾਨਕੋਟ ਜ਼ਿਲ੍ਹੇ ਦੇ 25 ਪ੍ਰਿੰਸੀਪਲ ਅਤੇ 22 ਮੁੱਖ ਅਧਿਆਪਕਾਂ ਦੇ ਨਾਲ਼ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕੁਲਵੰਤ ਸਿੰਘ ਵੱਲ੍ਹਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਬਲਦੇਵ ਰਾਜ, ਪ੍ਰਿੰਸੀਪਲ ਡਾਇਟ ਬਲਵੀਰ ਸਿੰਘ, ਇੰਚਾਰਜ ਸਿੱਖਿਆ ਸੁਧਾਰ ਟੀਮ ਰਾਜੇਸ਼ਵਰ ਸਲਾਰੀਆ, ਜ਼ਿਲ੍ਹਾ ਮੈਂਟਰ ਸਾਇੰਸ ਸੰਜੀਵ ਸ਼ਰਮਾ, ਗਣਿਤ ਜ਼ਿਲ੍ਹਾ ਮੈਂਟਰ ਸੰਜੀਵ ਕੁਮਾਰ ਅਤੇ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਸੁਮੀਰ ਸ਼ਰਮਾ, ਜ਼ਿਲ੍ਹਾ ਸਮਾਰਟ ਸਕੂਲ ਮੋਟੀਵੇਟਰ ਬਲਵਿੰਦਰ ਸੈਣੀ ਨੂੰ ਵੀ ਸਨਮਾਨਿਤ ਕੀਤਾ ਗਿਆ| ਇਹਨਾਂ ਤੋਂ ਇਲਾਵਾ ਸਿੱਖਿਆ ਮੰਤਰੀ ਓ.ਪੀ. ਸੋਨੀ ਵੱਲੋਂ ਜਿਲ੍ਹਿਆਂ ਦੇ ਨੋਡਲ ਅਫ਼ਸਰਾਂ ਗੁਰਦਾਸਪੁਰ ਦੇ ਗੁਰਮੇਜ ਕੈਂਥ, ਫਰੀਦਕੋਟ ਦੇ ਪ੍ਰਭਜੋਤ ਕੌਰ, ਪਠਾਨਕੋਟ ਦੇ ਬਿਮਲਾ ਰਾਣੀ, ਫਾਜਿਲਕਾ ਦੇ ਸੁਸ਼ੀਲ ਨਾਥ, ਫਿਰੋਜਪੁਰ ਦੇ ਗੁਰਜੀਤ ਸਿੰਘ ਦੇ ਨਾਲ ਨਾਲ ਰਵਿੰਦਰ ਕੁਮਾਰ ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਠਾਨਕੋਟ ਨੂੰ ਵੀ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ|

Get the latest update about Punjab Latest News, check out more about Punjabi Education News, Punjab News, True Scoop News & Government News Punjab

Like us on Facebook or follow us on Twitter for more updates.