ਈਦ ਮੁਬਾਰਕ, ਮੁਸਲਮਾਨ ਭਾਈਚਾਰੇ ਨੇ ਖੈਰਦੀਨ ਜਾਮਾ ਮਸਜਿਦ 'ਚ ਕੀਤੀ ਨਮਾਜ਼ ਅਦਾ, ਸ਼ਾਂਤੀ ਦਾ ਦਿੱਤਾ ਸੰਦੇਸ਼

ਈਦ-ਉਲ-ਫਿਤਰ 'ਤੇ ਮੁਸਲਿਮ ਭਾਈਚਾਰੇ ਵੱਲੋਂ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ। ਅੱਜ ਸਵੇਰੇ ਅੰਮ੍ਰਿਤਸਰ ਦੀ ਮਸਜਿਦ ਖੈਰਦੀਨ ਜਾਮਾ ਮਸਜਿਦ ਵਿੱਚ ਮੁਸਲਮਾਨ ਭਾਈਚਾਰੇ ਵਲੋਂ ਨਮਾਜ਼ ਅਦਾ ਕੀਤੀ ਗਈ ਅਤੇ ਇਸ ਤੋਂ ਬਾਅਦ ਸਾਰਿਆਂ ਨੇ ਇੱਕ ਦੂਜੇ ਨੂੰ ਈਦ ਮੁਬਾਰਕ ਦੇ ਕੇ ਵਰਤ ਸਮਾਪਤ ਕੀਤਾ...

ਅੰਮ੍ਰਿਤਸਰ:- ਈਦ-ਉਲ-ਫਿਤਰ 'ਤੇ ਮੁਸਲਿਮ ਭਾਈਚਾਰੇ ਵੱਲੋਂ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ। ਅੱਜ ਸਵੇਰੇ ਅੰਮ੍ਰਿਤਸਰ ਦੀ ਮਸਜਿਦ ਖੈਰਦੀਨ ਜਾਮਾ ਮਸਜਿਦ ਵਿੱਚ ਮੁਸਲਮਾਨ ਭਾਈਚਾਰੇ ਵਲੋਂ ਨਮਾਜ਼ ਅਦਾ ਕੀਤੀ ਗਈ ਅਤੇ ਇਸ ਤੋਂ ਬਾਅਦ ਸਾਰਿਆਂ ਨੇ ਇੱਕ ਦੂਜੇ ਨੂੰ ਈਦ ਮੁਬਾਰਕ ਦੇ ਕੇ ਵਰਤ ਸਮਾਪਤ ਕੀਤਾ ਗਿਆ। ਇਸ ਮੌਕੇ ਮਸਜਿਦ ਦੇ ਇਮਾਮ ਨੇ ਪੂਰੀ ਦੁਨੀਆ ਵਿੱਚ ਸ਼ਾਂਤੀ ਦਾ ਮਾਹੌਲ ਕਾਇਮ ਕਰਨ ਲਈ ਦੁਆ ਕੀਤੀ।


ਈਦ-ਉਲ-ਫਿਤਰ ਦੇ ਮੌਕੇ 'ਤੇ ਮੁਸਲਿਮ ਭਾਈਚਾਰੇ ਵਲੋਂ ਨਮਾਜ਼ ਅਦਾ ਕਰਕੇ ਇੱਕ ਮਹੀਨੇ ਤੋਂ ਚੱਲ ਰਹੇ ਰੋਜ਼ੇ ਦੀ ਸਮਾਪਤੀ ਕੀਤੀ ਗਈ ਹੈ। ਅੰਮ੍ਰਿਤਸਰ ਦੀ ਖੈਰਦੀਨ ਜਾਮਾ ਮਸਜਿਦ ਵਿੱਚ ਲੱਖਾਂ ਸ਼ਰਧਾਲੂ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਅਤੇ ਫਿਰ ਇੱਕ ਦੂਜੇ ਨੂੰ ਗਲੇ ਲਗਾ ਕੇ ਈਦ ਮੁਬਾਰਕ ਦੀ ਕਾਮਨਾ ਕੀਤੀ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਸਜਿਦ 'ਚ ਪਹੁੰਚ ਕੇ ਮਸਜਿਦ ਦੇ ਮੌਲਵੀ ਨੂੰ ਵਧਾਈ ਦਿੱਤੀ

ਇਸ ਮੌਕੇ ਮੁਸਲਿਮ ਭਾਈਚਾਰੇ ਲੋਕਾਂ ਦਾ ਕਹਿਣਾ ਹੈ ਕਿ ਈਦ-ਉਲ-ਫਿਤਰ ਦੀ ਜਾਣਕਾਰੀ ਦਿੰਦੇ ਹੋਏ ਪੂਰੀ ਦੁਨੀਆ 'ਚ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਹੈ। ਉਨ੍ਹਾਂ ਦਸਿਆ ਕਿ ਈਦ ਤੋਂ ਇੱਕ ਮਹੀਨਾ ਪਹਿਲਾਂ ਜੋ ਰੋਜ਼ੇ ਰੱਖੇ ਜਾਂਦੇ ਹਨ, ਉਹ ਇਸ ਲਈ ਰੱਖੇ ਜਾਂਦੇ ਹਨ, ਤਾਂ ਜੋ ਜੇਕਰ ਕਿਸੇ ਵਿਅਕਤੀ ਨੇ ਕੋਈ ਗੁਨਾਹ ਕੀਤਾ ਹੈ ਤਾਂ ਉਹ ਵਰਤ ਰੱਖ ਕੇ ਆਪਣੀ ਆਤਮਾ ਨੂੰ ਸ਼ੁੱਧ ਕਰ ਸਕੇ। ਉਨ੍ਹਾਂ ਤੋਂ ਇਲਾਵਾ ਮਸਜਿਦ ਦੇ ਮੌਲਵੀ ਨੇ ਦੇਸ਼ ਅਤੇ ਦੁਨੀਆ ਵਿੱਚ ਅਮਨ-ਸ਼ਾਂਤੀ ਬਹਾਲ ਰੱਖਣ ਦਾ ਸੰਦੇਸ਼ ਦਿੱਤਾ।

Get the latest update about EID MUBARAK, check out more about PUNJAB NEWS, EID FESTIVAL & TRUE SCOOP PUNJABI

Like us on Facebook or follow us on Twitter for more updates.