8 ਹਫਤੇ ਦੇ ਬੱਚੇ ਨੂੰ ਲੱਗੇਗਾ 16 ਕਰੋੜ ਦਾ ਟੀਕਾ, ਜਾਣੋਂ ਕਿਹੜੀ ਹੈ ਬੀਮਾਰੀ?

ਬ੍ਰਿਟੇਨ ਵਿਚ ਸਿਰਫ 8 ਹਫਤੇ ਯਾਨੀ ਦੋ ਮਹੀਨੇ ਦੇ ਇਕ ਬੱਚੇ ਨੂੰ ਦੁਨੀਆ ਦਾ ਸਭ ਤੋਂ ਮਹਿੰ...

ਬ੍ਰਿਟੇਨ ਵਿਚ ਸਿਰਫ 8 ਹਫਤੇ ਯਾਨੀ ਦੋ ਮਹੀਨੇ ਦੇ ਇਕ ਬੱਚੇ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਟੀਕਾ ਲਗਾਇਆ ਜਾਵੇਗਾ। ਇਸ ਟੀਕੇ ਦੀ ਕੀਮਤ 16 ਕਰੋੜ ਰੁਪਏ ਹੈ। ਇਸ ਦੌਰਾਨ ਸਾਰਿਆਂ ਦੇ ਮਨ ਵਿਚ ਇਕੋ ਸਵਾਲ ਉੱਠੇਗਾ ਕਿ ਬੱਚੇ ਨੂੰ ਆਖਿਰ ਕਿਹੜੀ ਬੀਮਾਰੀ ਹੈ। ਤੁਹਾਨੂੰ ਦੱਸ ਦਈਏ ਕਿ ਕਿ ਬੱਚੇ ਨੂੰ ਜੈਨੇਟਿਕ ਸਪਾਈਨਲ ਮਸਕੂਲਰ ਅਟਰੋਫੀ ਨਾਂ ਦੀ ਬੀਮਾਰੀ ਹੈ। ਬ੍ਰਿਟੇਨ ਵਿਚ ਜਨਮੇ 8 ਹਫਤੇ ਦੇ ਬੱਚੇ ਦਾ ਨਾਂ ਐਡਵਰਡ ਹੈ। ਐਡਵਰਡ ਨੂੰ ਇਸ ਬੀਮਾਰੀ ਤੋਂ ਨਿਜਾਤ ਦਿਵਾਉਣ ਲਈ 1.7 ਮਿਲੀਅਨ ਪੌਂਡ ਯਾਨੀ 16 ਕਰੋੜ ਰੁਪਏ ਦਾ ਜੋਲਗੇਨੇਸਮਾ ਟੀਕਾ ਲਗਾਇਆ ਜਾਵੇਗਾ।

ਜਾਣੋਂ ਕੀ ਹੈ ਇਹ ਬੀਮਾਰੀ?
ਜੈਨੇਟਿਕ ਸਪਾਈਨਲ ਮਸਕੂਲਰ ਅਟਰੋਫੀ ਸਰੀਰ ਵਿਚ ਐੱਸ.ਐੱਮ.ਐੱਨ.-1 ਜੀਨ ਦੀ ਕਮੀ ਨਾਲ ਹੁੰਦੀ ਹੈ। ਇਸ ਨਾਲ ਛਾਤੀ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਸਾਹ ਲੈਣ ਵਿਚ ਦਿੱਕਤ ਹੋਣ ਲੱਗਦੀ ਹੈ। ਇਹ ਬੀਮਾਰੀ ਬੱਚਿਆਂ ਨੂੰ ਹੁੰਦੀ ਹੈ ਅਤੇ ਬਾਅਦ ਵਿਚ ਦਿੱਕਤ ਵਧਣ ਲੱਗ ਜਾਂਦੀ ਹੈ। ਇਸ ਨਾਲ ਮਹੀਜ਼ ਦੀ ਮੌਤ ਹੋ ਜਾਂਦੀ ਹੈ। ਬ੍ਰਿਟੇਨ ਵਿਚ ਇਹ ਬੀਮਾਰੀ ਜ਼ਿਆਦਾ ਹੈ ਅਤੇ ਉਥੇ ਹਰ ਸਾਲ ਤਕਰੀਬਨ 60 ਬੱਚੇ ਇਸ ਬੀਮਾਰੀ ਨਾਲ ਪੈਦਾ ਹੁੰਦੇ ਹਨ।

ਇਸ ਬੀਮਾਰੀ ਦਾ ਤਿੰਨ ਸਾਲ ਪਹਿਲਾਂ ਤੱਕ ਨਹੀਂ ਸੀ ਇਲਾਜ
ਇਸ ਬੀਮਾਰੀ ਦਾ ਤਿੰਨ ਸਾਲ ਪਹਿਲਾਂ ਤੱਕ ਕੋਈ ਇਲਾਜ ਹੀ ਮੌਜੂਦ ਨਹੀਂ ਸੀ। ਇਸ ਬੀਮਾਰੀ ਨੂੰ ਤਿੰਨ ਤਰ੍ਹਾਂ ਦੀ ਜੀਨ ਥੈਰੇਪੀ ਨਾਲ ਦਰੁਸਤ ਕੀਤਾ ਜਾਂਦਾ ਹੈ-ਜੋਲਗੇਨੇਸਮਾ (16 ਕਰੋੜ ਰੁਪਏ), ਗਿਲਬੇਰਾ ਥੈਰੇਪੀ (7.3 ਕਰੋੜ ਰੁਪਏ) ਅਤੇ ਲਕਸਟੁਰਨਾ ਟੀਕਾ (6 ਕਰੋੜ ਰੁਪਏ)। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਇਹ ਇਕ ਦੁਰਲੱਭ ਬੀਮਾਰੀ ਹੈ ਅਤੇ ਇਸ ਦੇ ਇਲਾਜ ਦੇ ਲਈ ਇਹ ਦਵਾਈ ਇਕ ਵਾਰ ਹੀ ਰੋਗੀ ਨੂੰ ਦਿੱਤੀ ਜਾਂਦੀ ਹੈ ਅਤੇ ਇਹ ਬਹੁਤ ਮਹਿੰਗੀ ਹੈ। 2017 ਵਿਚ ਕਾਫੀ ਰਿਸਰਚ ਅਤੇ ਟੈਸਟਿੰਗ ਤੋਂ ਬਾਅਦ ਸਫਲਤਾ ਮਿਲੀ ਅਤੇ ਟੀਕੇ ਦਾ ਉਤਪਾਦਨ ਸ਼ੁਰੂ ਕੀਤਾ ਗਿਆ। ਸਾਲ 2017 ਵਿਚ 15 ਬੱਚਿਆਂ ਨੂੰ ਇਹ ਦਵਾਈ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸਾਰੇ 20 ਹਫਤਿਆਂ ਤੋਂ ਜ਼ਿਆਦਾ ਦਿਨਾਂ ਤੱਕ ਜਿਊਂਦੇ ਰਹੇ।

ਐਡਵਰਡ ਦੇ ਮਾਤਾ-ਪਿਤਾ ਨੇ ਆਪਣੇ ਬੱਚੇ ਦੇ ਇਲਾਜ ਲਈ ਕ੍ਰਾਊਨ ਫੰਡਿੰਗ ਦੇ ਰਾਹੀਂ ਪੈਸੇ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਉਨ੍ਹਾਂ ਨੂੰ ਹੁਣ ਤੱਕ 1.7 ਕਰੋੜ ਰੁਪਏ ਬਤੌਰ ਮਦਦ ਮਿਲ ਵੀ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਪੈਸਿਆਂ ਤੋਂ ਵਧੇਰੇ ਕੀਮਤੀ ਬੱਚੇ ਦੀ ਜ਼ਿੰਦਗੀ ਹੈ। ਸਸੈਕਸ ਵਿਚ ਰਹਿਣ ਵਾਲੇ ਐਡਵਰਡ ਦੇ ਮਾਤਾ-ਪਿਤਾ ਜਾਨ ਹਾਲ ਅਤੇ ਮੇਗਨ ਵਿਲੀਸ ਕਹਿੰਦੇ ਹਨ ਕਿ ਉਹ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰਨਗੇ। ਉਥੇ ਹੀ ਮਾਂ ਮੇਗਨ ਕਹਿੰਦੀ ਹੈ ਕਿ ਟੀਕਾ ਬਹੁਤ ਹੀ ਜ਼ਿਆਦਾ ਮਹਿੰਗਾ ਹੈ ਪਰ ਰਿਸਰਚ ਦੇ ਨਤੀਜੇ ਦੱਸਦੇ ਹਨ ਕਿ ਇਹ ਬੇਹੱਦ ਕਾਰਗਰ ਵੀ ਹੈ ਅਤੇ ਇਸ ਨੇ ਕਈ ਬੱਚਿਆਂ ਦੀ ਜਾਨ ਬਚਾਈ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਦੇ ਦੋਸ਼ ਵਿਚ 2 ਗ੍ਰਿਫਤਾਰ, ਨਿਕਲਿਆ ਖਾਲਿਸਤਾਨੀ ਕਨੈਕਸ਼ਨ

Get the latest update about worlds most expensive drug, check out more about spinal muscular atrophy & eightweek old boy

Like us on Facebook or follow us on Twitter for more updates.