ਐਲਨ ਮਸਕ ਖਰੀਦਣਾ ਚਾਹੁੰਦੇ ਹਨ 'ਟਵਿੱਟਰ', ਆਫਰ ਕੀਤੀ ਇੰਨੀ ਕੀਮਤ

ਨਿਊਯਾਰਕ : ਟੇਸਲਾ ਦੇ ਸੀਈਓ ਐਲੋਨ ਮਸਕ ਨੇ ਹਾਲ ਹੀ ਵਿੱਚ ਟਵਿੱਟਰ ਵਿੱਚ ਲਗਭਗ 9 ਪਰਸੈਂਟ ਦੀ ਭਾ

ਨਿਊਯਾਰਕ : ਟੇਸਲਾ ਦੇ ਸੀਈਓ ਐਲੋਨ ਮਸਕ ਨੇ ਹਾਲ ਹੀ ਵਿੱਚ ਟਵਿੱਟਰ ਵਿੱਚ ਲਗਭਗ 9 ਪਰਸੈਂਟ ਦੀ ਭਾਈਵਾਲੀ ਲਈ ਸੀ। ਹੁਣ ਇੱਕ ਨਵੀਂ ਰਿਪੋਰਟ ਅਨੁਸਾਰ ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ ਨੂੰ ਉਹ ਖਰੀਦਣਾ ਚਾਹੁੰਦੇ ਹਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਟਵਿੱਟਰ ਇੰਕ ਨੂੰ ਐਲੋਨ ਨੇ ਖਰੀਦਣ ਲਈ ਕੰਪਨੀ ਨੂੰ ਇੱਕ ਪੇਸ਼ਕਸ਼ ਕੀਤੀ ਹੈ। ਐਲੋਨ ਮਸਕ ਨੇ ਟਵਿੱਟਰ 'ਚ ਕਿਹਾ ਹੈ ਕਿ ਕਾਫੀ ਜ਼ਿਆਦਾ ਪੋਟੈਂਸ਼ੀਅਲ ਹੈ ਅਤੇ ਉਹ ਇਸ ਨੂੰ ਅਨਲੋਕ ਕਰਨਾ ਚਾਹੁੰਦੇ ਹਨ। ਇੱਕ ਰਿਪੋਰਟ ਅਨੁਸਾਰ ਐਲੋਨ ਮਸਕ ਨੇ ਇਸਦੇ ਲਈ ਕੰਪਨੀ ਨੂੰ ਲਗਭਗ 43 ਬਿਲੀਅਨ ਡਾਲਰ (ਲਗਭਗ 3273.44 ਅਰਬ ਰੁਪਏ) ਦਾ ਆਫਰ ਦਿੱਤਾ ਹੈ। ਕੰਪਨੀ ਪ੍ਰਤੀ ਸ਼ੇਅਰ ਲਈ 54.20 ਡਾਲਰ (ਲਗਭਗ 4,100 ਰੁਪਏ) ਖਰਚ ਕਰੇਗੀ। ਟੇਸਲਾ ਦੇ ਸੀਈਓ ਐਲੋਨ ਮਸਕ ਨੇ 4 ਅਪ੍ਰੈਲ ਨੂੰ ਟਵਿੱਟਰ ਵਿੱਚ ਲਗਭਗ 9 ਪਰਸੈਂਟ ਦਾ ਸਟੇਕ ਲਿਆ ਸੀ। ਜਿਸ ਤੋਂ ਬਾਅਦ ਟਵੀਟ ਦੇ ਸ਼ੇਅਰ ਵਿੱਚ ਲਗਾਤਾਰ ਉਛਾਲ ਦੇਖਿਆ ਗਿਆ। ਨਿਊਜ਼ ਏਜੰਸੀ ਮੁਤਾਬਕ, ਮਸਕ ਨੇ ਟਵਿੱਟਰ ਦੇ ਚੇਅਰਮੈਨ ਬ੍ਰੇਟ ਟੇਲਰ ਨੂੰ ਲਿਖੀ ਚਿੱਠੀ ਵਿਚ ਲਿਖਿਆ ਕਿ ਟਵਿੱਟਰ ਨੂੰ ਪ੍ਰਾਈਵੇਟ ਕੰਪਨੀ ਵਿਚ ਬਦਲਣ ਦੀ ਲੋੜ ਹੈ। 

ਉਨ੍ਹਾਂ ਨੇ ਚਿੱਠੀ ਵਿਚ ਇਹ ਵੀ ਕਿਹਾ ਹੈ ਕਿ ਇਸ ਵਿਚ ਇਨਵੈਸਟਮੈਂਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਮਝ ਵਿਚ ਆਇਆ ਹੈ ਕਿ ਇਹ ਕੰਪਨੀ ਅਜੇ ਜੈਸੀ ਹੈ ਉਂਝ ਵਿਚ ਨਾ ਹੀ ਵਧੇਗੀ ਨਾ ਹੀ ਇਹ ਆਪਣੇ ਮਕਸਦ ਨੂੰ ਪੂਰਾ ਕਰ ਸਕੇਗੀ। ਉਨ੍ਹਾਂ ਦਾ ਇਹ ਆਫਰ ਕਾਫੀ ਵਧੀਆ ਹੈ ਅਤੇ ਜੇਕਰ ਇਸ ਨੂੰ ਐਕਸੈਪਟ ਨਹੀਂ ਕੀਤਾ ਜਾਂਦਾ ਹੈ ਤਾਂ ਉਹ ਸ਼ੇਅਰਹੋਲਡਰ ਵਜੋਂ ਆਪਣੀ ਸਥਿਤੀ 'ਤੇ ਫਿਰ ਤੋਂ ਸੋਚਣਗੇ। ਇਸ ਹਫਤੇ ਦੀ ਸ਼ੁਰੂਆਤ ਵਿਚ ਮਸਕ ਨੇ ਟਵਿੱਟਰ ਬੋਰਡ ਜੁਆਇਨ ਕਰਨ ਦੇ ਪਲਾਨ ਨੂੰ ਕੈਂਸਲ ਕਰ ਦਿੱਤਾ ਸੀ। ਬੋਰਡ ਸੀਟ ਲੈਣ ਨਾਲ ਕੰਪਨੀ ਟੇਕਓਵਰ ਕਰਨ ਦੀ ਸੰਭਾਵਨਾ ਖਤਮ ਹੋ ਜਾਂਦੀ। ਕੰਪਨੀ ਵਿਚ ਸਟੇਕ ਲੈਣ ਤੋਂ ਬਾਅਦ ਮਸਕ ਨੇ ਟਵਿੱਟਰ ਬਾਰੇ ਟਵੀਟ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਬਾਕੀ ਯੂਜ਼ਰਸ ਨੂੰ ਟਵਿੱਟਰ ਹੈੱਡਕੁਆਰਟਰ ਨੂੰ ਹੋਮਲੈੱਸ ਲਈ ਸ਼ੈਲਟਰ ਬਣਾਉਣ ਅਤੇ ਟਵੀਟਸ ਵਿਚ ਐਡਿਟ ਬਟਨ ਦੇਣ ਬਾਰੇ ਗੱਲ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰੀਮੀਅਮ ਯੂਜ਼ਰਸ ਨੂੰ ਆਟੋਮੈਟਿਕ ਵੈਰੀਫਿਕੇਸ਼ਨ ਦੇਣ 'ਤੇ ਵੀ ਗੱਲ ਕੀਤੀ। ਉਨ੍ਹਾਂ ਦੇ ਇਕ ਟਵੀਟ ਮੁਤਾਬਕ ਟਵਿਟਰ ਦੀ ਸਥਿਤੀ ਠੀਕ ਨਹੀਂ ਹੈ ਕਿਉਂਕਿ ਜ਼ਿਆਦਾ ਫਾਲੋਅਰਸ ਵਾਲੇ ਕਈ ਸੈਲੀਬ੍ਰਿਟੀ ਕਾਫੀ ਘੱਟ ਟਵੀਟ ਕਰਦੇ ਹਨ।

Get the latest update about Truescoop news, check out more about Elan Musk, Twitter & Tesla CEO

Like us on Facebook or follow us on Twitter for more updates.