ਬਜ਼ੁਰਗ ਦਾਦੀ ਦਾ ਹੈਰਾਨੀਜਨਕ ਸਟੰਟ, ਵਾਇਰਲ ਵੀਡੀਓ ਦੇਖ ਲੋਕਾਂ ਨੇ ਕਿਹਾ- OMG!

ਹਰਕੀ ਪੌੜੀ ਦੀ ਉਚਾਈ ਤੋਂ ਬਿਨਾਂ ਕਿਸੇ ਡਰ ਦੇ ਗੰਗਾ ਵਿੱਚ ਛਾਲ ਮਾਰਨ ਵਾਲੀ ਇਸ ਬਜ਼ੁਰਗ ਔਰਤ ਦੀ ਉਮਰ 70 ਸਾਲ ਤੋਂ ਵੱਧ ਹੈ। ਬਜ਼ੁਰਗ ਹਰਿਆਣਾ ਦੇ ਜੀਂਦ ਦਾ ਰਹਿਣ ਵਾਲੀ ਹੈ...

ਸ਼ੋਸ਼ਲ ਮੀਡੀਆ ਤੇ ਅੱਜ ਕੱਲ੍ਹ ਹਰਿਆਣਾ ਦੀ ਇੱਕ ਬਜ਼ੁਰਗ ਔਰਤ ਖੂਬ ਵਾਇਰਲ ਹੋ ਰਹੀ ਹੈ। ਇਸ ਬਜ਼ੁਰਗ ਮਹਿਲਾ ਦੀ ਇਨੀ ਪ੍ਰਸਿੱਧੀ ਦਾ ਕਾਰਨ ਉਸ ਦੀ ਗੰਗਾ ਦੇ ਪੁਲ ਤੋਂ ਕੀਤਾ ਗਿਆ ਸਟੰਟ ਹੈ ਜਿਸ 'ਚ ਉਸ ਨੂੰ ਗੰਗਾ ਨਦੀ 'ਚ ਨਿਡਰਤਾ ਨਾਲ ਛਾਲ ਮਾਰ ਕੇ ਸਹੀ ਸਲਾਮਤ ਕਿਨਾਰੇ ਵੱਲ ਤੈਰਾਕੀ ਕਰਕੇ ਦੇਖਿਆ ਜਾ ਸਕਦਾ ਹੈ। ਹਰਕੀ ਪੌੜੀ ਦੀ ਉਚਾਈ ਤੋਂ ਬਿਨਾਂ ਕਿਸੇ ਡਰ ਦੇ ਗੰਗਾ ਵਿੱਚ ਛਾਲ ਮਾਰਨ ਵਾਲੀ ਇਸ ਬਜ਼ੁਰਗ ਔਰਤ ਦੀ ਉਮਰ 70 ਸਾਲ ਤੋਂ ਵੱਧ ਹੈ। ਬਜ਼ੁਰਗ ਹਰਿਆਣਾ ਦੇ ਜੀਂਦ ਦਾ ਰਹਿਣ ਵਾਲੀ ਹੈ। 
ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਔਰਤ ਹਰਕੀ ਪੌੜੀ 'ਤੇ ਇਸ਼ਨਾਨ ਕਰ ਰਹੀ ਸੀ। ਉੱਥੇ ਕੁਝ ਨੌਜਵਾਨ ਪੁਲ ਤੋਂ ਗੰਗਾ ਵਿੱਚ ਛਾਲ ਮਾਰ ਰਹੇ ਸਨ। ਜਿਸ ਨੂੰ ਦੇਖ ਕੇ ਬਜ਼ੁਰਗ ਔਰਤ ਨੂੰ ਵੀ ਆਪਣੀ ਜਵਾਨੀ ਦੇ ਦਿਨ ਯਾਦ ਆ ਗਏ ਅਤੇ ਉਹ ਹੌਂਸਲੇ ਵਿਚ ਆ ਗਈ। ਬਜ਼ੁਰਗ ਨੇ ਪੁਲ 'ਤੇ ਪਹੁੰਚ ਕੇ ਪੁਲ ਤੋਂ ਗੰਗਾ ਦੇ ਤੇਜ਼ ਵਹਾਅ 'ਚ ਛਾਲ ਮਾਰ ਦਿੱਤੀ। ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਬਜ਼ੁਰਗ ਔਰਤ ਹੌਲੀ-ਹੌਲੀ ਤੈਰ ਕੇ ਗੰਗਾ 'ਚੋਂ ਬਾਹਰ ਨਿਕਲਦੀ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਕਿਸੇ ਨੇ ਇਹ ਦ੍ਰਿਸ਼ ਆਪਣੇ ਮੋਬਾਈਲ 'ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। 

Get the latest update about Harki Paidi STUNT, check out more about GANGA STUNT, VIRAL VIDEO, ELDER WOMAN STUNT & Uttarakhand Viral Video

Like us on Facebook or follow us on Twitter for more updates.