ਚੋਣ ਕਮਿਸ਼ਨ: ਹੁਣ 17 ਸਾਲ ਉਮਰ ਤੋਂ ਬਾਅਦ ਵੋਟਰ ਸੂਚੀ ਲਈ ਅਪਲਾਈ ਕਰ ਸਕਣਗੇ ਨੌਜਵਾਨ

ਚੋਣ ਕਮਿਸ਼ਨ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਿਆ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਹੁਣ ਨੌਜਵਾਨਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ 18 ਸਾਲ ਦੀ ਉਮਰ ਸੀਮਾ ਪੂਰੀ ਹੋਣ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ...

ਚੋਣ ਕਮਿਸ਼ਨ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਹੁਣ ਨੌਜਵਾਨਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ 18 ਸਾਲ ਦੀ ਉਮਰ ਸੀਮਾ ਪੂਰੀ ਹੋਣ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਬਲਕਿ ਨੌਜਵਾਨ ਜੋ 17 ਸਾਲ ਦੇ ਹੋ ਚੁਕੇ ਹਨ ਕਿਸੇ ਵੀ ਸਮੇਂ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਜਿਵੇਂ ਹੀ ਨੌਜਵਾਨ 17 ਸਾਲ ਦੇ ਹੋ ਜਾਂਦੇ ਉਸ ਤੋਂ ਬਾਅਦ ਉਹ ਸੂਚੀਬੱਧ ਹੋ ਸਕਦੇ ਹਨ। 

ਵੋਟਰ ਸੂਚੀ ਨੂੰ ਆਧਾਰ ਨਾਲ ਜੋੜਨ ਦੀ ਤਿਆਰੀਆਂ ਵੀ ਚੋਣ ਕਮਿਸ਼ਨ ਨੇ ਸ਼ੁਰੂ ਕਰ ਦਿੱਤੀ ਹੈ। 1 ਅਗਸਤ ਤੋਂ 31 ਦਸੰਬਰ ਤੱਕ ਮੁਹਿੰਮ ਚਲਾ ਕੇ ਵੋਟਰ ਸੂਚੀ ਵਿੱਚ ਸ਼ਾਮਲ ਹਰੇਕ ਨਾਮ ਦਾ ਆਧਾਰ ਨੰਬਰ ਇਕੱਠਾ ਕੀਤਾ ਜਾਵੇਗਾ। ਇਸ ਪ੍ਰਕਿਰਿਆ ਨੂੰ ਅਪ੍ਰੈਲ 2023 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇੱਕ ਵਾਰ ਵੋਟਰਾਂ ਦੇ ਨਾਮ ਆਧਾਰ ਨੰਬਰ ਨਾਲ ਲਿੰਕ ਹੋ ਜਾਣ ਤੋਂ ਬਾਅਦ ਵੋਟਰ ਸੂਚੀ ਵਿੱਚ ਕੋਈ ਵੀ ਡੁਪਲੀਕੇਟ ਨਾਂ ਨਹੀਂ ਹੋਵੇਗਾ। ਜੇਕਰ ਕਿਸੇ ਵੋਟਰ ਕੋਲ ਆਧਾਰ ਨੰਬਰ ਨਹੀਂ ਹੈ, ਤਾਂ ਉਸ ਨੂੰ ਐਫੀਡੇਵਿਟ ਦੇਣਾ ਹੋਵੇਗਾ।


 ਇਸ ਪ੍ਰਕਿਰਿਆ ਅਨੁਸਾਰ ਬੂਥ ਲੈਵਲ ਅਫ਼ਸਰ (BLO) ਘਰ-ਘਰ ਜਾ ਕੇ ਵੋਟਰਾਂ ਤੋਂ ਆਧਾਰ ਕਾਰਡ ਨੰਬਰ ਲੈਣਗੇ। ਉਹ ਨਵੇਂ ਫਾਰਮੈਟਅਨੁਸਾਰ ਫਾਰਮ 6-ਬੀ 'ਤੇ ਆਧਾਰ ਕਾਰਡ ਦਾ ਨੰਬਰ ਦਰਜ ਕਰੇਗਾ। ਨੰਬਰ ਲੈਣ ਦੇ ਇੱਕ ਹਫ਼ਤੇ ਦੇ ਅੰਦਰ ਆਧਾਰ ਕਾਰਡ ਨੰਬਰ ਨੂੰ ਵੋਟਰ ਦੇ ਨਾਮ ਨਾਲ ਲਿੰਕ ਕਰਨਾ ਹੋਵੇਗਾ। ਵੋਟਰ ਆਨਲਾਈਨ ਆਧਾਰ ਕਾਰਡ ਨੰਬਰ ਵੀ ਦੇ ਸਕਣਗੇ। ਇਸ ਦੇ ਲਈ ਫਾਰਮ 6-ਬੀ ਆਨਲਾਈਨ ਵੀ ਉਪਲਬਧ ਹੋਵੇਗਾ।

Get the latest update about voter card link with aadhar, check out more about election commision, news, voter card & national news

Like us on Facebook or follow us on Twitter for more updates.