ਇਲੈਕਟ੍ਰਿਕ ਸਕੂਟਰ ਦੀ ਬੈਟਰੀ ਫਟਣ ਨਾਲ 80 ਸਾਲਾਂ ਬਜ਼ੁਰਗ ਦੀ ਹੋਈ ਮੌਤ, ਅੱਗ 'ਚ ਝੁਲਸੇ 4 ਪਰਿਵਾਰਿਕ ਮੈਂਬਰ

ਇਲੈਕਟ੍ਰਿਕ ਵਾਹਨਾਂ 'ਚ ਅਕਸਰ ਅੱਗ ਲਗਨ ਜਾ ਕਿਸੇ ਹੋਰ ਖਰਾਬੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਹੁਣ ਤੇਲੰਗਾਨਾ 'ਚ ਚਾਰਜ ਤੇ ਲਗੀ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਫਟਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਨਿਜ਼ਾਮਾਬਾਦ ਜ਼ਿਲੇ ਦਾ ਹੈ ਜਿਥੇ ਬੁੱਧਵਾਰ ਨੂੰ ਘਰ 'ਚ ਚਾਰਜ ਕਰਨ ਦੌਰਾਨ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਫਟਣ ਕਾਰਨ ਇਕ 80 ਸਾਲਾ ਵਿਅਕਤੀ...

ਤੇਲੰਗਾਨਾ:- ਇਲੈਕਟ੍ਰਿਕ ਵਾਹਨਾਂ 'ਚ ਅਕਸਰ ਅੱਗ ਲਗਨ ਜਾ ਕਿਸੇ ਹੋਰ ਖਰਾਬੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਹੁਣ ਤੇਲੰਗਾਨਾ 'ਚ ਚਾਰਜ ਤੇ ਲਗੀ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਫਟਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਨਿਜ਼ਾਮਾਬਾਦ ਜ਼ਿਲੇ ਦਾ ਹੈ ਜਿਥੇ ਬੁੱਧਵਾਰ ਨੂੰ ਘਰ 'ਚ ਚਾਰਜ ਕਰਨ ਦੌਰਾਨ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਫਟਣ ਕਾਰਨ ਇਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਉਸ ਦੇ ਪਰਿਵਾਰ ਦੇ ਚਾਰ ਹੋਰ ਲੋਕ ਝੁਲਸ ਗਏ। ਮ੍ਰਿਤਕ ਦੀ ਪਛਾਣ ਬੀ ਰਾਮਾਸਵਾਮੀ ਵਜੋਂ ਹੋਈ ਹੈ।  


ਇਸ ਬਾਰੇ ਵੈਂਕਟੇਸ਼ਵਰਲੂ, ਸਹਾਇਕ ਪੁਲਿਸ ਕਮਿਸ਼ਨਰ ਨੇ ਤਫਤੀਸ਼ ਕਰਦਿਆਂ ਦਸਿਆ ਕਿ ਜ਼ਖਮੀਆਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ , ਰਾਮਾਸਵਾਮੀ ਦੀ ਹਾਲਤ ਵਿਗੜ ਗਈ ਸੀ ਅਤੇ ਬਿਹਤਰ ਇਲਾਜ ਲਈ ਹੈਦਰਾਬਾਦ ਲਿਜਾਂਦੇ ਸਮੇਂ ਉਸ ਨੇ ਦਮ ਤੋੜ ਦਿੱਤਾ। ਨਾਲ ਹੀ ਪੁਲਿਸ ਨੇ ਕਿਹਾ ਕਿ ਸਕੂਟਰ ਅਤੇ ਡੀਲਰ ਬਣਾਉਣ ਵਾਲੇ ਹੈਦਰਾਬਾਦ-ਅਧਾਰਤ ਸਟਾਰਟਅਪ ਦੇ ਖਿਲਾਫ ਭਾਰਤੀ ਦੰਡਾਵਲੀ (IPC) ਦੀ ਧਾਰਾ 304A (ਲਾਪਰਵਾਹੀ ਕਾਰਨ ਮੌਤ ਹੋ ਗਈ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਜਾਣਕਾਰੀ ਮੁਤਾਬਿਕ ਪਰਿਵਾਰਕ ਮੈਂਬਰ ਵਲੋਂ  ਸਕੂਟਰ ਤੋਂ ਬੈਟਰੀ ਕੱਢ ਕੇ ਕਰੀਬ 12.30 ਵਜੇ ਚਾਰਜਿੰਗ ਲਈ ਰੱਖ ਦਿੱਤੀ। ਉਸ ਦੇ ਪਿਤਾ ਰਾਮਾਸਵਾਮੀ, ਮਾਂ ਕਮਲੰਮਾ ਅਤੇ ਪੁੱਤਰ ਕਲਿਆਣ ਲਿਵਿੰਗ ਰੂਮ ਵਿੱਚ ਸੌਂ ਰਹੇ ਸਨ ਜਦੋਂ ਸਵੇਰੇ 4 ਵਜੇ ਦੇ ਕਰੀਬ ਬੈਟਰੀ ਫੱਟ ਗਈ ਜਿਸ ਨਾਲ ਧਮਾਕਾ ਹੋਇਆ। ਬੈਟਰੀ ਫਟਣ ਕਾਰਨ  ਲਿਵਿੰਗ ਰੂਮ ਵਿੱਚ ਸੌਂ ਰਹੇ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ। ਮ੍ਰਿਤਕ ਦਾ ਪੁੱਤਰ ਪ੍ਰਕਾਸ਼ ਅਤੇ ਪ੍ਰਕਾਸ਼ ਦੀ ਪਤਨੀ ਕ੍ਰਿਸ਼ਨਵੇਨੀ ਨੂੰ ਵੀ ਅੱਗ ਨਾਲ ਲੜਦੇ ਹੋਏ ਮਾਮੂਲੀ ਸੱਟਾਂ ਲੱਗੀਆਂ ਹਨ।

Get the latest update about TELANGANA, check out more about Electric scooter battery explode, TELANGANA NEWS & TRUE SCOP PUNJABI

Like us on Facebook or follow us on Twitter for more updates.