ਜਨਮਦਿਨ ਪਾਰਟੀ 'ਚ ਫਾਈਰਿੰਗ ਕਰਕੇ ਮੁੜ ਵਿਵਾਦਾਂ 'ਚ ਛਾਏ ਐਲੀ ਮਾਂਗਟ, ਮਾਮਲਾ ਦਰਜ

'ਅਫੇਅਰ' ਵਰਗੇ ਖਾੜਕੂ ਗੀਤਾਂ ਨਾਲ ਮਸ਼ਹੂਰ ਹੋਏ ਐਲੀ ਮਾਂਗਟ ਨੂੰ ਇਕ ਵਾਰ ਫਿਰ ਤੋਂ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨਾਂ ਪਹਿਲਾਂ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਲੁਧਿਆਣਾ ਦੇ ਪਿੰਡ ਰਾਮਪੁਰ ਦੀ ਹੈ, ਜਿੱਥੇ ਉਹ ਆਪਣੇ ਖ਼ਾਸ ਦੋਸਤ ਭਿੰਡਰ...

ਜਲੰਧਰ— 'ਅਫੇਅਰ' ਵਰਗੇ ਖਾੜਕੂ ਗੀਤਾਂ ਨਾਲ ਮਸ਼ਹੂਰ ਹੋਏ ਐਲੀ ਮਾਂਗਟ ਨੂੰ ਇਕ ਵਾਰ ਫਿਰ ਤੋਂ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨਾਂ ਪਹਿਲਾਂ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਲੁਧਿਆਣਾ ਦੇ ਪਿੰਡ ਰਾਮਪੁਰ ਦੀ ਹੈ, ਜਿੱਥੇ ਉਹ ਆਪਣੇ ਖ਼ਾਸ ਦੋਸਤ ਭਿੰਡਰ ਵਿਰਕ ਦਾ ਜਨਮਦਿਨ ਮਨਾ ਰਹੇ ਸਨ। ਇੱਥੇ ਐਲੀ ਮਾਂਗਟ ਹਵਾਈ ਫਾਇਰ ਕਰਦੇ ਹੋਏ ਦੇਖੇ ਗਏ। ਅਕਸਰ ਹੀ ਸੁਰਖੀਆਂ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਐਲੀ ਮਾਂਗਟ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ। ਲੁਧਿਆਣਾ ਦੇ ਇਕ ਪਿੰਡ 'ਚ ਆਪਣੇ ਦੋਸਤ ਭੁਪਿੰਦਰ ਸਿੰਘ ਦੇ ਜਨਮਦਿਨ ਦੀ ਪਾਰਟੀ 'ਚ ਐਲੀ ਮਾਂਗਟ ਨੇ ਦੋਨਾਲੀ ਬੰਦੂਕ ਨਾਲ ਦੋ ਫਾਇਰ ਕਰ ਦਿੱਤੇ। ਇਸ ਦੀ ਇਕ ਵੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।

Video : Elly Mangat ਨੂੰ ਆਪਣੇ ਦੋਸਤ ਦਾ ਜਨਮਦਿਨ ਮਨਾਉਣਾ ਪਿਆ ਮਹਿੰਗਾ, ਮੁੜ ਖਾ ਸਕਦੇ ਹਨ ਜੇਲ੍ਹ ਦੀ ਹਵਾ

ਹੁਣ ਮਾਮਲਾ ਮੀਡੀਆ ਵਿੱਚ ਆਉਣ ਮਗਰੋਂ ਲੁਧਿਆਣਾ ਪੁਲਸ ਨੇ ਐਲੀ ਮਾਂਗਟ ਤੇ ਦੋ ਹੋਰ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏ.ਸੀ.ਪੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਜਨਮਦਿਨ ਦੀ ਪਾਰਟੀ ਮੌਕੇ ਐਲੀ ਮਾਂਗਟ ਨੇ ਭੁਪਿੰਦਰ ਸਿੰਘ ਦੇ ਹੀ ਪਿਤਾ ਦੀ ਲਾਇਸੈਂਸੀ ਦੋਨਾਲੀ ਨਾਲ ਕਥਿਤ ਤੌਰ 'ਤੇ ਦੋ ਫਾਇਰ ਕੀਤੇ। ਇਸ ਦੀ ਸਾਹਨੇਵਾਲ ਪੁਲਸ ਸਟੇਸ਼ਨ 'ਚ ਐੱਫ. ਆਈ. ਆਰ ਨੰਬਰ 275 ਦਰਜ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ 'ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਬਾਕੀਆਂ ਦੀ ਭਾਲ ਲਈ ਪੁਲਸ ਛਾਪੇ ਮਾਰ ਰਹੀ ਹੈ।

Get the latest update about Elly Mangat, check out more about Pollywood News, True Scoop News, Elly Mangat Viral Video & News In Punjabi

Like us on Facebook or follow us on Twitter for more updates.