Video : Elly Mangat ਨੂੰ ਆਪਣੇ ਦੋਸਤ ਦਾ ਜਨਮਦਿਨ ਮਨਾਉਣਾ ਪਿਆ ਮਹਿੰਗਾ, ਮੁੜ ਖਾ ਸਕਦੇ ਹਨ ਜੇਲ੍ਹ ਦੀ ਹਵਾ

'ਅਫੇਅਰ' ਵਰਗੇ ਖਾੜਕੂ ਗੀਤਾਂ ਨਾਲ ਮਸ਼ਹੂਰ ਹੋਏ ਐਲੀ ਮਾਂਗਟ ਨੂੰ ਇਕ ਵਾਰ ਫਿਰ ਤੋਂ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਲੁਧਿਆਣਾ ਦੇ ਪਿੰਡ ਰਾਮਪੁਰ ਦੀ ਹੈ, ਜਿੱਥੇ ਉਹ ਆਪਣੇ ਖ਼ਾਸ ਦੋਸਤ ਭਿੰਡਰ ਵਿਰਕ...

ਜਲੰਧਰ— 'ਅਫੇਅਰ' ਵਰਗੇ ਖਾੜਕੂ ਗੀਤਾਂ ਨਾਲ ਮਸ਼ਹੂਰ ਹੋਏ ਐਲੀ ਮਾਂਗਟ ਨੂੰ ਇਕ ਵਾਰ ਫਿਰ ਤੋਂ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਲੁਧਿਆਣਾ ਦੇ ਪਿੰਡ ਰਾਮਪੁਰ ਦੀ ਹੈ, ਜਿੱਥੇ ਉਹ ਆਪਣੇ ਖ਼ਾਸ ਦੋਸਤ ਭਿੰਡਰ ਵਿਰਕ ਦਾ ਜਨਮਦਿਨ ਮਨਾ ਰਹੇ ਹਨ। ਇੱਥੇ ਐਲੀ ਮਾਂਗਟ ਹਵਾਈ ਫਾਇਰ ਕਰਦੇ ਹੋਏ ਦੇਖੇ ਗਏ।

ਹੁਣ ਰੋਪੜ ਜੇਲ੍ਹ 'ਚ ਗੂੰਜਣਗੇ ਐਲੀ ਮਾਂਗਟ ਦੇ ਭੜਕੀਲੇ ਗੀਤ

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਪੰਜਾਬੀ ਗਾਇਕ ਰੰਮੀ ਰੰਧਾਵਾ ਦਾ ਐਲੀ ਮਾਂਗਟ ਨਾਲ ਵਿਵਾਦ ਛਿੜਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਸੀ। ਹੁਣ ਇਸ ਤੋਂ ਬਾਅਦ ਐਲੀ ਦੀ ਹਵਾਈ ਫਾਈਰਿੰਗ ਵਾਲੀ ਵੀਡੀਓ ਸਾਹਮਣੇ ਆਈ ਹੈ। ਇਸ ਨੂੰ ਲੈ ਕੇ ਪੁਲਸ ਦਾ ਕਹਿਣਾ ਹੈ ਕਿ ਜਿਸ ਹਥਿਆਰ ਨਾਲ ਐਲੀ ਮਾਂਗਟ ਨੇ ਫਾਇਰ ਕੀਤੇ ਹਨ, ਜੇਕਰ ਉਹ ਲਾਇੰਸਸੀ ਨਾ ਹੋਇਆ ਤਾਂ ਐਲੀ ਮਾਂਗਟ ਨੂੰ ਮੁੜ ਜੇਲ ਜਾਣਾ ਪੈ ਸਕਦਾ ਹੈ।

Get the latest update about Elly Mangat Viral Video, check out more about Elly Mangat Firing Video, Viral Video, Pollywood News & News In Punjabi

Like us on Facebook or follow us on Twitter for more updates.